Image default
About us

ਕੋਟਕਪੂਰਾ ਨੂੰ ਮਿਲੇ 2 ਨਵੇਂ ਬਿਜਲੀ ਘਰ, ਵਿਧਾਨ ਸਭਾ ਸਪੀਕਰ ਸੰਧਵਾਂ ਨੇ ਕੀਤਾ ਉਦਘਾਟਨ

ਕੋਟਕਪੂਰਾ ਨੂੰ ਮਿਲੇ 2 ਨਵੇਂ ਬਿਜਲੀ ਘਰ, ਵਿਧਾਨ ਸਭਾ ਸਪੀਕਰ ਸੰਧਵਾਂ ਨੇ ਕੀਤਾ ਉਦਘਾਟਨ

 

 

ਫਰੀਦਕੋਟ, 1 ਜੁਲਾਈ (ਪੰਜਾਬ ਡਾਇਰੀ)- ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਕਸਬਾ ਕੋਟਕਪੂਰਾ ਦੇ ਵਾਸੀਆਂ ਨੂੰ ਹੁਣ ਬਿਜਲੀ ਦੇ ਕੱਟਾਂ ਦੀ ਸਮੱਸਿਆ ਤੋਂ ਵੱਡੀ ਰਾਹਤ ਮਿਲੇਗੀ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸ਼ਨੀਵਾਰ ਨੂੰ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਬਿਜਲੀ ਕੱਟਾਂ ਤੋਂ ਰਾਹਤ ਦੇਣ ਲਈ ਬਣਾਏ ਗਏ ਅਮਨ ਨਗਰ ਅਤੇ ਗੁਰੂ ਤੇਗ ਬਹਾਦਰ ਨਗਰ ਵਿਖੇ ਦੋ 11 ਕੇਵੀ ਸਬ-ਸਟੇਸ਼ਨਾਂ ਦਾ ਉਦਘਾਟਨ ਕੀਤਾ। ਇਨ੍ਹਾਂ ਫੀਡਰਾਂ ਦੀ ਉਸਾਰੀ ’ਤੇ ਕਰੀਬ 35.95 ਲੱਖ ਰੁਪਏ ਖਰਚ ਕੀਤੇ ਗਏ ਹਨ।

Advertisement


ਗਰਮੀਆਂ ਵਿੱਚ ਬਿਜਲੀ ਦੀ ਮੰਗ ਵਧਣ ਕਾਰਨ ਦੇਵੀਵਾਲਾ ਰੋਡ ਸਥਿਤ 132 ਕੇਵੀ ਸਬ-ਸਟੇਸ਼ਨ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੁੰਦੀ ਸੀ ਪਰ ਹੁਣ ਉਪਰੋਕਤ ਦੋਵੇਂ ਸਬ-ਸਟੇਸ਼ਨ ਚੱਲਣ ਨਾਲ ਲੋਕਾਂ ਨੂੰ ਬਿਜਲੀ ਦੇ ਕੱਟਾਂ ਤੋਂ ਰਾਹਤ ਮਿਲੇਗੀ। ਸ਼ਹਿਰ ਦੇ ਅਮਨ ਨਗਰ ਮੋਗਾ ਰੋਡ, ਨਾਨਕ ਨਗਰ, ਬਾਬਾ ਜੋਧ ਸ਼ਹੀਦ ਰੋਡ, ਗੁਰੂ ਤੇਗ ਬਹਾਦਰ ਨਗਰ, ਜੈਤੋ ਰੋਡ, ਗੁਰੂ ਅਮਰਦਾਸ ਜੀ ਨਗਰ, ਡੇਰਾ ਫਾਰਮ ਵਾਲਾ ਅਤੇ ਪਟਵਾਰੀਆਂ ਮੁਹੱਲਾ ਆਦਿ ਦੇ ਵਸਨੀਕਾਂ ਨੂੰ ਰਾਹਤ ਮਿਲੇਗੀ।
ਬਿਜਲੀ ਘਰ ਦੇ ਉਦਘਾਟਨ ਮੌਕੇ ਕੁਲਤਾਰ ਸਿੰਘ ਸੰਧਵਾਂ ਦੇ ਨਾਲ ਮਨਪ੍ਰੀਤ ਸਿੰਘ ਮਨੀ ਧਾਲੀਵਾਲ, ਅਮਨਦੀਪ ਸਿੰਘ ਸੰਧੂ, ਮਨਦੀਪ ਸਿੰਘ ਮੌਂਗਾ, PSPCL ਡਵੀਜ਼ਨ ਫਰੀਦਕੋਟ ਨਿਗਰਾਨ ਇੰਜੀਨੀਅਰ ਸੰਦੀਪ ਗਰਗ, ਜਗਤਾਰ ਸਿੰਘ, ਅਮਨਦੀਪ ਸਿੰਘ ਆਦਿ ਹਾਜ਼ਰ ਸਨ। ਸਪੀਕਰ ਨੇ ਕਿਹਾ ਕਿ ਸੂਬਾ ਸਰਕਾਰ ਲੋਕਾਂ ਨੂੰ ਬਿਹਤਰ ਸਹੂਲਤਾਂ ਅਤੇ ਸੇਵਾਵਾਂ ਪ੍ਰਦਾਨ ਕਰਨ ਲਈ ਕੰਮ ਕਰ ਰਹੀ ਹੈ। ਇਸ ਤਹਿਤ ਲੋਕਾਂ ਦੀ ਜੋ ਵੀ ਮੰਗ ਹੈ, ਉਸ ਨੂੰ ਪੂਰਾ ਕੀਤਾ ਜਾ ਰਿਹਾ ਹੈ।

Related posts

ਸਪੀਕਰ ਸੰਧਵਾਂ ਨੇ ਕੋਟਕਪੂਰਾ ਵਿਖੇ ਪੁੱਜ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ

punjabdiary

ਅਕਾਲੀ ਦਲ ਨੇ ਰਾਜਪਾਲ ਨੂੰ ਪੰਜਾਬ ’ਚ ਮਨੁੱਖ ਵੱਲੋਂ ਸਹੇੜੇ ਹੜ੍ਹਾਂ ਦੀ ਨਿਆਂਇਕ ਜਾਂਚ ਕਰਵਾਉਣ ਦੀ ਕੀਤੀ ਅਪੀਲ

punjabdiary

Breaking- ਭਗਵੰਤ ਮਾਨ ਨੇ ਕਿਹਾ ਸੱਚੀਆਂ ਨੀਅਤਾਂ ਨੂੰ ਮੁਰਾਦਾਂ ਨੇ, ਵਰ੍ਹਿਆ ਬਾਅਦ ਸਰਕਾਰੀ ਥਰਮਲਾਂ ਤੋਂ ਬਿਜਲੀ ਦੀ ਪੈਦਾਵਾਰ ਵਧੀ

punjabdiary

Leave a Comment