ਕੁਲਤਾਰ ਸਿੰਘ ਸੰਧਵਾਂ ਦੇ ਨਾਮ PA ਮਨੀ ਧਾਲੀਵਾਲ ਨੂੰ ਮੰਗ ਪੱਤਰ ਦਿੱਤਾ
ਫਰੀਦਕੋਟ, 10 ਅਕਤੂਬਰ (ਪੰਜਾਬ ਡਾਇਰੀ)- ਪੰਜਾਬ ਦੇ ਸਮੂਹ ਨਰੇਗਾ ਕਰਮਚਾਰੀ ਸਾਥੀ ਵੀਰੋ ਅਤੇ ਭੈਣੋਂ ਨੋਟ ਕਰੋ ਕਿ ਅੱਜ ਸਾਡੀ ਯੂਨੀਅਨ ਦੀ ਪੰਜਾਬ ਪੱਧਰ ਦੀ ਮੀਟਿੰਗ ਕਾਮਰੇਡ ਹਾਲ ਲੁਧਿਆਣਾ ਵਿਖੇ ਹੋਈ। ਅੱਜ ਦੀ ਭਰਵੀਂ ਮੀਟਿੰਗ ਵਿੱਚ ਵੱਖ-ਵੱਖ 17 ਜਿਲ੍ਹਿਆਂ ਦੇ ਆਗੂਆਂ ਨੇ ਹਿੱਸਾ ਲਿਆ।
ਪੁੱਜੇ ਹੋਏ ਸਾਥੀਆਂ ਸਾਹਮਣੇ ਯੂਨੀਅਨ ਦੀਆਂ ਹੁਣ ਤੱਕ ਦੀਆਂ ਗਤੀਵਿਧੀਆਂ ਵਿਸਥਾਰ ਨਾਲ ਸਾਂਝੀਆਂ ਕੀਤੀਆਂ ਗਈਆਂ। ਹਾਜ਼ਰੀਨ ਨਾਲ ਆਨਲਾਈਨ ਪੋਰਟਲ ਤੇ ਅਪਲੋਡ ਕੀਤੇ ਡਾਟੇ ਦੀ ਵਿੱਤ ਸਕੱਤਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਵੱਲੋਂ ਰੋਕੀ ਗਈ ਵੈਰੀਫਿਕੇਸ਼ਨ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਸਾਰੇ ਸਾਥੀਆਂ ਨੇ ਇਸ ਮੁੱਦੇ ਨੂੰ ਗੰਭੀਰਤਾ ਨਾਲ ਵਿਚਾਰਿਆ ਅਤੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਸਾਨੂੰ ਤੁਰੰਤ ਪ੍ਰਭਾਵ ਨਾਲ ਸੰਘਰਸ਼ ਸ਼ੁਰੂ ਕਰਨਾ ਚਾਹੀਦਾ ਹੈ।
ਸੋ ਸਾਥੀਓ ਆਪਣੇ ਨਵੇਂ ਕੰਮ ਅੱਜ ਤੋਂ ਹੀ ਤੁਰੰਤ ਬੰਦ ਕਰ ਦੇਵੋ, ਸੋਮਵਾਰ, ਮੰਗਲਵਾਰ, ਬੁੱਧਵਾਰ ਆਪੋ ਆਪਣਾ ਪੈਂਡਿੰਗ ਡਾਟਾ MIS ‘ਤੇ ਅਪਲੋਡ ਕਰ ਦੇਵੋ, ਵਿਕਾਸ ਕਾਰਜਾਂ ਲਈ ਲਿਆ ਮਟੀਰੀਅਲ ਸੰਭਾਲ ਲਵੋ। ਸੋਮਵਾਰ ਅਤੇ ਮੰਗਲਵਾਰ ਦਾ ਸਮਾਂ ਸੰਯੁਕਤ ਵਿਕਾਸ ਕਮਿਸ਼ਨਰ ਜੀ ਨੇ ਲਿਆ ਹੈ। ਇਸ ਲਈ ਸੋਮਵਾਰ ਨੂੰ ਆਪਣੇ-ਆਪਣੇ ਬੀਡੀਪੀਓ ਸਾਹਿਬਾਨ ਰਾਹੀਂ ਧਰਨੇ ਅਤੇ ਹੜਤਾਲ ਸੰਬੰਧੀ ਨੋਟਿਸ ਭੇਜ ਦੇਵੋ। ਬੁੱਧਵਾਰ ਨੂੰ ਸਮੂਹਿਕ ਛੁੱਟੀ ਦੇ ਦੇਣੀ। ਵੀਰਵਾਰ ਤੋਂ ਪੰਜਾਬ ਪੱਧਰ ਤੇ ਆਨਲਾਈਨ, ਆਫਲਾਈਨ ਅਤੇ ਫ਼ਿਜ਼ੀਕਲੀ ਕੰਮ ਮੁਕੰਮਲ ਬੰਦ ਕਰਕੇ ਵੀਰਵਾਰ 12 ਅਕਤੂਬਰ ਨੂੰ ਵਿਕਾਸ ਭਵਨ ਮੋਹਾਲੀ ਦਾ ਵਿਸ਼ਾਲ ਇਕੱਠ ਕਰਕੇ ਘਿਰਾਓ ਕੀਤਾ ਜਾਵੇਗਾ। ਇਸੇ ਦਿਨ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ, ਅਗਲਾ ਧਰਨਾ ਕਿੱਥੇ ਅਤੇ ਕਦੋਂ ਹੋਵੇਗਾ ਇਹ ਮੋਹਾਲੀ ਤੋਂ ਐਲਾਨ ਹੋਣਗੇ।