Image default
ਤਾਜਾ ਖਬਰਾਂ

ਕੌਮੀ ਪੱਧਰ ਦੀਆਂ 10 ਟਰੇਡ ਯੂਨੀਅਨਾਂ ਦੀ ਦੋ ਰੋਜ਼ਾ ਹੜਤਾਲ ਦੇ ਸੱਦੇ ਤਹਿਤ ਡੀ .ਸੀ .ਦਫਤਰ ਸਾਹਮਣੇ ਕੀਤੀ ਰੋਸ ਰੈਲੀ

ਕੌਮੀ ਪੱਧਰ ਦੀਆਂ 10 ਟਰੇਡ ਯੂਨੀਅਨਾਂ ਦੀ ਦੋ ਰੋਜ਼ਾ ਹੜਤਾਲ ਦੇ ਸੱਦੇ ਤਹਿਤ ਡੀ .ਸੀ .ਦਫਤਰ ਸਾਹਮਣੇ ਕੀਤੀ ਰੋਸ ਰੈਲੀ

29 ਮਾਰਚ ਨੂੰ ਮਿਊਸਪਲ ਪਾਰਕ ਕੋਟਕਪੂਰਾ ਵਿਖੇ ਰੋਸ ਰੈਲੀ ਕਰਨ ਦਾ ਐਲਾਨ

ਫਰੀਦਕੋਟ, 28 ਮਾਰਚ – ਕੇਂਦਰੀ ਹੁਕਮਰਾਨ ਮੋਦੀ ਸਰਕਾਰ ਦੀਆਂ ਲੋਕ ਤੇ ਮੁਲਾਜ਼ਮ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਕੌਮੀ ਪੱਧਰ ਦੀਆ 10 ਟਰੇਡ ਯੂਨੀਅਨਾਂ ਵੱਲੋਂ ਦਿੱਤੇ ਗਏ ਹੜਤਾਲ ਦੇ ਸੱਦੇ ਤਹਿਤ ਅੱਜ ਫ਼ਰੀਦਕੋਟ ਜ਼ਿਲ੍ਹੇ ਦੇ ਮੁਲਾਜ਼ਮਾਂ, ਪੈਨਸ਼ਨਰਾਂ, ਆਸ਼ਾ ਵਰਕਰਾਂ, ਆਂਗਨਵਾੜੀ ਵਰਕਰਾਂ ਤੇ ਮਿਡ ਡੇ ਮੀਲ ਵਰਕਰਾਂ ਨੇ ਸਥਾਨਕ ਡਿਪਟੀ ਕਮਿਸ਼ਨਰ ਦੇ ਦਫਤਰ ਮਿੰਨੀ ਸਕੱਤਰੇਤ ਸਾਹਮਣੇ ਰੋਸ ਰੈਲੀ ਕੀਤੀ ਤੇ ਇਸ ਉਪਰੰਤ ਕੇਂਦਰੀ ਹੁਕਮਰਾਨ ਮੋਦੀ ਸਰਕਾਰ ਦੇ ਖਿਲਾਫ ਤਿੱਖੀ ਨਾਅਰੇਬਾਜ਼ੀ ਕਰਕੇ ਭਾਈ ਘਨ੍ਹੱਈਆ ਚੌਕ ਤੱਕ ਰੋਸ ਮਾਰਚ ਕੀਤਾ। ਇਸ ਐਕਸ਼ਨ ਦੀ ਅਗਵਾਈ ਕਰਦਿਆਂ ਮੁਲਾਜ਼ਮ ਤੇ ਪੈਨਸ਼ਨਰ ਆਗੂ ਇੰਦਰਜੀਤ ਸਿੰਘ ਖੀਵਾ, ਮੁਲਾਜ਼ਮਾਂ ਦੇ ਸੂਬਾਈ ਆਗੂ ਜਤਿੰਦਰ ਕੁਮਾਰ, ਅਸ਼ੋਕ ਕੌਸ਼ਲ, ਵੀਰ ਇੰਦਰਜੀਤ ਸਿੰਘ ਪੁਰੀ, ਪ੍ਰੇਮ ਚਾਵਲਾ, ਸਿਮਰਜੀਤ ਸਿੰਘ ਬਰਾਡ਼, ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਆਗੂ ਹਰਪ੍ਰੀਤ ਸਿੰਘ ਤੇ ਸਰਬਜੀਤ ਸਿੰਘ ਭਾਣਾ, ਆਸ਼ਾ ਵਰਕਰਾਂ ਦੇ ਸੂਬਾ ਪ੍ਰਧਾਨ ਅਮਰਜੀਤ ਕੌਰ ਰਣ ਸਿੰਘ ਵਾਲਾ ਤੇ ਸਿੰਬਲਜੀਤ ਕੌਰ, ਆਂਗਨਵਾੜੀ ਵਰਕਰਾਂ ਦੇ ਆਗੂ ਕ੍ਰਿਸ਼ਨਾ ਦੇਵੀ ਔਲਖ, ਡੈਮੋਕ੍ਰੇਟਿਕ ਮੁਲਾਜ਼ਮ ਫੈੱਡਰੇਸ਼ਨ ਦੇ ਆਗੂ ਬਲਬੀਰ ਸਿੰਘ ਸਿਵੀਆਂ, ਕਿਸਾਨ ਆਗੂ ਮਾਸਟਰ ਹਰਜਿੰਦਰ ਸਿੰਘ ਭਾਰਤੀ ਕਿਸਾਨ ਯੂਨੀਅਨ ਫਤਿਹ, ਕੁੱਲ ਹਿੰਦ ਕਿਸਾਨ ਸਭਾ ਦੇ ਹਰਪਾਲ ਸਿੰਘ ਮਚਾਕੀ ਦਰਸ਼ਨ ਸਿੰਘ ਸਰਾਵਾਂ ਤੇ ਸੁਖਜਿੰਦਰ ਸਿੰਘ ਭਾਣਾ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜਸਕਰਨ ਸਿੰਘ ਪਿੰਡੀ ਬਲੋਚਾਂ, ਸਿਵਲ ਪੈਨਸ਼ਨਰ ਯੂਨੀਅਨ ਦੇ ਆਗੂ ਸੰਤ ਸਿੰਘ, ਜਗਤਾਰ ਸਿੰਘ ਗਿੱਲ, ਪੰਜਾਬ ਪੈਨਸ਼ਨਰਜ਼ ਯੂਨੀਅਨ ਦੇ ਆਗੂ ਪ੍ਰਦੀਪ ਸਿੰਘ ਬਰਾੜ ਤੇ ਗੁਰਚਰਨ ਸਿੰਘ ਮਾਨ, ਡੈਮੋਕਰੇਟਿਕ ਟੀਚਰਜ਼ ਫਰੰਟ ਜ਼ਿਲ੍ਹਾ ਫ਼ਰੀਦਕੋਟ ਦੇ ਆਗੂ ਸੁਖਵਿੰਦਰ ਸਿੰਘ ਸੁੱਖੀ, ਗਗਨ ਪਾਹਵਾ ਤੇ ਸਤੇਸ਼ ਭੂੰਦੜ, ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਆਗੂ ਗੁਰਤੇਜ ਸਿੰਘ ਖਹਿਰਾ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਜ਼ਿਲਾ ਫਰੀਦਕੋਟ ਦੇ ਪ੍ਰਧਾਨ ਨਛੱਤਰ ਸਿੰਘ ਭਾਣਾ, ਭਾਰਤ ਸੰਚਾਰ ਨਿਗਮ ਲਿਮਟਿਡ ਦੇ ਆਗੂ ਐਮ.ਐਲ. ਰਾਏ, ਬੈਂਕ ਮੁਲਾਜ਼ਮਾਂ ਦੇ ਆਗੂ ਸ਼ਵਿੰਦਰਪਾਲ ਸਿੰਘ ਸੰਧੂ, ਨਰੇਗਾ ਮਜ਼ਦੂਰਾਂ ਦੇ ਆਗੂ ਵੀਰ ਸਿੰਘ ਕੰਮੇਆਣਾ, ਖੇਤ ਮਜ਼ਦੂਰਾਂ ਦੇ ਆਗੂ ਕਾਮਰੇਡ ਗੁਰਤੇਜ ਸਿੰਘ ਹਰੀ ਨੌਂ, ਸਿਕਿਉਰਿਟੀ ਮੁਲਾਜ਼ਮਾਂ ਦੇ ਆਗੂ ਸ਼ਿਵ ਨਾਥ ਦਰਦੀ, ਇਸਤਰੀ ਮੁਲਾਜ਼ਮ ਆਗੂ ਡਾ ਜੀਵਨਜੋਤ ਕੌਰ ਨੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਕੇਂਦਰੀ ਹੁਕਮਰਾਨ ਮੋਦੀ ਸਰਕਾਰ ਵੱਲੋਂ ਪਬਲਿਕ ਸੈਕਟਰ ਅਦਾਰਿਆਂ ਨੂੰ ਲਗਾਤਾਰ ਤਬਾਹ ਕਰਨ ਦੀਆਂ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ। ਸਮੂਹ ਮੁਲਾਜ਼ਮ ਤੇ ਮਜ਼ਦੂਰ ਵਰਗ ਵੱਲੋਂ ਇਨ੍ਹਾਂ ਨੀਤੀਆਂ ਨੂੰ ਮੋੜਾ ਦੇਣ ਲਈ ਲਗਾਤਾਰ ਤਿੱਖੇ ਸੰਘਰਸ਼ ਕਰਨ ਦੀ ਲੋੜ ਹੈ। ਜਥੇਬੰਦੀਆਂ ਮੰਗ ਕਰ ਰਹੀਆਂ ਹਨ ਕਿ ਨਿੱਜੀਕਰਨ ਨੂੰ ਉਤਸ਼ਾਹਤ ਕਰਨ ਵਾਲੀਆਂ ਨੀਤੀਆਂ ਵਾਪਸ ਲਈਆਂ ਜਾਣ, ਕਿਰਤ ਕਾਨੂੰਨਾਂ ਨੂੰ ਪਹਿਲਾਂ ਵਾਂਗ ਮਜ਼ਦੂਰ ਤੇ ਮੁਲਾਜ਼ਮ ਪੱਖੀ ਬਣਾਇਆ ਜਾਵੇ ਤੇ 4 ਲੇਬਰ ਕੋਡਜ਼ ਵਾਪਸ ਲਏ ਜਾਣ, ਕੰਟਰੈਕਟ ਕਾਮੇ ਪੱਕੇ ਕੀਤੇ ਜਾਣ , ਘੱਟੋ ਘੱਟ ਉਜਰਤ 26000 ਰੁਪਏ ਲਾਗੂ ਕੀਤੀ ਜਾਵੇ, ਪੁਰਾਣੀ ਪੈਨਸ਼ਨ ਸਕੀਮ ਤੁਰੰਤ ਬਹਾਲ ਕੀਤੀ ਜਾਵੇ, ਸਕੀਮ ਵਰਕਰਾਂ ਨੂੰ ਪੱਕੇ ਕਰਕੇ ਪੂਰੀ ਤਨਖਾਹ ਦਿੱਤੀ ਜਾਵੇ। ਇਸ ਮੌਕੇ ‘ ਤੇ ਹੋਰਨਾਂ ਤੋਂ ਇਲਾਵਾ ਮੁਲਾਜ਼ਮ ਤੇ ਪੈਨਸ਼ਨਰ ਆਗੂ ਬਿਸ਼ਨ ਦਾਸ ਅਰੋੜਾ, ਜਗਤਾਰ ਸਿੰਘ ਭਾਣਾ, ਪੀਆਰਟੀਸੀ ਮੁਲਾਜ਼ਮਾਂ ਦੇ ਆਗੂ ਚਮਕੌਰ ਸਿੰਘ, ਸੁਖਚਰਨ ਸਿੰਘ, ਹਰਮੀਤ ਸਿੰਘ ਤੇ ਗੁਰਦੀਪ ਭੁੱਲਰ, ਨਿਰਮਾਣ ਮਜ਼ਦੂਰਾਂ ਦੇ ਆਗੂ ਗੁਰਸੇਵਕ ਸਿੰਘ, ਦਸਮੇਸ਼ ਡੈਂਟਲ ਕਾਲਜ ਫ਼ਰੀਦਕੋਟ ਦੇ ਆਗੂ ਨਸੀਬ ਕੌਰ, ਮੰਡੀ ਬੋਰਡ ਦੇ ਕੱਚੇ ਮੁਲਾਜ਼ਮਾਂ ਦੇ ਆਗੂ ਬਲਕਾਰ ਸਿੰਘ ਤੇ ਬਿਜਲੀ ਬੋਰਡ ਮੁਲਾਜ਼ਮਾਂ ਦੇ ਆਗੂ ਬਲਵਿੰਦਰ ਕੁਮਾਰ ਸ਼ਰਮਾ ਆਦਿ ਸ਼ਾਮਲ ਸਨ।

Advertisement

Related posts

Breaking- ਸੇਵਾ ਕੇਂਦਰ ਵਿਖੇ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ

punjabdiary

” ਔਰਤਾਂ ਲਈ ਗ੍ਰਾਮੀਣ ਸਵੈ – ਰੁਜ਼ਗਾਰ ਜ਼ਰੂਰੀ “

punjabdiary

Breaking News- STF ਦੀ ਵੱਡੀ ਕਾਰਵਾਈ, ਲਾਰੈਂਸ ਬਿਸ਼ਨੋਈ ਗੈਂਗ ਦੇ 5 ਮੈਂਬਰ ਕੀਤੇ ਗ੍ਰਿਫ਼ਤਾਰ

punjabdiary

Leave a Comment