Image default
About us

ਕੈਨੇਡਾ ਦੀ ਹਿਮਾਇਤ ਲਈ ਅੱਗੇ ਆਇਆ ਅਮਰੀਕਾ, ਹਰਦੀਪ ਨਿੱਝਰ ਦੇ ਕਤਲ ਮਾਮਲੇ ਦੀ ਕੀਤੀ ਮੰਗ

ਕੈਨੇਡਾ ਦੀ ਹਿਮਾਇਤ ਲਈ ਅੱਗੇ ਆਇਆ ਅਮਰੀਕਾ, ਹਰਦੀਪ ਨਿੱਝਰ ਦੇ ਕਤਲ ਮਾਮਲੇ ਦੀ ਕੀਤੀ ਮੰਗ

 

 

 

Advertisement

ਨਵੀਂ ਦਿੱਲੀ, 22 ਸਤੰਬਰ (ਰੋਜਾਨਾ ਸਪੋਕਸਮੈਨ)- ਗਰਮਖਿਆਲੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮੁੱਦੇ ‘ਤੇ ਭਾਰਤ ਅਤੇ ਕੈਨੇਡਾ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਕੈਨੇਡਾ ਨੇ ਭਾਰਤ ‘ਤੇ ਇਸ ਕਤਲ ਦਾ ਦੋਸ਼ ਲਾਇਆ ਹੈ। ਵੀਰਵਾਰ ਦੇਰ ਰਾਤ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ.ਐੱਸ.ਏ.) ਜੇਕ ਸੁਲੀਵਨ ਨੇ ਵਾਈਟ ਹਾਊਸ ‘ਚ ਮੀਡੀਆ ਨੂੰ ਦੱਸਿਆ ਕਿ ਉਹ ਇਸ ਕਤਲ ਮਾਮਲੇ ‘ਚ ਭਾਰਤ ਖਿਲਾਫ ਜਾਂਚ ‘ਚ ਕੈਨੇਡਾ ਦਾ ਸਮਰਥਨ ਕਰਦੇ ਹਨ।

ਸੁਲੀਵਨ ਨੇ ਅੱਗੇ ਕਿਹਾ – ਕੋਈ ਵੀ ਦੇਸ਼ ਹੋਵੇ, ਅਜਿਹੇ ਕੰਮ ਲਈ ਕਿਸੇ ਨੂੰ ਵੀ ਵਿਸ਼ੇਸ਼ ਛੋਟ ਨਹੀਂ ਮਿਲੇਗੀ। ਇੱਥੇ ਫਾਈਨਾਂਸ਼ੀਅਲ ਟਾਈਮਜ਼ ਨੇ ਦਾਅਵਾ ਕੀਤਾ ਹੈ ਕਿ ਜੀ-20 ਸੰਮੇਲਨ ਦੌਰਾਨ ਬਿਡੇਨ ਸਮੇਤ ਫਾਈਵ ਆਈਜ਼ ਦੇਸ਼ਾਂ ਨੇ ਕੈਨੇਡਾ ਦੇ ਦੋਸ਼ਾਂ ‘ਤੇ ਚਿੰਤਾ ਪ੍ਰਗਟਾਈ ਸੀ। ਇਨ੍ਹਾਂ ਦੇਸ਼ਾਂ ਦੇ ਮੁਖੀਆਂ ਨੇ ਨਿੱਝਰ ਦੀ ਮੌਤ ਦਾ ਮੁੱਦਾ ਪੀਐਮ ਨਰਿੰਦਰ ਮੋਦੀ ਕੋਲ ਉਠਾਇਆ ਸੀ।

ਫਾਈਵ ਆਈਜ਼ ਇੱਕ ਖੁਫੀਆ ਜਾਣਕਾਰੀ ਸਾਂਝਾ ਕਰਨ ਵਾਲਾ ਗੱਠਜੋੜ ਹੈ। ਇਸ ਵਿਚ ਸ਼ਾਮਲ ਅਮਰੀਕਾ, ਬ੍ਰਿਟੇਨ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਕੈਨੇਡਾ ਨੇ ਆਪਸ ਵਿਚ ਖੁਫੀਆ ਜਾਣਕਾਰੀ ਸਾਂਝੀ ਕੀਤੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 18 ਸਤੰਬਰ ਨੂੰ ਨਿੱਝਰ ਦੇ ਕਤਲ ਵਿੱਚ ਭਾਰਤ ਸਰਕਾਰ ਦੇ ਏਜੰਟਾਂ ਦੀ ਸ਼ਮੂਲੀਅਤ ਦਾ ਦੋਸ਼ ਲਾਇਆ ਸੀ। ਭਾਰਤ ਨੇ ਇਨ੍ਹਾਂ ਦਾਅਵਿਆਂ ਨੂੰ ਬੇਤੁਕਾ ਦੱਸਦਿਆਂ ਰੱਦ ਕਰ ਦਿੱਤਾ ਸੀ।

ਸੁਲੀਵਾਨ ਨੇ ਵੀਰਵਾਰ ਨੂੰ ਕਿਹਾ ਕਿ ਜਿਵੇਂ ਹੀ ਅਸੀਂ ਕੈਨੇਡੀਅਨ ਪ੍ਰਧਾਨ ਮੰਤਰੀ ਦੇ ਦੋਸ਼ਾਂ ਬਾਰੇ ਜਨਤਕ ਤੌਰ ‘ਤੇ ਸੁਣਿਆ, ਅਸੀਂ ਖੁਦ ਜਨਤਕ ਤੌਰ ‘ਤੇ ਅੱਗੇ ਆਏ ਅਤੇ ਉਨ੍ਹਾਂ ਬਾਰੇ ਆਪਣੀ ਡੂੰਘੀ ਚਿੰਤਾ ਜ਼ਾਹਰ ਕੀਤੀ, ਜੋ ਵਾਪਰਿਆ ਉਸ ਦੀ ਤਹਿ ਤੱਕ ਜਾਣ ਲਈ ਅਸੀਂ ਕੈਨੇਡਾ ਦਾ ਪੂਰਾ ਸਮਰਥਨ ਕਰਦੇ ਹਾਂ।
ਇਹ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ। ਅਸੀਂ ਆਪਣੇ ਮੂਲ ਸਿਧਾਂਤਾਂ ਦੀ ਰੱਖਿਆ ਕਰਾਂਗੇ। ਕੁਝ ਮੀਡੀਆ ਰਿਪੋਰਟਾਂ ‘ਚ ਕਿਹਾ ਜਾ ਰਿਹਾ ਸੀ ਕਿ ਇਸ ਮੁੱਦੇ ‘ਤੇ ਅਮਰੀਕਾ ਅਤੇ ਕੈਨੇਡਾ ਵਿਚਾਲੇ ਮਤਭੇਦ ਹਨ। ਸੁਲੀਵਾਨ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕਰ ਦਿੱਤਾ।

Advertisement

ਸੁਲੀਵਾਨ ਨੇ ਕਿਹਾ ਕਿ ਕੈਨੇਡਾ ਵੱਲੋਂ ਜੋ ਦੋਸ਼ ਲਗਾਏ ਹਏ ਹਨ ਅਸੀਂ ਚਾਹੁੰਦੇ ਹਾਂ ਕਿ ਇਸ ਜਾਂਚ ਨੂੰ ਅੱਗੇ ਵਧਾਇਆ ਜਾਵੇ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ। ਜਦੋਂ ਤੋਂ ਇਹ ਮਾਮਲਾ ਜਨਤਕ ਤੌਰ ‘ਤੇ ਸਾਹਮਣੇ ਆਇਆ ਹੈ, ਉਦੋਂ ਤੋਂ ਹੀ ਅਮਰੀਕਾ ਇਸ ਰੁਖ ‘ਤੇ ਕਾਇਮ ਹੈ। ਮੈਂ ਡਿਪਲੋਮੈਟਾਂ ਵਿਚਕਾਰ ਨਿੱਜੀ ਗੱਲਬਾਤ ਬਾਰੇ ਖੁਲਾਸਾ ਨਹੀਂ ਕਰਨ ਜਾ ਰਿਹਾ ਹਾਂ, ਪਰ ਅਸੀਂ ਆਪਣੇ ਕੈਨੇਡੀਅਨ ਹਮਰੁਤਬਾ ਨਾਲ ਲਗਾਤਾਰ ਸੰਪਰਕ ਵਿੱਚ ਹਾਂ। ਅਸੀਂ ਉਨ੍ਹਾਂ ਨਾਲ ਨੇੜਿਓਂ ਸਲਾਹ ਕਰ ਰਹੇ ਹਾਂ।

Related posts

Breaking- ਕਿਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਤੇਜ ਸਿੰਘ ਸੰਗਰਾਹੂਰ ਦੇ ਸ਼ਰਧਾਜਲੀ ਸਮਾਰੋਹ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਮਜਦੂਰਾਂ ਤੇ ਲੋਕ ਪੱਖੀ ਆਗੂਆਂ ਨੇ ਓੁਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।

punjabdiary

GST ਚੋਰੀ ਕਰਨ ਵਾਲਿਆਂ ਵਿਰੁੱਧ ਜਾਰੀ ਮੁਹਿੰਮ ਤਹਿਤ 12 ਫਰਨੇਸ ਦੀ ਜਾਂਚ, 60 ਵਾਹਨ ਕੀਤੇ ਜ਼ਬਤ

punjabdiary

“ਸਰਕਾਰ ਤੁਹਾਡੇ ਦੁਆਰ” ਤਹਿਤ ਪਿੰਡ ਮਚਾਕੀ ਕਲਾਂ ਵਿਖੇ ਕੈਂਪ ਕੱਲ

punjabdiary

Leave a Comment