Image default
About us

ਕੈਨੇਡਾ ਸਰਕਾਰ ਨੇ ਭਾਰਤ ਦੀ ਐਡਵਾਇਜ਼ਰੀ ਕੀਤੀ ਰੱਦ, ਕਿਹਾ- ਕੈਨੇਡਾ ਇਕ ਸੁਰੱਖਿਅਤ ਦੇਸ਼ਕੈਨੇਡਾ ਸਰਕਾਰ ਨੇ ਭਾਰਤ ਦੀ ਐਡਵਾਇਜ਼ਰੀ ਕੀਤੀ ਰੱਦ, ਕਿਹਾ- ਕੈਨੇਡਾ ਇਕ ਸੁਰੱਖਿਅਤ ਦੇਸ਼

ਕੈਨੇਡਾ ਸਰਕਾਰ ਨੇ ਭਾਰਤ ਦੀ ਐਡਵਾਇਜ਼ਰੀ ਕੀਤੀ ਰੱਦ, ਕਿਹਾ- ਕੈਨੇਡਾ ਇਕ ਸੁਰੱਖਿਅਤ ਦੇਸ਼

 

 

 

Advertisement

 

ਬਰੈਂਪਟਨ, 21 ਸਤੰਬਰ (ਰੋਜਾਨਾ ਸਪੋਕਸਮੈਨ)- ਕੈਨੇਡੀਅਨ ਸਰਕਾਰ ਨੇ ਬੁੱਧਵਾਰ ਨੂੰ ਆਪਣੇ ਨਾਗਰਿਕਾਂ ਨੂੰ ਦੇਸ਼ ਦੇ ਕੁਝ ਹਿੱਸਿਆਂ ਦਾ ਦੌਰਾ ਕਰਨ ਸਮੇਂ ਸਾਵਧਾਨੀ ਵਰਤਣ ਦੀ ਭਾਰਤ ਦੀ ਐਡਵਾਇਜ਼ਰੀ ਨੂੰ ਰੱਦ ਕਰ ਦਿੱਤਾ। ਜਨਤਕ ਸੁਰੱਖਿਆ ਮੰਤਰੀ ਡੋਮਿਨਿਕ ਲੇਬਲੈਂਕ ਨੇ ਕਿਹਾ ਕਿ ਮੈਨੂੰ ਭਾਰਤ ਦੀ ਯਾਤਰਾ ਸਲਾਹਕਾਰ ਬਾਰੇ ਜਾਣਕਾਰੀ ਮਿਲੀ ਹੈ ਪਰ, ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਕੈਨੇਡਾ ਇੱਕ ਸੁਰੱਖਿਅਤ ਦੇਸ਼ ਹੈ।

ਦਰਅਸਲ, ਮੋਦੀ ਸਰਕਾਰ ਨੇ ਬੁੱਧਵਾਰ ਨੂੰ ਕੈਨੇਡਾ ਵਿਚ ਰਹਿਣ ਵਾਲੇ ਭਾਰਤੀ ਨਾਗਰਿਕਾਂ ਖਾਸ ਕਰਕੇ ਵਿਦਿਆਰਥੀਆਂ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਸੀ। ਇਸ ਵਿਚ ਕਿਹਾ ਗਿਆ ਹੈ ਕਿ ਕੈਨੇਡਾ ਵਿਚ ਵਧਦੀਆਂ ਭਾਰਤ ਵਿਰੋਧੀ ਗਤੀਵਿਧੀਆਂ ਅਤੇ ਰਾਜਨੀਤਿਕ ਤੌਰ ‘ਤੇ ਸਮਰਥਨ ਪ੍ਰਾਪਤ ਨਫ਼ਰਤੀ ਅਪਰਾਧਾਂ ਅਤੇ ਹਿੰਸਾ ਦੇ ਮੱਦੇਨਜ਼ਰ, ਉਥੇ ਮੌਜੂਦ ਭਾਰਤੀ ਨਾਗਰਿਕਾਂ ਨੂੰ ਬਹੁਤ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਜਾਂਦੀ ਹੈ। ਕੈਨੇਡਾ ਵਿੱਚ ਉਹਨਾਂ ਖੇਤਰਾਂ ਅਤੇ ਸੰਭਾਵਿਤ ਸਥਾਨਾਂ ਦੀ ਯਾਤਰਾ ਕਰਨ ਤੋਂ ਬਚੋ ਜਿੱਥੇ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ।

ਭਾਰਤ ਦਾ ਹਾਈ ਕਮਿਸ਼ਨ ਜਾਂ ਕੌਂਸਲੇਟ ਕੈਨੇਡਾ ਵਿੱਚ ਰਹਿ ਰਹੇ ਭਾਰਤੀ ਭਾਈਚਾਰੇ ਦੀ ਸੁਰੱਖਿਆ ਅਤੇ ਭਲਾਈ ਨੂੰ ਯਕੀਨੀ ਬਣਾਉਣ ਲਈ ਕੈਨੇਡੀਅਨ ਅਧਿਕਾਰੀਆਂ ਦੇ ਸੰਪਰਕ ਵਿੱਚ ਰਹੇਗਾ। ਭਾਰਤ ਦੀ ਇਸ ਸਲਾਹ ਤੋਂ ਬਾਅਦ ਕੁਝ ਘੰਟਿਆਂ ਬਾਅਦ ਹੀ ਕੈਨੇਡੀਅਨ ਸਰਕਾਰ ਦਾ ਬਿਆਨ ਆਇਆ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਕੈਨੇਡੀਅਨ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਉੱਚ ਪੱਧਰੀ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਸੀ।

Advertisement

Related posts

ਪੰਜਾਬ ਦੇ 9 ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ, ਭਾਖੜਾ ਡੈਮ ਨੇ ਵਧਾਈ ਚਿੰਤਾ

punjabdiary

Breaking- ਤਹਿਸੀਲਾਂ ਅੰਦਰ ਬੰਦ ਕਰਵਾਈਆਂ ਰਜਿਸਟ੍ਰੀਆਂ, ਡੀਲਰਾਂ ਅਤੇ ਕੋਲੋਨਾਈਜ਼ਰ ਨੇ ਤਹਿਸੀਲ ਲਾਇਆ ਤਾਲਾ

punjabdiary

ਟੀਚਿੰਗ ਫ਼ੈਲੋਜ਼ ਘੁਟਾਲਾ, ਵਿਜੀਲੈਂਸ ਵੱਲੋਂ ਜਾਰੀ ਨਵੇਂ ਪੱਤਰ ਕਾਰਨ ਹੋਏ ਜਾਂਚ ਤੇ ਸਵਾਲ ਖੜ੍ਹੇ

punjabdiary

Leave a Comment