ਕੋਟਕਪੂਰਾ ਵਾਸੀਆਂ ਦੀ 30 ਸਾਲਾਂ ਮੰਗ ਹੋਈ ਪੂਰੀ
* ਘੁਮਿਆਰਾਂ ਵਾਲੀ ਗਲੀ ਵਿੱਚ ਇੰਟਰਲਾਕਿੰਗ ਟਾਇਲਾਂ ਦਾ ਕੰਮ ਹੋਇਆ ਸ਼ੁਰੂ
ਫਰੀਦਕੋਟ, 7 ਅਗਸਤ (ਪੰਜਾਬ ਡਾਇਰੀ)- ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਕੋਟਕਪੂਰਾ ਦੇ ਘੁਮਿਆਰਾਂ ਵਾਲੀ ਗਲੀ ਵਿੱਚ ਲੋਕਾਂ ਦੀ 30 ਸਾਲ ਪੁਰਾਣੀ ਮੰਗ ਨੂੰ ਮੁੱਖ ਰੱਖਦਿਆਂ ਇੰਟਰਲਾਕਿੰਗ ਟਾਇਲਾਂ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ।
ਇਸ ਸਮੱਸਿਆਂ ਸਬੰਧੀ ਸ. ਸੰਧਵਾਂ ਨੂੰ ਲੋਕਾਂ ਨੇ ਉਨ੍ਹਾਂ ਦੀਆਂ ਮਿਲਣੀਆਂ ਦੌਰਾਨ ਇਹ ਮੰਗ ਦੁਹਰਾਈ ਗਈ ਸੀ, ਜਿਸ ਤੇ ਕਾਰਵਾਈ ਕਰਦਿਆਂ ਸਪੀਕਰ ਸੰਧਵਾਂ ਨੇ ਲੋਕਾਂ ਦੀ ਸਹੂਲਤ ਲਈ ਇਸ ਕੰਮ ਦੀ ਸ਼ੁਰੂਆਤ ਕਰਵਾਈ। ਅੱਜ ਇਸ ਸ਼ੁੱਭ ਕੰਮ ਦੀ ਸ਼ੁਰੂਆਤ ਮੌਕੇ ਹਾਜ਼ਰ ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ ਅਤੇ ਮਨਪ੍ਰੀਤ ਸਿੰਘ ਮਨੀ ਧਾਲੀਵਾਲ, ਅਮਨਦੀਪ ਸਿੰਘ ਸੰਧੂ ਪੀ.ਏ., ਐੱਸ.ਡੀ.ਓ. ਗੁਰਪਾਲ ਸਿੰਘ ਸੰਧੂ, ਸੁਖਜਿੰਦਰ ਸਿੰਘ ਤੱਖੀ, ਦੀਪਕ ਮੋਂਗਾ, ਲਖਵਿੰਦਰ ਸਿੰਘ ਢਿੱਲੋਂ, ਤਾਰਾ ਚੰਦ, ਪਵਨ ਕੁਮਾਰ, ਟਿੰਕੂ ਕੁਮਾਰ, ਰਿੰਕੂ ਸਿੰਘ, ਰਾਜ ਕੁਮਾਰ, ਮਿੱਠੂ ਰਾਮ ਨੇ ਦੱਸਿਆ ਕਿ ਇਹ ਕੰਮ ਜਲਦ ਤੋਂ ਜਲਦ ਨੇਪਰੇ ਚੜ੍ਹਾਇਆ ਜਾਵੇਗਾ। ਇਸ ਮੁਹੱਲੇ ਦੇ ਵਿੱਚ ਰਹਿੰਦੇ ਲੋਕਾਂ ਨੇ ਦੱਸਿਆ ਕਿ ਇੰਟਰਲਾਕਿੰਗ ਟਾਇਲਾਂ ਦੇ ਨਾ ਹੋਣ ਕਾਰਨ ਬਾਰਿਸ਼ਾਂ ਦੌਰਾਨ ਉਨ੍ਹਾਂ ਨੂੰ, ਖਾਸ ਤੌਰ ਤੇ ਸਕੂਲੀ ਬੱਚਿਆਂ ਤੇ ਬਜੁਰਗਾਂ, ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਏਨਾ ਹੀ ਨਹੀਂ ਰਾਤ ਦੇ ਹਨੇਰੇ ਵਿੱਚ ਪੈਦਲ ਚੱਲਣਾ ਅਤੇ ਦੋਪਹੀਆਂ ਵਾਹਨਾਂ ਦਾ ਚੱਲਣਾ ਅਤਿਅੰਤ ਮੁਸ਼ਕਿਲ ਸੀ। ਉਨ੍ਹਾਂ ਸਪੀਕਰ ਸ. ਸੰਧਵਾਂ ਦਾ ਇਸ ਕੰਮ ਲਈ ਧੰਨਵਾਦ ਕੀਤਾ।