Image default
ਤਾਜਾ ਖਬਰਾਂ

ਕਿਸਾਨਾਂ ਦੀਆਂ ਫਸਲਾਂ ਦਾ ਵਾਜਬ ਮੁੱਲ ਦਿਵਾਉਣ ਲਈ ਲੜਾਂਗੇ ਸੰਘਰਸ਼: ਗੁਰਨਾਮ ਸਿੰਘ ਚੜੂਨੀ

ਲੁਧਿਆਣਾ , 24 ਮਈ – ( ਪੰਜਾਬ ਡਾਇਰੀ ) ਲੁਧਿਆਣਾ ਵਿੱਚ ਬੀਕੇਯੂ ਚੜੂਨੀ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਕਿਸਾਨਾਂ ਨੂੰ ਐਮ.ਐਸ.ਪੀ ਸਮੇਤ ਉਨ੍ਹਾਂ ਦੇ ਹੱਕ ਮਿਲਣੇ ਚਾਹੀਦੇ ਹਨ। ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ’ਤੇ ਦਿੱਤੇ ਗਏ ਜ਼ੋਰ ਬਾਰੇ ਉਨ੍ਹਾਂ ਕਿਹਾ ਕਿ ਸਰਕਾਰ ਸਿੱਧੀ ਬਿਜਾਈ ਲਈ 1500 ਰੁਪਏ ਦੀ ਬਜਾਏ 4000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਵੇ। ਸਰਕਾਰ ਨੂੰ ਮੂੰਗੀ ਦੇ ਨਾਲ-ਨਾਲ ਅਰਹਰ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ ਵਾਪਿਸ ਲੈਣ ਵਿਰੁੱਧ ਕਿਸਾਨਾਂ ਦੇ ਧਰਨੇ ’ਤੇ ਉਨ੍ਹਾਂ ਕਿਹਾ ਕਿ ਇਹ ਜ਼ਮੀਨਾਂ ਕਿਸਾਨਾਂ ਦੀਆਂ ਹੀ ਹਨ। ਇਸ ਤਰ੍ਹਾਂ ਜਦੋਂ ਸਿਮਰਜੀਤ ਸਿੰਘ ਮਾਨ ਵਲੋਂ ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਲੜਨ ਲਈ ਹੋਰਨਾਂ ਤੋਂ ਸਮਰਥਨ ਮੰਗਣ ਤੇ ਚੜੂਨੀ ਨੇ ਕਿਹਾ ਕਿ ਅਸੀਂ ਇਹ ਚੋਣ ਨਹੀਂ ਲੜਾਂਗੇ। ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਿੱਖਾਂ ਨੂੰ ਹਥਿਆਰ ਰੱਖਣ ਦੀ ਕੀਤੀ ਗਈ ਅਪੀਲ ’ਤੇ ਬੋਲਣ ਤੋਂ ਇਨਕਾਰ ਕਰ ਦਿੱਤਾ। ਬੀਕੇਯੂ ਚੜੂਨੀ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਨੇ ਦੱਸਿਆ ਕਿ ਮੀਟਿੰਗ ਵਿੱਚ ਚੋਣਾਂ ਦੌਰਾਨ ਈਵੀਐਮ ਨਾਲ ਛੇੜਛਾੜ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸੇ ਤਰ੍ਹਾਂ ਉਨ੍ਹਾਂ ਝੋਨੇ ਦੀ ਸਿੱਧੀ ਬਿਜਾਈ ਲਈ ਕਿਸਾਨਾਂ ਨੂੰ ਉਚਿਤ ਮੁਆਵਜ਼ਾ ਦੇਣ ਦੀ ਅਪੀਲ ਕੀਤੀ।

Related posts

ਲੱਦਾਖ ਨੂੰ 5 ਨਵੇਂ ਜ਼ਿਲ੍ਹੇ ਮਿਲੇ ਹਨ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਐਲਾਨ ਕੀਤਾ

Balwinder hali

ਪੰਜਾਬ ਨੂੰ ਇਕ ਹੋਰ ਝਟਕਾ, ਪੰਜਾਬ ‘ਵਰਸਿਟੀ ਨੂੰ ਕੇਂਦਰੀ ‘ਵਰਸਿਟੀ ‘ਚ ਤਬਦੀਲ ਕਰਨ ‘ਤੇ ਵਿਚਾਰ ਕਰਨ ਦੇ ਹੁਕਮ

punjabdiary

Breaking- ’ਭਾਰਤ ਜੋੜੋ ਯਾਤਰਾ’ ਅੱਜ 24 ਦਸੰਬਰ ਨੂੰ ਸਵੇਰੇ ਕੌਮੀ ਰਾਜਧਾਨੀ ਦਿੱਲੀ ਪਹੁੰਚੀ

punjabdiary

Leave a Comment