Image default
About us

ਕਿਸਾਨਾਂ ਦੀ ਫਸਲ 24 ਘੰਟਿਆਂ ਵਿੱਚ ਖਰੀਦ ਕੇ ਦਿੱਤਾ ਜਾ ਰਿਹਾ ਹੈ ਮੁੱਲ

ਕਿਸਾਨਾਂ ਦੀ ਫਸਲ 24 ਘੰਟਿਆਂ ਵਿੱਚ ਖਰੀਦ ਕੇ ਦਿੱਤਾ ਜਾ ਰਿਹਾ ਹੈ ਮੁੱਲ

 

 

 

Advertisement

– ਐਮ.ਐਲ.ਏ ਸੇਖੋਂ ਅਤੇ ਡੀ.ਸੀ ਨੇ ਝੋਨੇ ਦੀ ਸਰਕਾਰੀ ਖਰੀਦ ਦੀ ਕੀਤੀ ਸ਼ੁਰੂਆਤ
– ਮੰਡੀਆਂ ਦੇ ਵਿੱਚ ਕਿਸੇ ਕਿਸਾਨ ਨੂੰ ਨਹੀਂ ਹੋਣ ਦਿੱਤੀ ਜਾਵੇਗੀ ਖੱਜਲ ਖੁਆਰੀ- ਅਮਨਦੀਪ ਸਿੰਘ ਬਾਬਾ
– ਹੁਣ ਤੱਕ ਜਿਲ੍ਹੇ ਦੀਆਂ ਮੰਡੀਆਂ ਵਿੱਚ 2,000 ਮੀਟਰਕ ਟਨ ਹੋ ਚੁੱਕੀ ਹੈ ਆਮਦ
ਫਰੀਦਕੋਟ, 5 ਅਕਤੂਬਰ (ਪੰਜਾਬ ਡਾਇਰੀ)- ਐਮ.ਐਲ.ਏ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਅਤੇ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਅੱਜ ਫਰੀਦਕੋਟ ਦੀ ਦਾਣਾ ਮੰਡੀ ਵਿਖੇ ਝੋਨੇ ਦੀ ਸਰਕਾਰੀ ਖਰੀਦ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਜਿਲ੍ਹੇ ਦੀਆਂ ਮੰਡੀਆਂ ਵਿੱਚ 2,000 ਮੀਟਰਕ ਟਨ ਝੋਨੇ ਦੀ ਆਮਦ ਹੋ ਚੁੱਕੀ ਹੈ, ਜਿਸ ਵਿੱਚੋਂ 1,700 ਮੀਟਰਕ ਟਨ ਦੀ ਖਰੀਦ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਕਿਸਾਨ ਨੂੰ ਆਪਣੀ ਫਸਲ ਵੇਚ ਕੇ ਉਸ ਦਾ ਮੁੱਲ ਲੈਣ ਵਿੱਚ 24 ਘੰਟੇ ਤੋਂ ਵੱਧ ਦਾ ਸਮਾਂ ਨਹੀਂ ਲੱਗ ਰਿਹਾ।

ਐਮ.ਐਲ.ਏ ਸ. ਸੇਖੋਂ ਨੇ ਦੱਸਿਆ ਕਿ ਕਿਸਾਨਾਂ ਦੀ ਫਸਲ ਦੇ 24 ਘੰਟਿਆਂ ਵਿੱਚ ਖਰੀਦ ਕੇ ਉਨ੍ਹਾਂ ਨੂੰ ਬਣਦਾ ਮੁੱਲ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸੁੱਕਾ ਝੋਨਾ ਹੀ ਮੰਡੀ ਵਿੱਚ ਲਿਆਉਣ, ਇਸ ਲਈ ਸਰਕਾਰ ਦੁਆਰਾ ਨਿਰਧਾਰਤ ਮਾਪਦੰਡਾਂ ਦੀ ਪਾਲਣਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਛਾਂ ਲਈ ਸ਼ੈੱਡ ਪੀਣ ਵਾਲੇ ਪਾਣੀ, ਰੌਸ਼ਨੀ ਆਦਿ ਪ੍ਰਬੰਧ ਮੁਕੰਮਲ ਹਨ।

ਚੇਅਰਮੈਨ ਮਾਰਕਿਟ ਕਮੇਟੀ ਸ੍ਰੀ ਅਮਨਦੀਪ ਸਿੰਘ ਬਾਬਾ ਨੇ ਦੱਸਿਆ ਕਿ ਮੰਡੀਆਂ ਦੇ ਵਿੱਚ ਕਿਸੇ ਵੀ ਕਿਸਾਨ ਨੂੰ ਕੋਈ ਦਿੱਕਤ ਨਹੀਂ ਹੋਣ ਦਿੱਤੀ ਜਾਵੇਗੀ ਅਤੇ 24 ਘੰਟੇ ਦੇ ਵਿੱਚ ਵਿੱਚ ਲਿਫਟਿੰਗ ਹੋ ਕੇ ਅਦਾਇਗੀ ਕਰਨ ਸਬੰਧੀ ਸਰਕਾਰ ਦੇ ਉਪਰਾਲੇ ਦੀ ਇੰਨ ਬਿੰਨ ਪਾਲਣਾ ਕੀਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸੁੱਕਾ ਝੋਨਾ ਹੀ ਮੰਡੀਆਂ ਵਿੱਚ ਲੈ ਕੇ ਆਉਣ। ਜੇਕਰ ਕਿਸੇ ਵੀ ਕਿਸਾਨ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਆਉਂਦੀ ਹੈ ਤਾਂ ਉਹ ਚੇਅਰਮੈਨ ਮਾਰਕਿਟ ਕਮੇਟੀ ਦੇ ਦਫਤਰ ਵਿਖੇ ਸੰਪਰਕ ਕਰ ਸਕਦਾ ਹੈ।

Advertisement

Related posts

ਮਕਾਨ ਦੀ ਛੱਤ ਡਿੱਗਣ ਕਾਰਨ ਗਰਭਵਤੀ ਔਰਤ ਸਮੇਤ 3 ਦੀ ਮੌਤ

punjabdiary

ਮੰਤਰੀ ਅਨਮੋਲ ਗਗਨ ਮਾਨ ਦਾ ਵੱਡਾ ਬਿਆਨ, ਕਿਹਾ- ਇਕੱਲੇ ਹੀ ਲੜਾਂਗੇ ਲੋਕ ਸਭਾ ਚੋਣਾਂ

punjabdiary

Breaking- ਅੱਤਵਾਦ ਦੀ ਦੇਸ਼ ਵਿਚ ਕੋਈ ਥਾਂ ਨਹੀਂ ਹੋਣੀ ਚਾਹੀਦੀ – ਪ੍ਰਧਾਨ ਮੰਤਰੀ

punjabdiary

Leave a Comment