Image default
ਤਾਜਾ ਖਬਰਾਂ

ਕੋਵਿਸ਼ੀਲਡ ਬਣਾਉਣ ਵਾਲੀ ਕੰਪਨੀ ਨੇ ਵਾਪਸ ਮੰਗਾਈ ਵੈਕਸੀਨ, ਸਾਈਡ ਇਫੈਕਟਸ ਮਗਰੋਂ ਲਿਆ ਫੈਸਲਾ!

ਕੋਵਿਸ਼ੀਲਡ ਬਣਾਉਣ ਵਾਲੀ ਕੰਪਨੀ ਨੇ ਵਾਪਸ ਮੰਗਾਈ ਵੈਕਸੀਨ, ਸਾਈਡ ਇਫੈਕਟਸ ਮਗਰੋਂ ਲਿਆ ਫੈਸਲਾ

 

 

 

Advertisement

ਚੰਡੀਗੜ੍ਹ, 8 ਮਈ (ਡੇਲੀ ਪੋਸਟ ਪੰਜਾਬੀ)- ਐਸਟ੍ਰਾਜੇਨੇਕਾ ਵੱਲੋ ਵਿਕਸਿਤ ਕੋਰੋਨਾ ਵਾਇਰਸ ਵੈਕਸੀਨ ਨੂੰ ਲੈ ਕੇ ਹੰਗਾਮੇ ਵਿਚਾਲੇ ਇੱਕ ਵੱਡੀ ਖਬਰ ਸਾਹਮਣੇ ਆਇਆ ਹੈ। ਪ੍ਰਮੁੱਖ ਫਾਰਮਾਸਿਊਟੀਕਲ ਨਿਰਮਾਤਾ ਕੰਪਨੀ ਹੁਣ ਪੂਰੀ ਦੁਨੀਆ ਤੋਂ ਆਪਣੀ ਵੈਕਸੀਨ ਵਾਪਸ ਮੰਗਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਫਾਰਮਾਸਿਊਟੀਕਲ ਕੰਪਨੀ AstraZeneca ਨੇ ਅਦਾਲਤ ਵਿੱਚ ਵੈਕਸੀਨ ਦੇ ਖਤਰਨਾਕ ਸਾਈਡ ਇਫੈਕਟਸ ਨੂੰ ਸਵੀਕਾਰ ਕੀਤਾ ਸੀ। ਇਸ ਤੋਂ ਬਾਅਦ ਕੰਪਨੀ ਨੇ ਇਹ ਕਦਮ ਚੁੱਕਿਆ ਹੈ। ਹਾਲਾਂਕਿ ਕੰਪਨੀ ਦਾ ਕਹਿਣਾ ਹੈ ਕਿ ਸਾਈਡ ਇਫੈਕਟ ਵਿਵਾਦ ਅਤੇ ਵੈਕਸੀਨ ਨੂੰ ਵਾਪਸ ਲੈਣ ਦੀ ਪ੍ਰਕਿਰਿਆ ਇਕ ਇਤਫ਼ਾਕ ਹੈ। ਮੀਡੀਆ ਰਿਪੋਰਟਾਂ ਮੁਤਾਬਕ AstraZeneca ਨੇ ਵੈਕਸੀਨ ਵਾਪਸ ਲੈਣ ਦੀ ਵੀ ਜਾਣਕਾਰੀ ਦਿੱਤੀ ਹੈ।

ਐਸਟ੍ਰਾਜ਼ੇਨੇਕਾ ਦੁਆਰਾ ਨਿਰਮਿਤ ਕੋਰੋਨਾ ਵੈਕਸੀਨ ਭਾਰਤ ਵਿੱਚ Covishield ਦੇ ਨਾਮ ਹੇਠ ਪੇਸ਼ ਕੀਤੀ ਗਈ ਸੀ, ਜੋਕਿ ਵੱਡੀ ਅਬਾਦੀ ਨੂੰ ਲਾਈ ਗਈ ਸੀ। ਕੁਝ ਦਿਨ ਪਹਿਲਾਂ ਪ੍ਰਮੁੱਖ ਦਵਾਈ ਨਿਰਮਾਤਾ ਕੰਪਨੀ ਐਸਟ੍ਰਾਜੇਨੇਕਾ ਨੇ ਬ੍ਰਿਟਿਸ਼ ਅਦਾਲਤ ਵਿੱਚ ਕੋਰੋਨਾ ਵੈਕਸੀਨ ਦੇ ਸਾਈਡ ਇਫੈਕਟਸ ਨੂੰ ਸਵੀਕਾਰ ਕੀਤਾ ਸੀ। ਐਸਟ੍ਰਾਜੇਨੇਕਾ ਵੱਲੋਂ ਵਿਕਸਿਤ ਕਰੋਨਾ ਵੈਕਸੀਨ ਦੇ ਸਾਈਡ ਇਫੈਕਸਟ ਨੂੰ ਲੈ ਕੇ 50 ਤੋਂ ਵੱਧ ਲੋਕਾਂ ਨੇ ਅਦਾਲਤ ਤੱਕ ਪਹੁੰਚ ਕੀਤੀ ਸੀ। ਐਸਟ੍ਰਾਜਾਨੇਕਾ ਦੀ ਵੈਕਸੀਨ ਵੈਕਸਜ਼ੇਵਰੀਆ ਬਾਰੇ ਸਵਾਲ ਉਠਾਏ ਗਏ ਸਨ। ਹਾਲਾਂਕਿ, ਕੰਪਨੀ ਦਾ ਕਹਿਣਾ ਹੈ ਕਿ ਵੈਕਸਜ਼ੇਵਰੀਆ ਵੈਕਸੀਨ ਦੇ ਸਾਈਡ ਇਫੈਕਟ ਬਹੁਤ ਘੱਟ ਹਨ। ਰਿਪੋਰਟ ਮੁਤਾਬਕ ਸਾਈਡ ਇਫੈਕਟਸ ਨੂੰ ਲੈ ਕੇ ਕਾਫੀ ਹੰਗਾਮੇ ਤੋਂ ਬਾਅਦ ਕੰਪਨੀ ਵੱਲੋਂ ਵੈਕਸੀਨ ਨੂੰ ਵਾਪਸ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।

ਕੰਪਨੀ ਦਾ ਵੱਡਾ ਬਿਆਨ ਦੁਨੀਆ ਭਰ ਤੋਂ ਵੈਕਸਜ਼ੇਵਰੀਆ ਵੈਕਸੀਨ ਨੂੰ ਵਾਪਸ ਲੈਣ ਦੀ ਪ੍ਰਕਿਰਿਆ ਦੇ ਵਿਚਾਲੇ ਆਇਆ ਹੈ। ਕੰਪਨੀ ਨੇ ਕਿਹਾ ਕਿ ਸਾਈਡ ਇਫੈਕਟ ਅਤੇ ਵੈਕਸੀਨ ਨੂੰ ਵਾਪਸ ਲੈਣ ਦੇ ਸਮੇਂ ਨੂੰ ਲੈ ਕੇ ਕੋਰਟ ‘ਚ ਗੱਲ ਮਹਿਜ਼ ਇਤਫਾਕ ਹੈ। ਇਨ੍ਹਾਂ ਦੋਵਾਂ ਦਾ ਆਪਸ ਵਿੱਚ ਕੋਈ ਸਬੰਧ ਨਹੀਂ ਹੈ। ਦਵਾਈ ਬਣਾਉਣ ਵਾਲੀ ਕੰਪਨੀ ਦਾ ਕਹਿਣਾ ਹੈ ਕਿ ਕੋਵਿਡ-19 ਵੈਕਸੀਨ ਵੈਕਸਜ਼ੇਵਰੀਆ ਨੂੰ ਵਪਾਰਕ ਕਾਰਨਾਂ ਕਰਕੇ ਬਾਜ਼ਾਰ ਤੋਂ ਵਾਪਸ ਲਿਆ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕੰਪਨੀ ਨੇ ਕਿਹਾ ਕਿ ਹੁਣ ਵੈਕਸੀਨ ਦਾ ਨਿਰਮਾਣ ਜਾਂ ਸਪਲਾਈ ਨਹੀਂ ਕੀਤਾ ਜਾ ਰਿਹਾ ਹੈ। ਵੈਕਸੀਨ ਨੂੰ ਵਾਪਸ ਲੈਣ ਦੇ ਫੈਸਲੇ ਨੂੰ ‘ਪੂਰੀ ਤਰ੍ਹਾਂ ਨਾਲ ਇਤਫ਼ਾਕ’ ਕਰਾਰ ਦਿੰਦੇ ਹੋਏ, ਫਾਰਮਾ ਕੰਪਨੀ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਵੈਕਸੀਨ ਵਾਪਸ ਲੈਣ ਦਾ ਉਸ ਦੇ ਦਾਖਲੇ ਨਾਲ ਕੋਈ ਸਬੰਧ ਨਹੀਂ ਹੈ ਕਿ ਇਹ ਟੀ.ਟੀ.ਐਸ. ਦੀ ਵਜ੍ਹਾ ਬਣ ਸਕਦੀ ਹੈ।

ਐਸਟ੍ਰਾਜੇਨੇਕਾ ਵੱਲੋਂ ਵੈਕਸਜ਼ੇਵਰੀਆ ਵੈਕਸੀਨ ਨੂੰ ਵਾਪਸ ਲੈਣ ਲਈ 5 ਮਾਰਚ ਨੂੰ ਇੱਕ ਅਰਜ਼ੀ ਜਮ੍ਹਾਂ ਕਰਵਾਈ ਗਈ ਸੀ। ਇਹ 7 ਮਈ ਤੋਂ ਲਾਗੂ ਹੋ ਗਿਆ ਹੈ। ਵੈਕਸਜ਼ੇਵਰੀਆ ਇੱਕ ਦੁਰਲੱਭ ਸਾਈਡ ਇਫੈਕਟ ਕਾਰਨ ਵਿਸ਼ਵ ਪੱਧਰੀ ਜਾਂਚ ਦੇ ਅਧੀਨ ਹੈ ਜਿਸ ਦੇ ਨਤੀਜੇ ਵਜੋਂ ਖੂਨ ਦੇ ਥੱਕੇ ਅਤੇ ਘੱਟ ਖੂਨ ਦੇ ਪਲੇਟਲੇਟ ਬਣਦੇ ਹਨ। ਫਰਵਰੀ ਵਿੱਚ ਹਾਈ ਕੋਰਟ ਵਿੱਚ ਦਾਇਰ ਕੀਤੇ ਅਦਾਲਤੀ ਦਸਤਾਵੇਜ਼ਾਂ ਵਿੱਚ ਐਸਟ੍ਰਾਜ਼ੇਨੇਕਾ ਨੇ ਮੰਨਿਆ ਕਿ ਇਹ ਟੀਕਾ ਬਹੁਤ ਘੱਟ ਮਾਮਲਿਆਂ ਵਿੱਚ ਟੀਟੀਐਸ ਦਾ ਕਾਰਨ ਬਣ ਸਕਦਾ ਹੈ। TTS ਨੇ ਬ੍ਰਿਟੇਨ ਵਿੱਚ ਘੱਟੋ-ਘੱਟ 81 ਮੌਤਾਂ ਦੇ ਨਾਲ-ਨਾਲ ਕਈ ਗੰਭੀਰ ਸਾਈਡ ਇਫੈਕਟਸ ਹੋਏ ਹਨ। ਐਸਟ੍ਰਾਜ਼ੇਨੇਕਾ ਵੈਕਸੀਨ ਨੂੰ ਲੈ ਕੇ 50 ਲੋਕਾਂ ਦੀ ਤਰਫੋਂ ਅਦਾਲਤ ‘ਚ ਪਟੀਸ਼ਨ ਦਾਇਰ ਕੀਤੀ ਗਈ ਹੈ।

Advertisement

Related posts

ਸਰਕਾਰੀ ਹਸਪਤਾਲ ਦੀ ਵੱਡੀ ਲਾਪਰਵਾਹੀ ,ਗਰਭਵਤੀ ਮਹਿਲਾ ਦੇ ਸਰੀਰ ‘ਚ ਛੱਡਿਆ 3 ਫੁੱਟ ਲੰਬਾ ਕੱਪੜਾ

punjabdiary

Breaking- ਮਹਿਲਾਵਾਂ ਕਿਸੇ ਵੀ ਖੇਤਰ ਵਿਚ ਪਿੱਛੇ ਨਹੀਂ, ਬਲਕਿ ਕਈ ਖੇਤਰਾਂ ‘ਚ ਮਰਦਾਂ ਤੋਂ ਅੱਗੇ – ਡਾ. ਰੂਹੀ ਦੁੱਗ

punjabdiary

-ਡਿਪਟੀ ਕਮਿਸ਼ਨਰ ਰੂਹੀ ਦੁੱਗ ਵੱਲੋਂ ਅਨਾਜ ਮੰਡੀਆਂ ਦਾ ਦੌਰਾ

punjabdiary

Leave a Comment