Image default
About us

ਕਿਸਾਨਾਂ ਨਾਲ CM ਮਾਨ ਦੀ ਮੀਟਿੰਗ ਖਤਮ, ਗੰਨੇ ਦੇ ਭਾਅ ਨੂੰ ਲੈ ਕੇ ਕੀਤਾ ਵੱਡਾ ਐਲਾਨ

ਕਿਸਾਨਾਂ ਨਾਲ CM ਮਾਨ ਦੀ ਮੀਟਿੰਗ ਖਤਮ, ਗੰਨੇ ਦੇ ਭਾਅ ਨੂੰ ਲੈ ਕੇ ਕੀਤਾ ਵੱਡਾ ਐਲਾਨ

 

 

 

Advertisement

 

ਚੰਡੀਗੜ੍ਹ, 24 ਨਵੰਬਰ (ਡੇਲੀ ਪੋਸਟ ਪੰਜਾਬੀ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕਿਸਾਨ ਆਗੂਆਂ ਵਿਚਾਲੇ ਹੋ ਰਹੀ ਮੀਟਿੰਗ ਖਤਮ ਹੋ ਚੁੱਕੀ ਹੈ। ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕਿਸਾਨਾਂ ਨਾਲ ਬਹੁਤ ਵਧੀਆ ਮਾਹੌਲ ‘ਚ ਗੱਲਬਾਤ ਹੋਈ ਹੈ ਪਰ ਨਾਲ ਹੀ ਉਨ੍ਹਾਂ ਕਿਹਾ ਕਿ ਧਰਨਾ ਲੱਗਾ ਕੇ ਗੱਲ ਕਰਨਾ ਕੋਈ ਹੱਲ ਨਹੀਂ ਹੈ। CM ਮਾਨ ਨੇ ਕਿਹਾ ਕਿ ਲੋਕਾਂ ਨੂੰ ਤੰਗ ਕਰਕੇ ਸਰਕਾਰ ਨਾਲ ਗੱਲ ਕਰਨਾ ਚੰਗੀ ਨਹੀਂ ਹੈ।

ਮੀਟਿੰਗ ਵਿਚ ਮੁੱਖ ਮੰਤਰੀ ਵੱਲੋਂ ਗੰਨੇ ਦੀਆਂ ਕੀਮਤਾਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗੰਨੇ ਦੇ ਰੇਟ ਦੇਸ਼ ਭਰ ਵਿਚ ਸਭ ਤੋਂ ਵੱਧ ਪੰਜਾਬ ‘ਚ ਹੀ ਮਿਲਣਗੇ ਤੇ ਕੁਝ ਹੀ ਦਿਨਾਂ ‘ਚ ਗੰਨਾ ਉਤਪਾਦਕਾਂ ਨੂੰ ਖੁਸ਼ਖਬਰੀ ਮਿਲੇਗੀ । ਮੁੱਖ ਮੰਤਰੀ ਨੇ ਦੱਸਿਆ ਕਿ ਸਿਰਫ 2 ਮਿੱਲਾਂ ਅਜਿਹੀਆਂ ਜਿਹਨਾਂ ਨੇ ਕਿਸਾਨਾਂ ਦਾ ਪੈਸਾ ਦੇਣਾ ਹੈ। ਫਗਵਾੜਾ ਮਿੱਲ ਦਾ ਵੀ ਕਿਸਾਨਾਂ ਵੱਲੋਂ ਮੀਟਿੰਗ ਵਿਚ ਜ਼ਿਕਰ ਕੀਤਾ ਗਿਆ। ਦੱਸ ਦੇਈਏ ਕਿ ਮੀਟਿੰਗ ਤੋਂ ਬਾਅਦ ਕਿਸਾਨਾਂ ਵੱਲੋਂ ਜਲੰਧਰ-ਲੁਧਿਆਣਾ ਹਾਈਵੇ ਤੋਂ ਧਰਨਾ ਚੁੱਕ ਦਿੱਤਾ ਜਾਵੇਗਾ।

Advertisement

Related posts

ਗੁਰਬਾਣੀ ਪ੍ਰਸਾਰਣ ਨੂੰ ਲੈ ਕੇ SGPC ਪ੍ਰਧਾਨ ਧਾਮੀ ਦਾ ਵੱਡਾ ਬਿਆਨ, 24 ਜੁਲਾਈ ਤੋਂ ਸ਼ੁਰੂ ਹੋਵੇਗਾ You Tube ਚੈਨਲ

punjabdiary

ਸਾਕਸ਼ੀ ਮਲਿਕ ਨੇ ਅੰਦੋਲਨ ਤੋਂ ਹਟਣ ਦੀਆਂ ਖ਼ਬਰਾਂ ਕੀਤੀਆਂ ਖਾਰਜ, ਕਿਹਾ-‘ਇਨਸਾਫ ਦੀ ਲੜਾਈ ‘ਚ ਪਿੱਛੇ ਨਹੀਂ ਹਟੀ’

punjabdiary

Breaking- ਪੰਜਾਬ ਦੇ ਹਾਲਾਤ ਦਿਨੋ-ਦਿਨ ਖਰਾਬ ਹੋ ਰਹੇ ਹਨ, ਗੁੰਡਾਗਰਦੀ, ਕਤਲ ਸ਼ਰੇਆਮ ਹੋ ਰਹੇ ਹਨ, ਭਗਵੰਤ ਮਾਨ ਅਸਤੀਫਾ ਦੇਣ – ਬਿਕਰਮ ਮਜੀਠੀਆ ਦਾ ਬਿਆਨ

punjabdiary

Leave a Comment