ਕੇਵਲ ਕਿ੍ਰਸ਼ਨ ਚਾਵਲਾ ਵਰਗੀਆਂ ਸ਼ਖਸ਼ੀਅਤਾਂ ਨਵੀਂ ਪੀੜੀ ਲਈ ਪੇ੍ਰਰਨਾਸਰੋਤ : ਨਾਰੰਗ
ਕੋਟਕਪੂਰਾ, 1 ਮਾਰਚ :- ਆਈ.ਜੀ. ਦਫ਼ਤਰ ਫਰੀਦਕੋਟ ਤੋਂ ਬਤੌਰ ਸੁਪਰਡੈਂਟ ਸੇਵਾਮੁਕਤ ਹੋਏ ਸਥਾਨਕ ਮੁਹੱਲਾ ਪ੍ਰੇਮ ਨਗਰ ਦੇ ਵਸਨੀਕ ਕੇਵਲ ਕਿ੍ਰਸ਼ਨ ਚਾਵਲਾ ਦਾ ਸਨਮਾਨ ਕਰਦਿਆਂ ਆਰ.ਆਈ.ਟੀ. ਐਂਡ ਹਿਊਮਨ ਰਾਈਟਸ ਦੇ ਰਾਸ਼ਟਰੀ ਪ੍ਰਧਾਨ ਸੁਨੀਸ਼ ਨਾਰੰਗ ਨੇ ਦੱਸਿਆ ਕਿ ਅਜਿਹੀਆਂ ਸ਼ਖਸ਼ੀਅਤਾਂ ਵੱਲੋਂ ਇਮਾਨਦਾਰੀ ਨਾਲ ਦਿੱਤੀਆਂ ਸੇਵਾਵਾਂ ਨਵੀਂ ਪੀੜੀ ਲਈ ਪੇ੍ਰਰਨਾ ਸਰੋਤ ਬਣਦੀਆਂ ਹਨ। ਬਾਬਾ ਸ਼ੇਖ ਫਰੀਦ ਜੀ ਦੀ ਤਸਵੀਰ ਨਾਲ ਕੇਵਲ ਕਿ੍ਰਸ਼ਨ ਚਾਵਲਾ ਦਾ ਸਨਮਾਨ ਕਰਨ ਉਪਰੰਤ ਸੁਨੀਸ਼ ਨਾਰੰਗ ਨੇ ਦੱਸਿਆ ਕਿ ਲੰਮਾ ਸਮਾਂ ਬਠਿੰਡਾ ਅਤੇ ਫਿਰੋਜ਼ਪੁਰ ਦੇ ਜ਼ੋਨਲ ਦਫ਼ਤਰਾਂ ਵਿੱਚ ਡਿਊਟੀ ਦੇਣ ਮੌਕੇ ਸ਼੍ਰੀ ਚਾਵਲਾ ਜੀ ਨੇ ਜਿੱਥੇ ਇਮਾਨਦਾਰੀ ਅਤੇ ਅਨੁਸ਼ਾਸ਼ਨਮਈ ਸੇਵਾਵਾਂ ਨਿਭਾਈਆਂ, ਉੱਥੇ ਇਹਨਾਂ ਦਾ ਸਮਾਜਸੇਵਾ ਦੇ ਕਾਰਜਾਂ ਵਿੱਚ ਵੀ ਭਰਪੂਰ ਯੋਗਦਾਨ ਰਿਹਾ। ਉਹਨਾਂ ਦੱਸਿਆ ਕਿ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ’ਚ ਲਗਾਤਾਰ ਯਤਨਸ਼ੀਲ ਆਰ.ਟੀ.ਆਈ. ਐਂਡ ਹਿਊਮਨ ਰਾਈਟਸ ਵਰਗੀਆਂ ਸੰਸਥਾਵਾਂ ਨੂੰ ਚਾਵਲਾ ਪਰਿਵਾਰ ਦਾ ਅਕਸਰ ਯੋਗਦਾਨ ਰਹਿੰਦਾ ਹੈ। ਕੇਵਲ ਕਿ੍ਰਸ਼ਨ ਚਾਵਲਾ ਨੇ ਸੁਨੀਸ਼ ਨਾਰੰਗ ਅਤੇ ਉਨਾਂ ਦੇ ਪਿਤਾ ਜਵਾਹਰ ਲਾਲ ਨਾਰੰਗ ਸਮੇਤ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਆਖਿਆ ਕਿ ਆਰਟੀਆਈ ਹੈਂਡ ਹਿਊਮਨ ਰਾਈਟਸ ਦੀ ਸਮੁੱਚੀ ਟੀਮ ਦਾ ਵੀ ਸਮਾਜਸੇਵਾ ਦੇ ਖੇਤਰ ਵਿੱਚ ਵੱਡਮੁੱਲਾ ਯੋਗਦਾਨ ਹੈ। ਇਸ ਮੌਕੇ ਸ਼੍ਰੀ ਚਾਵਲਾ ਦੇ ਦੋਸਤ-ਮਿੱਤਰਾਂ, ਰਿਸ਼ਤੇਦਾਰਾਂ ਅਤੇ ਹੋਰ ਜਾਣਕਾਰਾਂ ਨੇ ਵੀ ਵੱਖੋ ਵੱਖਰੇ ਸਨਮਾਨ ਚਿੰਨ, ਤੋਹਫੇ ਦੇ ਕੇ ਅਤੇ ਹਾਰ ਪਾ ਕੇ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ।