ਕਿਰਤੀ ਕਿਸਾਨ ਯੂਨੀਅਨ ਖੇਤੀ ਮਾਡਲ ਬਦਲ ਓੁਸਾਰਣ ਦੀ ਮੁਹਿੰਮ ਤਹਿਤ 9 ਜੂਨ ਨੂੰ ਬਾਬਾ ਬੰਦਾ ਸਿੰਘ ਬਹਾਦੁਰ ਦੇ ਸ਼ਹੀਦੀ ਦਿਹਾੜੇ ਤੇ ਜਿਲਾ ਪੱਧਰੀ ਕਾਨਫਰੰਸਾਂ ਕਰਕੇ ਬਦਲ ਨੂੰ ਓਭਾਰੇਗੀ ਤੇ ਇਸ ਲਈ ਜੋਰਦਾਰ ਪ੍ਰਚਾਰ ਮੁਹਿੰਮ ਵੀ ਚਲਾਵੇਗੀ।
ਫਰੀਦਕੋਟ ਚ 9 ਜੁੂਨ ਵਾਲੀ ਕਾਨਫਰੰਸ ਲਈ ਜਿਲਾ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਹਰੇ ਇਨਕਲਾਬ ਦੇ ਖੇਤੀ ਮਾਡਲ ਨੂੰ ਅਲਵਿਦਾ ਕਹਿਣ ਦਾ ਸਮਾਂ ਆ ਗਿਆ।ਹੁਣ ਮਸਲਾ ਝੋਨੇ ਦੀ ਤਰੀਕ ਜਾਂ ਤਰੀਕਾ ਨਹੀ ਬਲਕਿ ਖੁਦ ਝੋਨਾ ਹੈ।ਪੰਜਾਬ ਨੂੰ ਇੱਕ ਬਦਲਵੇਂ ਕੁਦਰਤ ਅਤੇ ਵਾਤਾਵਰਨ ਲਈ ਸੁਖਾਵੇਂ ਅਤੇ ਕਿਸਾਨ ਮਜ਼ਦੂਰ ਪੱਖੀ ਹੰਢਣਸਾਰ ਖੇਤੀ ਮਾਡਲ ਦੀ ਲੋੜ ਹੈ।ਇਹ ਮਾਡਲ ਸਥਾਨਕ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਜਾਣਾ ਚਾਹੀਦਾ ਹੈ।ਪੰਜਾਬ ਚ ਕਣਕ-ਝੋਨੇ ਦੇ ਫਸਲੀ ਚੱਕਰ ਨੂੰ ਬਦਲ ਕੇ ਖੇਤੀ ਨੂੰ ਕੁਦਰਤੀ ਜੋਨਾਂ ਵਿੱਚ ਵੰਡਿਆ ਜਾਵੇ ਇਹ ਜੋਨ ਕੁਦਰਤੀ ਪੇੈਦਾਵਾਰੀ ਇਲਾਕੇ (Natural growing area) ਦੇ ਰੂਪ ਵਿਚ ਹੋਣ। ਇਨ੍ਹਾਂ ਜੋਨਾ ਅਨੁਸਾਰ ਖੇਤੀ ਖੋਜ ਕੇੰਦਰ ਅਤੇ ਖੇਤੀ ਸਨਅਤ ਹੋਵੇ। ਖੇਤੀ ਸਨਅਤ ਖੁਰਾਕ ਤੇ ਗੈਰ ਖੁਰਾਕ(Food and non food)ਦੋਨੋ ਤਰਾਂ ਦੀ ਲਗ ਸਕਦੀ ਹੈ।
ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਕਿਹਾ ਕੇ ਪੰਜਾਬ ਆਪਣੀ ਦਾਲ ਦਾ 6 ਫੀਸਦੀ ਪੈਦਾ ਕਰਦਾ ਤੇ 94 ਫੀਸਦੀ ਬਾਹਰੋ ਮੰਗਵਾਉਦਾ। ਦਾਲਾਂ ਹੇਠ ਰਕਬਾ 10 ਲੱਖ ਹੈਕਟੇਅਰ ਜਾਂ ਇਸਤੋ ਵੀ ਵੱਧ ਤਕ ਵਧਾਇਆ ਜਾ ਸਕਦਾ।ਬਾਗਬਾਨੀ ਹੇਠ ਰਕਬਾ ਜੋ ਸਿਰਫ 93615 ਹੈਕਟੇਅਰ ਹੈ ਜੋ ਕੁੱਲ ਖੇਤੀ ਰਕਬੇ ਦਾ ਸਿਰਫ 2.2 ਫੀਸਦੀ ਏਰੀਆ ਹੈ।ਇਸ ਨੂੰ ਵੀ ਵਧਾਇਆ ਜਾਣਾ ਚਾਹੀਦਾ ਹੈ। ਮੌਜੂਦਾ ਸਮੇਂ 60 ਹਜਾਰ ਹੈਕਟੇਅਰ ਦੇ ਕਰੀਬ ਕਿੰਨੂ ਤੇ ਅਮਰੂਦ ਅਧੀਨ ਹੈ ਜਦਕਿ ਪੰਜਾਬ ਵਿੱਚ 25 ਤੋ ਵੱਧ ਕਿਸਮਾਂ ਦਾ ਫਲ ਹੋ ਸਕਦਾ। ਅਨਾਰ ਵਰਗਾ ਮਹਿੰਗਾ ਫਲ ਜਿਸਨੂੰ ਨਾਮਾਤਰ ਪਾਣੀ ਚਾਹੀਦਾ ਉਹ ਵੀ ਪੰਜਾਬ ਚ ਬਾਹਰੋ ਆ ਕੇ ਵਿਕਦਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਇਸ ਨਾਲ ਝੋਨੇ ਹੇਠੋ ਰਕਬਾ ਘਟੇਗਾ ਨਾਲ ਹੀ ਦਰੱਖਤ ਵੀ ਵਧਣਗੇ ਜੋ ਵਾਤਾਵਰਣ ਪੱਖੀ ਵੀ ਹੋਵੇਗਾ ਨਾਲੋ ਨਾਲ ਤਾਪਮਾਨ ਨੂੰ ਸੰਤੁਲਿਤ ਕਰਨ ਚ ਸਹਾਈ ਵੀ ਹੋਵੇਗਾ। ਜੇਕਰ ਪ੍ਰੋਸੈਸਿੰਗ ਯੂਨਿਟ ਲਗਣ ਤਾਂ ਰੁਜਗਾਰ ਹੋਰ ਵੀ ਵਧੇਗਾ।ਜਿੱਥੇ ਵੀ ਪੰਜਾਬ ਚ ਬਾਗਬਾਨੀ ਹੈ ਓੁੱਥੇ ਹੀ ਜਮੀਨੀ ਪਾਣੀ ਦਾ ਪੱਧਰ ਵੀ ਓੁੱਚਾ ਹੈ।ਪਰ ਬਾਗਬਾਨੀ ਲਈ ਸਰਕਾਰ ਨੂੰ ਛੋਟੇ ਕਿਸਾਨਾਂ ਨੂੰ ਸਹਾਇਤਾ ਭੱਤਾ ਦੇਣਾ ਪਵੇਗਾ ਕਿਓਕਿ ਛੋਟਾ ਕਿਸਾਨ ਬਾਗ ਦੇ ਤਿਆਰ ਹੋਣ ਤੱਕ ਕੋਲੋ ਗੁਜਾਰਾ ਨਹੀ ਕਰ ਸਕਦਾ ਦੂਸਰਾ ਬਾਗਬਾਨੀ ਲਈ ਨਹਿਰੀ ਪਾਣੀ ਲਾਜਮੀ ਹੈ ਜਮੀਨ ਹੇਠਲੇ ਪਾਣੀ ਨਾਲ ਬਾਗਬਾਨੀ ਸੰਭਵ ਨਹੀ।
ਕਿਸਾਨ ਆਗੂਆਂ ਨੇ ਕਿਹਾ ਪੰਜਾਬ ਦੀ ਪੋਣੇ ਤਿੰਨ ਕਰੋੜ ਆਬਾਦੀ ਨੂੰ ਸ਼ੁੱਧ ਦੁੱਧ ਘਿਓ ਦੇਣ ਲਈ ਪਸ਼ੂ ਪਾਲਣ ਦਾ ਕਿੱਤਾ ਵਧ ਸਕਦਾ ਤੇ ਬਹੁਤ ਸਾਰਾ ਰਕਬਾ ਹਰੇ ਚਾਰੇ ਅਧੀਨ ਆ ਸਕਦਾ ਪਰ ਨਕਲੀ ਦੁੱਧ ਘਿਓ ਤੇ ਹੋਰ ਵਸਤਾਂ ਇਸ ਕਿੱਤੇ ਦੇ ਵਿਕਾਸ ਵਿੱਚ ਅੜਿੱਕਾ ਨੇ ਇਸ ਅੜਿੱਕੇ ਨੁੂੰ ਹਟਾ ਕੇ ਜਿੱਥੇ ਲੋਕਾਂ ਦੀ ਸਿਹਤ ਦਾ ਨੁਕਸਾਨ ਰੁਕ ਸਕਦਾ ਓੁੱਥੇ ਡੇਅਰੀ ਦਾ ਕਾਰੋਬਾਰ ਵਿਕਸਿਤ ਕਰਕੇ ਛੋਟੇ ਕਿਸਾਨਾਂ ਮਜਦੂਰਾਂ ਦਾ ਰੁਜਗਾਰ ਵਧਾਇਆ ਜਾ ਸਕਦਾ।
ਜ਼ਮੀਨ ਹੇਠਲੇ ਪਾਣੀ ਬਾਰੇ ਗੱਲ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਖਤਰੇ ਦੀ ਹੱਦ ਤੱਕ ਨੀਵਾਂ ਚਲਾ ਗਿਆ ਹੈ।ਅੱਜ ਲਗਭਗ 3 ਹੈਕਟੇਅਰ ਪਿੱਛੇ ਇੱਕ ਖੇਤੀ ਮੋਟਰ ਹੈ ਜੇਕਰ ਪੰਜਾਬ ਸਰਕਾਰ ਬਾਗਬਾਨੀ, ਦਾਲਾਂ,ਹਰਾ ਚਾਰਾ, ਤੇਲ ਬੀਜ ਦੇ ਹੇਠ 21 ਲੱਖ ਹੈਕਟੇਅਰ ਰਕਬਾ ਲਿਆਵੇ ਤਾ ਘੱਟੋ ਘੱਟ 7 ਲੱਖ ਦੇ ਕਰੀਬ ਖੇਤੀ ਮੋਟਰਾਂ ਨਾਮਾਤਰ ਪਾਣੀ ਕੱਢਣਗੀਆ ਬਾਗਬਾਨੀ ਵਾਲੀਆਂ ਲਗਭਗ ਮੁਕੰਮਲ ਬੰਦ ਹੋ ਜਾਣਗੀਆਂ ।ਨਹਿਰੀ ਪਾਣੀ ਸਾਰਾ ਸਾਲ ਚੱਲਣਾ ਚਾਹੀਦਾ ਇਸ ਵਾਸਤੇ ਨਹਿਰੀ ਵਿਵਸਥਾ ਦੇ ਵਿਸਥਾਰ ਦੇ ਨਾਲ-ਨਾਲ ਮਜ਼ਬੂਤ ਬਣਾਉਣਾ ਚਾਹੀਦਾ ਹੈ।ਜਦੋਂ ਕਿਸਾਨਾਂ ਨੂੰ ਪਾਣੀ ਦੀ ਜਰੂਰਤ ਨਾ ਹੋਵੇ ਤਾ ਮੋਘਿਆਂ ਕੋਲ ਰੀਚਾਰਜ ਪੋਆਇੰਟ ਬਣਾ ਨਹਿਰੀ ਪਾਣੀ ਰੀਚਾਰਜ ਲਈ ਵਰਤਿਆ ਜਾਵੇ।
ਕਿਸਾਨ ਆਗੂਆਂ ਨੇ ਕਿਹਾ ਕੇ ਸ਼ਹਿਰੀ ਖੇਤਰ ਚ ਵੀ ਰੀਚਾਰਜ ਪੋਆਇੰਟ ਬਨਾਉਣੇ ਚਾਹੀਦੇ ਹਨ ਤਾਂ ਜੋ ਬਰਸਾਤੀ ਪਾਣੀ ਨਾਲ ਪਾਣੀ ਦਾ ਪੱਧਰ ਵਧਾਇਆ ਜਾ ਸਕੇ।
ਖੇਤੀ ਖੋਜ ਬਾਰੇ ਬੋਲਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਖੇਤੀ ਦੀ ਲਗਭਗ ਸਾਰੀ ਖੋਜ ਕਾਰਪੋਰੇਟ ਲਈ ਹੈ।ਖੇਤੀ ਖੋਜ ਸਥਾਨਕ ਲੋੜਾਂ ਲਈ ਹੋਣੀ ਚਾਹੀਦੀ ਹੈ। ਯੂਨੀਵਰਸਿਟੀਆਂ ਨੇ ਝੋਨੇ ਤੇ ਕਣਕ ਦੀਆਂ ਕਈ ਗੁਣਾ ਵੱਧ ਝਾੜ ਵਾਲੀ ਕਿਸਮਾਂ ਦੀ ਖੋਜ ਤਾਂ ਕਰ ਲਈ ਪਰ ਦਾਲਾਂ ਦਾ ਝਾੜ ਦਹਾਕਿਆਂ ਤੋ ਓੁੱਥੇ ਹੀ ਖੜਾ ਹੈ।ਇਸੇ ਤਰਾਂ ਬੀਜ ਦੇ ਕਾਰੋਬਾਰ ਚੋ ਕਾਰਪੋਰੇਟ ਨੂੰ ਮੁਕੰਮਲ ਤੌਰ ਤੇ ਬਾਹਰ ਕਰਨਾ ਚਾਹੀਦਾ।ਖੇਤੀ ਓੁਪਜਾਂ ਨੂੰ ਸਵਾਮੀਨਾਥਨ ਕਮਿਸ਼ਨ ਦੇ ਫਾਰਮੂਲੇ ਤਹਿਤ ਲਾਹੇਵੰਦ ਭਾਅ ਉੱਪਰ ਖਰੀਦਣ ਦੀ ਸਰਕਾਰ ਨੂੰ ਗਾਰੰਟੀ ਕਰਨੀ ਚਾਹੀਦੀ ਹੈ।
ਛੋਟੀ ਕਿਸਾਨੀ ਨੂੰ ਬਚਾਉਣ ਲਈ ਸਰਕਾਰ ਨੂੰ ਓੁਪਰਾਲੇ ਕਰਨੇ ਚਾਹੀਦੇ ਨੇ ਜਿਸ ਲਈ ਛੋਟੀ ਕਿਸਾਨੀ ਦੀ ਜਮੀਨ ਮੁੜ ਮੁਰੱਬੇਬੰਦੀ ਕਰਕੇ ਇੱਕ ਪਾਸੇ ਕਰਕੇ ਸਿੰਜਾਈ ਦਾ ਪ੍ਰਬੰਧ ਕਰਨਾ ਚਾਹੀਦੀ ਤੇ ਪਿੰਡਾਂ ਵਿੱਚ ਖੇਤੀ ਸੰਦ ਕੇੰਦਰ ਖੋਲਣੇ ਚਾਹੀਦੇ ਤੇ ਛੋਟੇ ਕਿਸਾਨਾਂ ਨੂੰ ਬਿਨਾ ਕਿਰਾਇਆ ਖੇਤੀ ਸੰਦ ਮਿਲਣੇ ਚਾਹੀਦੇ ਹਨ।
ਸਰਕਾਰ ਨੂੰ ਭਾਰਤ ਪਾਕਿਸਤਾਨ ਸਰਹੱਦ ਰਾਹੀ ਵਪਾਰ ਖੋਲਣਾ ਚਾਹੀਦਾ ਜਿਸ ਦਾ ਸਮੁੱਚੇ ਅਰਥਚਾਰੇ ਨੂੰ ਫਾਇਦਾ ਹੋਵੇਗਾ। ਕਿਸਾਨ ਆਗੂਆਂ ਨੇ ਅਵਾਰਾ ਪਸ਼ੂਆਂ ਦੀ ਸੱਮਸਿਆ ਦੇ ਹੱਲ ਲਈ ਢੁਕਵੇਂ ਮੀਟ ਪਲਾਂਟ ਖੋਲ੍ਹਣ ਦੀ ਮੰਗ ਵੀ ਕੀਤੀ।ਮੀਟਿੰਗ ਚ ਜਿਲਾ ਕਾਰਜਕਾਰੀ ਪ੍ਰਧਾਨ ਸ਼ਮਸੇਰ ਕਿੰਗਰਾ ਜਿਲਾ ਸਕੱਤਰ ਸਰਦੂਲ ਸਿੰਘ ਕਾਸਿਮਭੱਟੀ,ਜਿਲਾ ਆਗੂ ਹਰਮਨ ਰੋੜੀਕਪੂਰਾ,ਸੁਖਮੰਦਰ ਸਰਾਵਾਂ,ਰਜਿੰਦਰ ਕਿੰਗਰਾ,ਗੁਰਮੀਤ ਸੰਗਰਾਹੂਰ,ਬਲਵਿੰਦਰ ਸਿੰਘ ਰੂਪੇਵਾਲੀਆ,ਜਗਦੀਪ ਸਿੰਘ ਦੀਪ ਸਿੰਘ ਵਾਲਾ,ਚਮਕੌਰ ਸਿੰਘ ਕੋਠੇ ਮਾਹਲਾ ਸਿੰਘ ਵਾਲੇ,ਪਰਮਜੀਤ ਸਿਵੀਆਂ,ਗੁਰਚਰਨ ਹਰੀਨੌ ਆਦਿ ਆਗੂ ਹਾਜਿਰ ਸਨ।
84279 92567