Image default
About us

ਕੇਂਦਰ ਸਰਕਾਰ ਦੀਆਂ ਨੌਕਰੀਆਂ ਲਈ 15 ਭਾਸ਼ਾਵਾਂ ਵਿਚ ਹੋਵੇਗੀ ਭਰਤੀ ਪ੍ਰੀਖਿਆ: ਜਤਿੰਦਰ ਸਿੰਘ

ਕੇਂਦਰ ਸਰਕਾਰ ਦੀਆਂ ਨੌਕਰੀਆਂ ਲਈ 15 ਭਾਸ਼ਾਵਾਂ ਵਿਚ ਹੋਵੇਗੀ ਭਰਤੀ ਪ੍ਰੀਖਿਆ: ਜਤਿੰਦਰ ਸਿੰਘ

 

 

 

Advertisement

 

ਨਵੀਂ ਦਿੱਲੀ, 17 ਅਗਸਤ (ਰੋਜਾਨਾ ਸਪੋਕਸਮੈਨ)- ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਬੁਧਵਾਰ ਨੂੰ ਕਿਹਾ ਕਿ ਕੇਂਦਰ ਨੇ ਸਟਾਫ ਸਿਲੈਕਸ਼ਨ ਕਮਿਸ਼ਨ (ਐਸ. ਐਸ. ਸੀ.) ਵਲੋਂ ਸਰਕਾਰੀ ਨੌਕਰੀਆਂ ਲਈ ਭਰਤੀ ਪ੍ਰੀਖਿਆ 15 ਭਾਸ਼ਾਵਾਂ ‘ਚ ਕਰਵਾਉਣ ਦਾ ਫੈਸਲਾ ਕੀਤਾ ਹੈ ਤਾਂ ਜੋ ਦੇਸ਼ ਦਾ ਕੋਈ ਨੌਜਵਾਨ ਨੌਕਰੀ ਦੇ ਮੌਕੇ ਤੋਂ ਖੁੰਝ ਨਾ ਸਕੇ। ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਇਤਿਹਾਸਕ ਫੈਸਲਾ ਸਥਾਨਕ ਨੌਜਵਾਨਾਂ ਦੀ ਭਾਗੀਦਾਰੀ ਅਤੇ ਖੇਤਰੀ ਭਾਸ਼ਾਵਾਂ ਨੂੰ ਉਤਸ਼ਾਹਤ ਕਰੇਗਾ।

ਪ੍ਰਸੋਨਲ ਰਾਜ ਮੰਤਰੀ ਸਿੰਘ ਨੇ ਕਿਹਾ, “ਹਾਲ ਹੀ ਵਿਚ 15 ਭਾਰਤੀ ਭਾਸ਼ਾਵਾਂ ਵਿਚ ਸਰਕਾਰੀ ਨੌਕਰੀਆਂ ਲਈ ਭਰਤੀ ਪ੍ਰੀਖਿਆਵਾਂ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਦੇਸ਼ ਦਾ ਕੋਈ ਵੀ ਨੌਜਵਾਨ ਭਾਸ਼ਾ ਦੀ ਰੁਕਾਵਟ ਕਾਰਨ ਨੌਕਰੀ ਦੇ ਮੌਕੇ ਤੋਂ ਖੁੰਝ ਨਾ ਜਾਵੇ।”

ਉਨ੍ਹਾਂ ਦਸਿਆ ਕਿ ਪ੍ਰਸ਼ਨ ਪੱਤਰ ਹਿੰਦੀ ਅਤੇ ਅੰਗਰੇਜ਼ੀ ਤੋਂ ਇਲਾਵਾ 13 ਖੇਤਰੀ ਭਾਸ਼ਾਵਾਂ ਅਸਾਮੀ, ਬੰਗਾਲੀ, ਗੁਜਰਾਤੀ, ਮਰਾਠੀ, ਮਲਿਆਲਮ, ਕੰਨੜ, ਤਾਮਿਲ, ਤੇਲਗੂ, ਉੜੀਆ, ਉਰਦੂ, ਪੰਜਾਬੀ, ਮਨੀਪੁਰੀ ਅਤੇ ਕੋਂਕਣੀ ਵਿਚ ਵੀ ਹੋਣਗੇ। ਐਸ.ਐਸ.ਸੀ. ਵਲੋਂ ਕਰਵਾਈ ਗਈ ਭਰਤੀ ਪ੍ਰੀਖਿਆ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, “ਪਿਛਲੇ ਨੌਂ ਸਾਲਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰੀ ਭਾਸ਼ਾ ਹਿੰਦੀ ਤੋਂ ਇਲਾਵਾ ਭਾਰਤੀ ਖੇਤਰੀ ਭਾਸ਼ਾਵਾਂ ਨੂੰ ਉਤਸ਼ਾਹਤ ਕਰਨ ਵਿਚ ਪ੍ਰਗਤੀ ਹੋਈ ਹੈ”।

Advertisement

Related posts

ਆਜੀਵਿਕਾ ਸਕੀਮ ਤਹਿਤ ਸੀ.ਸੀ.ਐਲ. ਫਾਇਲਾਂ ਦਾ ਨਿਪਟਾਰਾ

punjabdiary

Breaking- ਪਟਾਖੇ ਵੇਚਣ ਦੇ ਆਰਜੀ ਲਾਇਸੰਸ ਲੈਣ ਲਈ ਚਾਹਵਾਨ ਸੇਵਾ ਕੇਂਦਰ ਵਿੱਚ ਦਰਖਾਸਤ ਮਿਤੀ 06 ਤੋਂ 08 ਅਕਤੂਬਰ, 2022 ਤੱਕ ਜਮਾ ਕਰਵਾਉਣ

punjabdiary

ਪੀ.ਆਰ.ਟੀ.ਸੀ ਦੇ ਵਿੱਚ ਠੇਕੇਦਾਰੀ ਸਿਸਟਮ ਤਹਿਤ ਨੌਕਰੀ ਕਰਦੇ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਪਿਆ ਵੱਡਾ ਘਾਟਾ- ਰੇਸ਼ਮ ਸਿੰਘ ਗਿੱਲ

punjabdiary

Leave a Comment