ਫਰੀਦਕੋਟ , 31 ਮਈ – ( ਪੰਜਾਬ ਡਾਇਰੀ ) ਪੰਜਾਬ ਸਰਕਾਰ ਦੇ ਘਰ-ਘਰ ਰੋਜਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ, ਸਰਕਾਰ ਵੱਲੋਂ ਕਾਲ ਸੈਂਟਰਜ਼/ਬੀ.ਪੀ.ਓ ਇੰਡਸਟਰੀ ਵਿੱਚ ਕਰੀਅਰ ਬਣਾਉਣ ਦੇ ਚਾਹਵਾਨ ਪ੍ਰਾਰਥੀਆਂ ਲਈ ਮਿਤੀ 01 ਜੂਨ 2022 ਨੂੰ ਸਮਾਂ ਸਵੇਰੇ 11:00 ਵਜੇ ਆਨਲਾਈਨ ਵੈਬੀਨਾਰ ਕੀਤਾ ਜਾ ਰਿਹਾ ਹੈ। ਇਸ ਆਨਲਾਈਨ ਵੈਬੀਨਾਰ ਦੇ ਸਪੀਕਰ ਸ੍ਰੀ ਰਾਜਵਿੰਦਰ ਐਸ ਬੋਪਾਰਾਏ, ਪ੍ਰਧਾਨ ਐਸ.ਆਰ.ਪੀ ਡਿਜੀਟਲ ਸੇਵਾਵਾਂ ਹੋਣਗੇ ਅਤੇ ਵੈਬੀਨਾਰ ਦਾ ਸਮਾਂ 2 ਘੰਟੇ ਦਾ ਹੋਵੇਗਾ। ਇਹ ਜਾਣਾਕਾਰੀ ਜਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ, ਫਰੀਦਕੋਟ ਸ਼੍ਰੀ ਹਰਮੇਸ਼ ਕੁਮਾਰ ਨੇ ਦਿੱਤੀ।
ਉਨ੍ਹਾਂ ਕਿਹਾ ਕਿ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਸ੍ਰੀ ਪ੍ਰੀਤ ਮਹਿੰਦਰ ਸਿੰਘ ਸਹੋਤਾ ਦੇ ਹੁਕਮਾਂ ਅਨੁਸਾਰ ਇਸ ਆਨਲਾਈਨ ਵੈਬੀਨਾਰ ਵਿੱਚ ਆਪਣੇ ਕਰੀਅਰ ਸਬੰਧੀ ਵੱਧ ਤੋ ਵੱਧ ਪ੍ਰਾਰਥੀ ਭਾਗ ਲੈਣ। ਇਸ ਤੋਂ ਉਨ੍ਹਾਂ ਇਹ ਵੀ ਜਾਣਕਾਰੀ ਸਾਂਝੀ ਕੀਤੀ ਕਿ ਇਸ ਵੈਬੀਨਾਰ ਵਿੱਚ ਭਾਗ ਲੈਣ ਦੇ ਚਾਹਵਾਨ ਪ੍ਰਾਰਥੀ ਹੇਠ ਦਿੱਤੇ ਪੀ.ਜੀ.ਆਰ.ਕੇ.ਏ.ਐਮ ਦੇ ਫੇਸਬੁੱਕ ਲਾਈਵ ਲਿੰਕ (http://fb.me/e/3H7X4S7cT) ਤੇ ਜਾ ਕੇ ਭਾਗ ਲੈ ਸਕਦੇ ਹਨ। ਭਾਗ ਲੈਣ ਲਈ ਯੋਗਤਾ ਘੱਟੋ ਘੱਟ 12ਵੀਂ ਪਾਸ ਜਾਂ 12ਵੀਂ ਜਮਾਤ ਦਾ ਵਿੱਦਿਆਰਥੀ ਹੋਵੇ। ਡਿਗਰੀ ਦੇ ਆਖਰੀ ਸਾਲ ਵਿੱਚ ਪੜਾਈ ਕਰਦਾ ਹੋਵੇ। ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ, ਫਰੀਦਕੋਟ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।
ਕਾਲ ਸੈਂਟਰਜ਼/ਬੀ.ਪੀ.ਓ ਇੰਡਸਟਰੀ ਵਿੱਚ ਕਰੀਅਰ ਸਬੰਧੀ ਆਨ ਲਾਈਨ ਵੈਬੀਨਾਰ ਅੱਜ
previous post