Image default
About us

ਕੇਜਰੀਵਾਲ ਦਾ ED ਨੂੰ ਜਵਾਬ-‘ਭਾਜਪਾ ਦੀ ਸ਼ਹਿ ‘ਤੇ ਜਾਰੀ ਕੀਤਾ ਗਿਆ ਨੋਟਿਸ’

ਕੇਜਰੀਵਾਲ ਦਾ ED ਨੂੰ ਜਵਾਬ-‘ਭਾਜਪਾ ਦੀ ਸ਼ਹਿ ‘ਤੇ ਜਾਰੀ ਕੀਤਾ ਗਿਆ ਨੋਟਿਸ’

 

 

 

Advertisement

ਦਿੱਲੀ, 2 ਨਵੰਬਰ (ਡੇਲੀ ਪੋਸਟ ਪੰਜਾਬੀ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਆਬਕਾਰੀ ਨੀਤੀ ਘਪਲੇ ਮਾਮਲੇ ਵਿਚ ਈਡੀ ਦੇ ਸਾਹਮਣੇ ਪੇਸ਼ ਹੋਣਾ ਹੈ। ਸੀਬੀਆਈ ਨੇ ਲਗਭਗ 6 ਮਹੀਨੇ ਪਹਿਲਾਂ ਇਸ ਮਾਮਲੇ ਵਿਚ ਕੇਜਰੀਵਾਲ ਤੋਂ ਲਗਭਗ 9 ਘੰਟੇ ਪੁੱਛਗਿਛ ਕੀਤੀ ਸੀ।

ਇਸ ਦਰਮਿਆਨ ਆਮ ਆਦਮੀ ਪਾਰਟੀ ਨੇ ਖਦਸ਼ਾ ਜ਼ਾਹਿਰ ਕੀਤੀ ਹੈ ਕਿ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਮੁੱਖ ਮੰਤਰੀ ਦਫਤਰ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਈਡੀ ਨੂੰ ਪੱਤਰ ਲਿਖ ਕੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਚੋਣਾਵੀ ਸੂਬਿਆਂ ਵਿਚ ਚੋਣ ਪ੍ਰਚਾਰ ਤੋਂ ਰੋਕਣ ਲਈ ਜਾਂਚ ਏਜੰਸੀ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਤੇ ਉਹ ਇਸ ਨੂੰ ਵਾਪਸ ਕੀਤੇ ਜਾਣ ਦੀ ਮੰਗ ਕਰਦੇ ਹਨ।

ਕੇਜਰੀਵਾਲ ਨੇ ਈਡੀ ਨੂੰ ਪੱਤਰ ਲਿਖ ਕੇ ਦੋਸ਼ ਲਗਾਇਆ ਕਿ ਜਾਂਚ ਏਜੰਸੀ ਵੱਲੋਂ ਭੇਜਿਆ ਗਿਆ ਨੋਟਿਸ ਗੈਰਕਾਨੂੰਨੀ, ਰਾਜਨੀਤੀ ਤੋਂ ਪ੍ਰੇਰਿਤ ਤੇ ਭਾਜਪਾ ਦੀ ਸ਼ਹਿ ‘ਤੇ ਜਾਰੀ ਕੀਤਾ ਗਿਆ ਹੈ। ਇਸ ਦਰਮਿਆਨ ਸੀਐੱਮ ਅਰਵਿੰਦ ਕੇਜਰੀਵਾਲ ਨੂੰ ਈਡੀ ਦੇ ਸੰਮਨ ‘ਤੇ ਦਿੱਲੀ ਦੇ ਮੰਤਰੀ ਤੇ ‘ਆਪ’ ਵਿਧਾਇਕ ਸੌਰਭ ਭਾਰਦਵਾਜ ਨੇ ਕਿਹਾ ਕਿ ਇਹ ਨਾ ਸਿਰਫ ਭਾਰਤ ਸਗੋਂ ਪੂਰੀ ਦੁਨੀਆ ਦੇਖ ਰਹੀ ਹੈ ਕਿ ਕੇਂਦਰ ਸੱਤਾ ਦੇ ਨਸ਼ੇ ਵਿਚ ਚੂਰ ਹੈ ਤੇ ਉਹ ਇੰਨਾ ਹੰਕਾਰੀ ਹੈ ਕਿ ਉਹ ਹਰ ਛੋਟੇ ਰਾਜਨੀਤਕ ਦਲ ਨੂੰ ਕੁਚਲਣਾ ਚਾਹੁੰਦੀ ਹੈ। ਆਮ ਆਦਮੀ ਪਾਰਟੀ ਇਕ ਉਭਰਦੀ ਹੋਈ ਰਾਸ਼ਟਰੀ ਪਾਰਟੀ ਹੈ ਤੇ ਭਾਜਪਾ ਸਰਕਾਰ ਉਸ ਨੂੰ ਕੁਚਲਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।

Advertisement

Related posts

ਗੁਜਰਾਤ ਤੋਂ 280 ਕਿਮੀ. ਦੂਰ ਤੂਫਾਨ Biparjoy, ਮੌਸਮ ਵਿਭਾਗ ਨੇ ਜਾਰੀ ਕੀਤਾ ਰੈੱਡ ਅਲਰਟ, 69 ਟ੍ਰੇਨਾਂ ਰੱਦ

punjabdiary

ਗੁਰੂਦੁਆਰਾ ਸਾਹਿਬ ‘ਚ ਲੱਗੀ ਅੱਗ, ਗੁਰੂ ਗ੍ਰੰਥ ਸਾਹਿਬ ਦੇ 3 ਪਾਵਨ ਸਰੂਪ ਅਗਨ ਭੇਟ

punjabdiary

ਝਾਕੀਆਂ ਦੇ ਮੁੱਦੇ ‘ਤੇ ‘ਆਪ’ ਦਾ ਪਲਟਵਾਰ, ‘BJP ਆਪਣੀ ਘਟੀਆ ਰਾਜਨੀਤੀ ਲਈ ਪੰਜਾਬ ਦੇ ਸ਼ਹੀਦਾਂ ਦਾ ਕਰ ਰਹੀ ਅਪਮਾਨ’

punjabdiary

Leave a Comment