ਫਰੀਦਕੋਟ , 31 ਮਈ – ( ਪੰਜਾਬ ਡਾਇਰੀ ) ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ, ਨਵੀਂ ਦਿੱਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕ੍ਰਿਸ਼ੀ ਵਿਗਿਆਨ ਕੇਂਦਰ ਫਰੀਦਕੋਟ ਵਲੋਂ ਗਰੀਬ ਕਲਿਆਣ ਸੰਮੇਲਨ ਦੇ ਥੀਮ ਅਨੁਸਾਰ ਕ੍ਰਿਸ਼ੀ ਵਿਗਿਆਨ ਕੇਂਦਰ ਫਰੀਦਕੋਟ ਸੰਮੇਲਨ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਤਕਰੀਬਨ 507 ਕਿਸਾਨਾਂ, ਨੌਜਵਾਨਾਂ ਅਤੇ ਕਿਸਾਨ ਬੀਬੀਆਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦੀ ਪ੍ਰਧਾਨਗੀ ਮੁੱਖ ਮਹਿਮਾਨ ਸ਼੍ਰੀਮਤੀ ਬੇਅੰਤ ਕੌਰ ਸੇਖੋਂ ਨੇ ਕੀਤੀ।ਸ਼੍ਰੀਮਤੀ ਬੇਅੰਤ ਕੌਰ ਸੇਖੋਂ ਸੁਪਤਨੀ ਸ, ਗੁਰਦਿੱਤ ਸਿੰਘ ਸੇਖੋਂ, ਐਮ.ਐਲ.ਏ. ਫਰੀਦਕੋਟ ਨੇ ਆਪਣੇ ਸੰਬੋਧਨ ਵਿੱਚ ਕੁਦਰਤੀ ਸਰੋਤਾਂ ਦੀ ਸਾਂਭ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਕੇ. ਵੀ. ਕੇ ਵਿਖੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਲਈ ਆਯੋਜਿਤ ਕੀਤੇ ਜਾਂਦੇ ਵੱਖ ਵੱਖ ਦੇ ਸਿਖਲਾਈ ਕੋਰਸਾਂ ਜਿਵੇਂ ਕਿ ਫਲ ਸਬਜੀਆਂ ਦੀ ਸਾਂਭ-ਸੰਭਾਲ, ਖੁਰਾਕ ਸੰਬੰਧੀ ਸਲਾਹ ਮਧੂ ਮੱਖੀ ਪਾਲਣ, ਖੰੁਬਾਂ ਦੀ ਕਾਸ਼ਤ, ਡੇਅਰੀ, ਸੂਰ ਪਾਲਣ, ਬੱਕਰੀ ਪਾਲਣ ਆਦਿ ਦਾ ਵੱਧ ਤੋਂ ਵੱਧ ਫਾਇਦਾ ਲੈ ਕੇ ਸਹਾਇਕ ਧੰਦੇ ਸ਼ੁਰੂ ਕਰ ਸਕਦੇ ਹੋ।
ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਿਮਲਾ ਤੋਂ ਸੰਮੇਲਨ ਵਿੱਚ ਦੇਸ਼ ਦੇ ਕਿਸਾਨਾਂ ਨੂੰ ਆੱਨ ਲਾਈਨ ਸੰਬੋਧਨ ਕਰਦਿਆਂ ਕਿਹਾ ਕਿ ਗਰੀਬੀ ਰੇਖਾ ਤੋਂ ਹੇਠਲੀ ਜਨਸੰਖਿਆ ਲਈ 16 ਸਕੀਮਾਂ-ਪ੍ਰੋਗਰਾਮ ਚੱਲ ਰਹੀਆਂ ਹਨ।ਇਸ ਗਲਬਤ ਦਾ ਮੂੱਖ ਮਕਸਦ ਨਾ ਸਿਰਫ਼ ਇਹ ਜਾਣਨਾ ਹੈ ਕਿ ਕਿਵੇਂ ਇਹਨਾਂ ਸਕੀਮਾਂ ਨੇ ਆਮ ਲੋਕਾਂ ਦੇ ਜੀਵਨ ਨੂੰ ਸੁਖਾਲਾ ਬਣਾਇਆ ਹੈ, ਸਗੋਂ ਵੱਖ-ਵੱਖ ਅਦਾਰਿਆ ਵਿੱਚ ਮਿਲਵਰਤਣ ਦੀਆ ਸੰਭਾਵਨਾਵਾਂ ਦੀ ਘੋਖ ਕਰਨਾ ਵੀ ਹੈ।ਇਹ ਸੰਮਲੇਨ ਹੁਣ ਤੱਕ ਦਾ ਦੇਸ਼ ਦੇ ਸਾਰੇ ਸੂਬਿਆਂ,ਦਾ ਸਭ ਤੋਂ ਵੱਡੀ ਵਿਚਾਰ ਚਰਚਾ ਸੀ, ਜਿਸ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨੇ ਲਾਭਪਾਤਰੀਆਂ ਨਾਲ ਪੀਣਯੋਗ ਪਾਣੀ, ਭੋਜਨ, ਸਿਹਤ ਅਤੇ ਪੋਸ਼ਣ, ਆਰਥਿਕਤਾ ਬਾਰੇ ਗਲਬਾਤ ਕੀਤੀ।
ਇਸ ਸੰਮੇਲਨ ਦੌਰਾਨ ਫਾਰਮ ਸਲਾਹਕਾਰ ਸੇਵਾ ਕੇਂਦਰ ਫਰੀਦਕੋਟ ਤੋਂ ਡਾ ਹਰਿੰਦਰ ਸਿੰਘ [ਡੀ.ਈ.ਐਸ] ਨੇ ਝੋਨੇ ਦੀਆਂ ਥੋੜਾ ਸਮਾਂ ਲੈਣ ਵਾਲੀਆਂ ਕਿਸਮਾਂ ਦੇ ਨਾਲ-ਨਾਲ ਸਾਉਣੀ ਦੌਰਾਨ ਸਮੁੱਚੇ ਫਸਲ ਪ੍ਰਬੰਧ ਬਾਰੇ ਅਗਾਂਊ ਜਾਣਕਾਰੀ ਦਿੱਤੀ।ਡਾ. ਪਵਿੱਤਰ ਸਿੰਘ ਨੇ ਮਿੱਟੀ-ਪਾਣੀ ਪਰਖ ਦੀ ਮਹੱਤਤਾ ਤੇ ਜ਼ੋਰ ਦਿੱਤਾ ਅਤੇ ਸ਼ਿਫਾਰਸ਼ ਅਨੁਸਾਰ ਖਾਦਾਂ ਦੀ ਵਰਤੋਂ ਕਰਨ ਬਾਰੇ ਆਖਿਆ ਅਤੇ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਬਾਰੇ ਕਿਸਾਨਾਂ ਨੂੰ ਪ੍ਰੇਰਿਤ ਕੀਤਾ। ਡਾ. ਕਰਮਜੀਤ ਕੌਰ ਨੇ ਪਰਿਵਾਰ ਦੀ ਸਿਹਤ ਲਈ ਚੰਗੀ ਅਤੇ ਪੌਸ਼ਟਿਕ ਖੁਰਾਕ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਾ. ਆਰ ਕੇ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ ।