ਨੋਟ: ਇਹ ਖ਼ਬਰ ਆਲ ਐਡੀਸ਼ਨ ਲਈ ਹੈ ਜੀ।
ਕੁਲਜੀਤ ਪਾਲ ਸਿੰਘ ਮਾਹੀ ਨੇ ਡੀ.ਪੀ.ਆਈ. ਸੈਕੰਡਰੀ ਦਾ ਚਾਰਜ ਸੰਭਾਲਿਆ
ਫ਼ਰੀਦਕੋਟ, 2 ਮਈ (ਜਸਬੀਰ ਕੌਰ ਜੱਸੀ) – ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਡੀ.ਪੀ.ਆਈ.ਸੈਕੰਡਰੀ ਸਿੱਖਿਆ ਦਾ ਚਾਰਜ ਕੁਲਜੀਤ ਪਾਲ ਸਿੰਘ ਮਾਹੀ ਪੀ.ਸੀ.ਐੱਸ. (2004) ਨੇ ਮੁੱਖ ਦਫ਼ਤਰ ਵਿਖੇ ਸੰਭਾਲ ਲਿਆ ਹੈ। ਇਸ ਮੌਕੇ ਪ੍ਰਦੀਪ ਕੁਮਾਰ ਅਗਰਵਾਲ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਨੇ ਆਨ ਲਾਇਨ ਮੀਟਿੰਗ ਰਾਹੀਂ ਸਿੱਖਿਆ ਵਿਭਾਗ ਪੰਜਾਬ ਦੇ ਡੀ.ਪੀ.ਆਈ ਸੈਕੰਡਰੀ ਸਿੱਖਿਆ ਕੁਲਜੀਤ ਪਾਲ ਸਿੰਘ ਮਾਹੀ ਦੀ ਜਾਣ-ਪਛਾਣ ਸਿੱਖਿਆ ਵਿਭਾਗ ਦੇ ਮੁੱਖ ਦਫ਼ਤਰ ਦੇ ਅਧਿਕਾਰੀਆਂ ਅਤੇ ਜ਼ਿਲਾ ਸਿੱਖਿਆ ਅਧਿਕਾਰੀਆਂ ਨਾਲ ਕਰਵਾਈ। ਉਹਨਾਂ ਸ੍ਰੀ ਮਾਹੀ ਨੂੰ ਵਿਭਾਗ ’ਚ ਜੀ ਆਇਆਂ ਨੂੰ ਕਿਹਾ। ਇਸ ਮੌਕੇ ਸ੍ਰੀ ਮਾਹੀ ਨੇ ਕਿਹਾ ਕਿ ਉਹ ਸਿੱਖਿਆ ਵਿਭਾਗ ਪੰਜਾਬ ਦੇ ’ਚ ਮਿਆਰੀ ਸਿੱਖਿਆ ਅਤੇ ਚੰਗਾ ਪ੍ਰਸ਼ਾਸ਼ਨ ਦੇਣ ਲਈ ਇੱਕ ਟੀਮ ਵੱਜੋਂ ਕੰਮ ਕਰਨਗੇ। ਫ਼ੋਟੋ:02ਐੱਫ਼ਡੀਕੇਪੀਜਸਬੀਰਕੌਰ17:ਕੁਲਜੀਤਪਾਲ ਸਿੰਘ ਮਾਹੀ ਡੀ.ਪੀ.ਆਈ.ਸੈਕੰਡਰੀ ਦਾ ਚਾਰਜ ਸੰਭਾਲਣ ਮੌਕੇ।