Image default
About us

ਕੋਰੋਨਾ ਵਲੰਟੀਅਰ ਨੇ DSP ਦੀ ਹਾਜ਼ਰੀ ‘ਚ ਪੀਤਾ ਜ਼ਹਿਰ, ਸਰਕਾਰ ਤੋਂ ਕਰ ਰਹੇ ਨੇ ਨੌਕਰੀ ਦੀ ਮੰਗ

ਕੋਰੋਨਾ ਵਲੰਟੀਅਰ ਨੇ DSP ਦੀ ਹਾਜ਼ਰੀ ‘ਚ ਪੀਤਾ ਜ਼ਹਿਰ, ਸਰਕਾਰ ਤੋਂ ਕਰ ਰਹੇ ਨੇ ਨੌਕਰੀ ਦੀ ਮੰਗ

 

 

ਮੁਹਾਲੀ, 19 ਮਾਰਚ (ਰੋਜਾਨਾ ਸਪੋਕਸਮੈਨ) – ਮੁਹਾਲੀ ਦੇ ਖਰੜ ਕਸਬੇ ਵਿਚ ਸਰਕਾਰ ਦਾ ਵਿਰੋਧ ਕਰ ਰਹੇ ਇੱਕ ਕੋਰੋਨਾ ਵਾਲੰਟੀਅਰ ਨੇ ਡੀਐਸਪੀ ਕਰਨ ਸੰਧੂ ਦੀ ਹਾਜ਼ਰੀ ਵਿਚ ਜ਼ਹਿਰ ਪੀ ਲਿਆ। ਉਸ ਨੂੰ ਖਰੜ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਗੰਭੀਰ ਦੇਖਦਿਆਂ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ। ਕੋਰੋਨਾ ਵਲੰਟੀਅਰ ਦੀ ਪਛਾਣ ਮਨਪ੍ਰੀਤ ਸਿੰਘ ਵਾਸੀ ਫਤਿਹਗੜ੍ਹ ਸਾਹਿਬ ਵਜੋਂ ਹੋਈ ਹੈ।

Advertisement

ਪੰਜਾਬ ਭਰ ਵਿਚ ਸੈਂਕੜੇ ਵਾਲੰਟੀਅਰਾਂ ਨੇ ਕੋਰੋਨਾ ਦੇ ਸਮੇਂ ਦੌਰਾਨ ਸਰਕਾਰ ਦੇ ਹੁਕਮਾਂ ‘ਤੇ ਸੇਵਾ ਕੀਤੀ। ਹੁਣ ਉਹ ਸਰਕਾਰ ਤੋਂ ਨੌਕਰੀ ਦੀ ਮੰਗ ਕਰ ਰਹੇ ਹਨ। ਇਸ ਸਬੰਧੀ ਪੰਜਾਬ ਭਰ ਤੋਂ 200 ਦੇ ਕਰੀਬ ਕੋਰੋਨਾ ਵਾਲੰਟੀਅਰ ਖਰੜ ਬਾਰਡਰ ‘ਤੇ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਸੜਕ ਨੂੰ ਜਾਮ ਕਰ ਦਿੱਤਾ। ਵੱਧਦੇ ਰੋਸ ਨੂੰ ਦੇਖਦਿਆਂ ਡੀਐਸਪੀ ਕਰਨ ਸੰਧੂ ਮੌਕੇ ’ਤੇ ਪੁੱਜੇ।

ਰੋਡ ਜਾਮ ਕਰਨ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਪ੍ਰਦਰਸ਼ਨ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਜਦੋਂ ਪੁਲਿਸ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮਨਪ੍ਰੀਤ ਨੇ ਪੁਲਿਸ ਦੇ ਸਾਹਮਣੇ ਹੀ ਜ਼ਹਿਰ ਪੀ ਲਿਆ। ਇਸ ਮਗਰੋਂ ਮੌਕੇ ’ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਅਤੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਕੇ ਧਰਨਾ ਸਮਾਪਤ ਕਰ ਦਿੱਤਾ ਗਿਆ।

Related posts

ਪਰਾਲੀ ਪ੍ਰਬੰਧਨ ਸਬੰਧੀ ਡੀ.ਸੀ ਫਰਦਿਕੋਟ ਵੱਲੋ ਕੀਤੀ ਗਈ ਕਿਸਾਨ ਗੋਸ਼ਟੀ

punjabdiary

ਕਲਾਸ ਫੌਰਥ ਗੌਰਮਿੰਟ ਇੰਪਲਾਈਜ ਯੂਨੀਅਨ ਜ਼ਿਲਾ ਫਰੀਦਕੋਟ ਦਾ ਹੋਇਆ ਚੋਣ ਇਜਲਾਸ

punjabdiary

ਸ਼ਹਿਰ ਦੇ ਅਤਿ ਸੰਵੇਦਨਸ਼ੀਲ ਇਲਾਕਿਆਂ ਦੇ ਸੀਵਰੇਜ ਸਿਸਟਮ ਦੇ ਸੁਧਾਰ ਲਈ 43 ਲੱਖ ਰੁਪਏ ਜਾਰੀ : ਢਿੱਲਵਾਂ!

punjabdiary

Leave a Comment