Image default
ਤਾਜਾ ਖਬਰਾਂ

ਕਾਰੋਬਾਰ ਦੀ ਚੜ੍ਹਦੀ ਕਲਾ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ

ਕਾਰੋਬਾਰ ਦੀ ਚੜ੍ਹਦੀ ਕਲਾ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ

ਜੰਡਿਆਲਾ ਗੁਰੂ ,16 ਅਪ੍ਰੈਲ ( ਪਿੰਕੂ ਆਨੰਦ, ਸੰਜੀਵ ਸੂਰੀ) :- ਜਿਵੇਂ ਕਿ ਕੋਈ ਵੀ ਨਵਾਂ ਕੰਮ ਸ਼ੁਰੂ ਕਰਨ ਲਈ ਅਸੀ ਗੁਰੂ ਘਰ ਤੋਂ ਅਸ਼ੀਰਵਾਦ ਲੈਂਦੇ ਹਾਂ ਇਸੇ ਤਰ੍ਹਾਂ ਸਵ ਸ੍ਰ ਅਜੀਤ ਸਿੰਘ ਮਲਹੋਤਰਾ ਸਾਬਕਾ ਪ੍ਰਧਾਨ ਨਗਰ ਕੋਂਸਲ ਦੇ ਨਕਸ਼ੇ ਕਦਮ ਤੇ ਚਲਦਿਆਂ ਉਹਨਾਂ ਦੇ ਪੁੱਤਰਾਂ ਵਲੋਂ ਵਪਾਰ ਨਾਲ ਸਬੰਧਤ ਨਵੇਂ ਸਾਲ ਦੀ ਸ਼ੁਰੂਆਤ ਤੇ ਅਪਨੇ ਗ੍ਰਹਿ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ । ਭੋਗ ਉਪਰੰਤ ਭਾਈ ਅਮਨਦੀਪ ਸਿੰਘ ਮੁੱਖ ਗ੍ਰੰਥੀ ਗੁਰਦੁਆਰਾ ਸਿੰਘ ਸਭਾ, ਅਮ੍ਰਿਤਪਾਲ ਸਿੰਘ, ਬੀਬੀ ਹਰਸਿਮਰਨ ਕੌਰ ਵਲੋਂ ਸ਼ਬਦ ਕੀਰਤਨ ਗਾਇਨ ਕੀਤੇ ਗਏ । ਭਾਈ ਦੀਪ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਵਲੋਂ ਪਰਿਵਾਰ ਦੇ ਕਾਰੋਬਾਰ ਦੀ ਚੜਦੀ ਕਲਾ ਲਈ ਅਰਦਾਸ ਕੀਤੀ ਗਈ ਅਤੇ ਪਰਿਵਾਰ ਵਲੋਂ ਆਏ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ। ਉਪਰੰਤ ਐਡਵੋਕੇਟ ਅਮਰੀਕ ਸਿੰਘ ਮਲਹੋਤਰਾ ਪ੍ਰਧਾਨ ਇਨਕਮ ਟੈਕਸ ਬਾਰ ਐਸੋਸੀਏਸ਼ਨ ਅੰਮ੍ਰਿਤਸਰ ਵਲੋਂ ਮਨਮੋਹਨ ਸਿੰਘ , ਮਨਜਿੰਦਰ ਸਿੰਘ, ਰਨਧੀਰ ਸਿੰਘ ਮੀਤ ਪ੍ਰਧਾਨ ਨਗਰ ਕੋਂਸਲ, ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਪ੍ਰੈਸ ਕਲੱਬ ਅਤੇ ਬਰਤਨ ਬਾਜ਼ਾਰ ਯੂਨੀਅਨ (ਸਾਰੇ ਪੁੱਤਰ ਸਵ ਸ੍ਰ ਅਜੀਤ ਸਿੰਘ ਮਲਹੋਤਰਾ) ਤੋਂ ਇਲਾਵਾ ਆਏ ਹੋਏ ਪਤਵੰਤੇ ਸੱਜਣਾਂ ਨੂੰ ਸਨਮਾਨਿਤ ਕੀਤਾ । ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ । ਇਸ ਮੌਕੇ ਹੋਰਨਾਂ ਤੋਂ ਇਲਾਵਾ ਦਲਬੀਰ ਸਿੰਘ ਟੋਗ ਐਮ ਐਲ ਏ ਹਲਕਾ ਬਾਬਾ ਬਕਾਲਾ ਸਾਹਿਬ, ਕੈਬਨਿਟ ਮੰਤਰੀ ਸ੍ਰ ਹਰਭਜਨ ਸਿੰਘ ਦੇ ਦੋਨੋ ਭਰਾ ਸਤਿੰਦਰ ਸਿੰਘ, ਸੁਖਵਿੰਦਰ ਸਿੰਘ ਸੋਨੀ, ਸੁਨੈਣਾ ਰੰਧਾਵਾ ਪ੍ਰਧਾਨ ਮਹਿਲਾ ਵਿੰਗ ਜੰਡਿਆਲਾ ਸ਼ਹਿਰੀ, ਸੰਜੀਵ ਕੁਮਾਰ ਲਵਲੀ ਪ੍ਰਧਾਨ ਨਗਰ ਕੋਂਸਲ, ਹਰਦੇਵ ਸਿੰਘ ਰਿੰਕੂ ਕੋਂਸਲਰ, ਸੁਖਜਿੰਦਰ ਸਿੰਘ ਗੋਲਡੀ ਕੋਂਸਲਰ, ਹਰਜਿੰਦਰ ਸਿੰਘ ਕੋਂਸਲਰ, ਬਲਜੀਤ ਬੱਲੀ ਉਘੇ ਸਮਾਜ ਸੇਵਕ, ਡਾ ਹਰਜਿੰਦਰ ਸਿੰਘ, ਡਾ ਨਿਰਮਲ ਸਿੰਘ, ਐਡਵੋਕੇਟ ਬਿਕਰਮ ਸਿੰਘ ਪ੍ਰਧਾਨ ਸੇਲ ਟੈਕਸ ਬਾਰ ਐਸੋਸੀਏਸ਼ਨ ਅੰਮ੍ਰਿਤਸਰ, ਐਡਵੋਕੇਟ ਅਮਨਦੀਪ ਸਿੰਘ ਲੀਗਲ ਐਡਵਾਇਜਰ ਪ੍ਰੈਸ ਕਲੱਬ, ਜਗਜੀਤ ਸਿੰਘ ਬਿੱਟੂ ਪ੍ਰਧਾਨ ਗੁਰੂ ਮਾਨਿਓ ਗ੍ਰੰਥ ਸੇਵਕ ਜੱਥਾ, ਸਮੂਹ ਪੱਤਰਕਾਰ ਭਾਈਚਾਰਾ, ਨਵਜੋਤ ਸਿੰਘ ਨੈਵੀ, ਪਰਮਦੀਪ ਸਿੰਘ ਹੈਰੀ, ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਅਵਨੀਤ ਸਿੰਘ ਸਲੂਜਾ, ਹਰਸ਼ਪ੍ਰੀਤ ਸਿੰਘ, ਅਮਰਿੰਦਰ ਸਿੰਘ ਵਧਾਵਨ, ਰਿੰਮੀ ਵਧਾਵਨ, ਸਰਬਜੋਤ ਸਿੰਘ, ਪ੍ਰਭਜੋਤ ਸਿੰਘ, ਅਰਵਿੰਦਰ ਸਿੰਘ ਪਿੰਟੁ, ਭੁਪਿੰਦਰ ਸਿੰਘ ਹੈਪੀ, ਸੋਹੰਗ ਸਿੰਘ, ਜਰਨੈਲ ਸਿੰਘ, ਹਰਦੇਵ ਸਿੰਘ, ਪਰਮਜੀਤ ਸਿੰਘ, ਪ੍ਰਤਾਪ ਸਿੰਘ, ਜੋਗਿੰਦਰ ਸਿੰਘ, ਗੁਰਦੇਵ ਸਿੰਘ, ਵਰਦੀਪ ਸਿੰਘ, ਪ੍ਰਿਸ ਪਾਸੀ, ਵਿਨੋਦ ਕੁਮਾਰ, ਮਨਿਕ ਜੈਨ, ਗੁਲਸ਼ਨ ਜੈਨ, ਆਦਿ ਹਾਜਰ ਸਨ

Related posts

Breaking- ਲੋਕਾਂ ਨੂੰ ਕੰਮ ਕਰਵਾਉਣ ਖੱਜਲ ਖੁਆਰ ਹੋਣਾ ਪਵੇਗਾ, ਕਿਉਂਕਿ ਮਨਿਸਟਰੀਅਲ ਸਟਾਫ਼ ਨੇ ਆਪਣੀ ਹੜਤਾਲ ਦੀ ਸੀਮਾ ਵਧਾ ਦਿੱਤੀ ਹੈ

punjabdiary

Breaking- ਭਗਵੰਤ ਮਾਨ ਦੀ ਕੋਠੀ ਅੱਗੋ ਧਰਨਾ ਖਤਮ ਕਰਨਗੇ ਕਿਸਾਨ, ਖੇਤੀਬਾੜੀ ਮੰਤਰੀ ਨਾਲ ਬਣੀ ਸਹਿਮਤੀ – ਆਗੂ ਜੋਗਿੰਦਰ ਸਿੰਘ

punjabdiary

ਰਾਜਾ ਵੜਿੰਗ ਤੇ ਸੁਖਜਿੰਦਰ ਰੰਧਾਵਾ ਨੂੰ ਸਰਕਾਰੀ ਘਰ ਖਾਲੀ ਕਰਨ ਦੇ ਹੁਕਮ, ਨਹੀਂ ਤਾਂ ਲੱਗੇਗਾ 160 ਗੁਣਾ ਕਿਰਾਇਆ

punjabdiary

Leave a Comment