ਕੌਮੀ ਸ਼ਹੀਦ ਦੀਪ ਸਿੱਧੂ ਦੀ ਯਾਦ ਵਿੱਚ 15 ਯੂਨਿਟ ਖੂਨਦਾਨ …..
ਸ਼ਹੀਦ ਦੀਪ ਸਿੱਧੂ ਕੌਮ ਦਾ ਯੋਧਾ…..ਡਾ:ਯਸ਼ਪਾਲ ਖੰਨਾ
ਜਾਗਦੇ ਰਹੋ ਯੂਥ ਕਲੱਬ ਬਿਸਨਗੜ੍ਹ ਸੰਬੰਧਿਤ ਨਹਿਰੂ ਯੁਵਾ ਕੇਂਦਰ ਪਟਿਆਲਾ,ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ,ਨੇ ਨੂਨਗਰ ਸਮਾਜ ਪੰਜਾਬ ਦੇ ਸਹਿਯੋਗ ਨਾਲ ਖੰਨਾ ਹਸਪਤਾਲ ਦੇਵੀਗੜ੍ਹ ਵਿਖੇ,ਮਹੀਨਾਵਾਰ ਖੂਨਦਾਨ ਕੈਂਪ ਲਾਇਆ।ਜਿਸ ਦਾ ਰਸਮੀ ਉਦਘਾਟਨ ਦਰਸਨ ਸਿੰਘ ਦੂੰਦੀਮਾਜਰਾਂ,ਲਖਵਿੰਦਰ ਸਿੰਘ ਭੁੱਨਰਹੇੜੀ ਅਤੇ ਗੀਤਕਾਰ ਭੁਪਿੰਦਰ ਸਿੰਘ ਜਲਵੇੜਾ ਨੇ ਖੁਦ ਖੂਨਦਾਨ ਕਰਕੇ ਕੀਤਾ।ਮੁੱਖ ਮਹਿਮਾਨ ਵਜੋਂ ਡਾ:ਯਸ਼ਪਾਲ ਖੰਨਾ ਨੇ ਸਿਰਕਤ ਕੀਤੀ।ਵਿਸੇਸ਼ ਮਹਿਮਾਨ ਤੇਜਿੰਦਰ ਸਿੰਘ ਮੰਡੌਰ,ਦੀਦਾਰ ਸਿੰਘ ਬੋਸਰਕਲਾ,ਸੰਜੀਵ ਸਰਮਾਂ ਸਨੌਰ,ਅਮਰਜੀਤ ਸਿੰਘ ਭਾਂਖਰ,ਸਰਪੰਚ ਲਖਵੀਰ ਸਿੰਘ ਮੁਰਾਦਮਾਜਰਾਂ,ਅਤੇ ਠੇਕੇਦਾਰ ਗੁਰਬਚਨ ਸਿੰਘ ਸਨ।ਖੂਨਦਾਨ ਕੈਂਪ ਵਿੱਚ ਧਰਮਪਾਲ ਸਿੰਘ,ਬਲਜਿੰਦਰ ਸਿੰਘ,ਜਸਵਿੰਦਰ ਸਿੰਘ,ਪਰਵਿੰਦਰ ਸਿੰਘ,ਹਰਪ੍ਰੀਤ ਕੌਰ,ਹਰਬਿੰਦਰ ਸਿੰਘ,ਕ੍ਰਿਸ਼ਨ ਚੰਦ,ਦਰਸ਼ਨ ਸਿੰਘ,ਗੁਰਜੀਤ ਸਿੰਘ,ਜਤਿੰਦਰ ਸਿੰਘ,ਜਸਵਿੰਦਰ ਸਿੰਘ ਅਤੇ ਗੁਰਮੇਜਰ ਸਿੰਘ ਸਮੇਤ 15 ਖੂਨਦਾਨੀਆਂ ਨੇ ਖੂਨਦਾਨ ਕੀਤਾ। ਇਸ ਮੌਕੇ ਡਾ:ਯਸ਼ਪਾਲ ਖੰਨਾ ਨੇ ਕਿਹਾ ਸ਼ਹੀਦ ਦੀਪ ਸਿੱਧੂ ਦੀ ਯਾਦ ਵਿੱਚ ਕਲੱਬ ਵੱਲੋਂ ਖੂਨਦਾਨ ਕੈਂਪ ਲਗਾਉਣਾ ਮਹਾਨ ਕਾਰਜ ਹੈ,ਅਤੇ ਦੀਪ ਸਿੱਧੂ ਕੌਮ ਦਾ ਮਹਾਨ ਸੂਰਮਾ ਅਤੇ ਯੋਧਾ ਸੀ।ਜਿਸ ਨੇ ਕਿਸਾਨ ਅੰਦੋਲਨ ਨੂੰ ਉਪਰ ਚੁੱਕਣ ਲਈ ਬਹੁਤ ਵੱਡਾ ਰੋਲ ਨਿਭਾਇਆ,ਅਤੇ ਅੰਦੋਲਨ ਨੂੰ ਸਿੱਕਰਾ ਤੇ ਪਹੁੰਚਾਇਆ।ਉੱਘੇ ਗੀਤਕਾਰ ਭੁਪਿੰਦਰ ਸਿੰਘ ਜਲਵੇੜਾ ਨੇ ਕਿਹਾ ਕਿ ਖੂਨਦਾਨ ਮਹਾਂਦਾਨ ਹੈ,ਤੁਹਾਡਾ ਦਿੱਤਾ ਹੋਇਆ ਖੂਨ ਕਿਸੇ ਲੋੜਵੰਦ ਮਰੀਜ ਦੀ ਜ਼ਿੰਦਗੀ ਬਚਾ ਸਕਦਾ ਹੈ।ਸਾਨੂੰ ਸਾਰਿਆਂ ਨੂੰ ਰਲ-ਮਿਲ ਕੇ ਖੂਨਦਾਨ ਲਹਿਰ ਨੂੰ ਘਰ-ਘਰ ਪਹੁੰਚਾਉਣ ਦੀ ਲੋੜ ਹੈ। ਖੂਨਦਾਨ ਸੇਵਾ ਵਿਚ ਸਭ ਤੋਂ ਤੇਜ ਅਤੇ ਜਿਲਾ ਪਟਿਆਲਾ ਦੀ ਨੰਬਰ ਇਕ ਸੰਸਥਾ ਜਾਗਦੇ ਰਹੋ ਕਲੱਬ ਹੈ।ਦਰਸਨ ਸਿੰਘ ਦੂੰਦੀਮਾਜਰਾਂ ਨੇ ਸਮੂਹ ਖੂਨਦਾਨੀਆਂ ਨੂੰ ਸ਼ਹੀਦ ਦੀਪ ਸਿੱਧੂ ਦੀ ਤਸਵੀਰ,ਸਨਮਾਨ ਚਿੰਨ੍ਹ,ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਸਰਪੰਚ ਲਖਵੀਰ ਸਿੰਘ ਮੁਰਾਦਮਾਜਰਾਂ ਨੇ ਆਇਆ ਹੋਏ,ਕਲੱਬ ਮੈਂਬਰਾ ਅਤੇ ਮਹਿਮਾਨਾਂ ਦਾ ਦਿਲੋ ਧੰਨਵਾਦ ਕੀਤਾ।ਇਸ ਮੌਕੇ ਕਲੱਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ,ਲਖਮੀਰ ਸਿੰਘ ਸਲੋਟ,ਗੁਲਾਬ ਸਿੰਘ ਦੂੰਦੀਮਾਜਰਾਂ,ਗੁਰਮੀਤ ਸਿੰਘ ਹਡਾਣਾ,ਅਤੇ ਸੁਰਿੰਦਰ ਸਿੰਘ ਲੌਟਾਂ,ਅਤੇ ਗਗਨ ਪੰਨੂ ਨੇ ਸਹਿਯੋਗ ਦਿੱਤਾ। ਫੋਟੋ ਕੈਪਸਨ:ਖੂਨਦਾਨੀਆਂ ਦੀ ਹੌਸਲਾ ਅਫਜਾਈ ਕਰਦੇ ਹੋਏ,ਡਾ:ਖੰਨਾ,ਅਮਰਜੀਤ ਸਿੰਘ ਜਾਗਦੇ ਰਹੋ,ਭੁਪਿੰਦਰ ਜਲਵੇੜਾ ਅਤੇ ਸਰਪੰਚ ਲਖਵੀਰ ਸਿੰਘ ਮੁਰਾਦਮਾਜਰਾਂ।
ਜਾਰੀ ਕਰਤਾ:ਕਲੱਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ 9216240900