ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ ਨੇ ਅਧਿਆਪਕ ਸਨਮਾਨਿਤ ਕਰਕੇ ਮਨਾਇਆ ਅਧਿਆਪਕ ਦਿਵਸ
ਫਰੀਦਕੋਟ, 6 ਸਤੰਬਰ (ਪੰਜਾਬ ਡਾਇਰੀ)- ਸਿਰਮੌਰ ਸਮਾਜ ਸੇਵੀ ਸੰਸਥਾ ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ (ਰਜਿ)ਫਰੀਦਕੋਟ ਵੱਲੋਂ ਸਥਾਨਿਕ ਬਲਾਕ ਪ੍ਰਾਇਮਰੀ ਦਫਤਰ ,ਬਲਾਕ 1ਵਿਖੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾਕਟਰ ਸਰਵਪੱਲੀ ਰਾਧਾਕ੍ਰਿਸ਼ਨਨ ਦਾ ਜਨਮ ਦਿਨ ਅਧਿਆਪਕ ਦਿਵਸ ਸੁਸਾਇਟੀ ਦੇ ਪ੍ਰਧਾਨ ਪ੍ਰਿੰਸੀਪਲ ਸੁਰੇਸ਼ ਅਰੋੜਾ ਦੀ ਅਗਵਾਈ ਵਿੱਚ ਮਨਾਇਆ ਗਿਆ।
ਸੁਸਾਇਟੀ ਵੱਲੋਂ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ।ਸਮਾਗਮ ਦੇ ਮੁੱਖ ਮਹਿਮਾਨ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ ਗੁਰਤੇਜ ਸਿੰਘ ਖੋਸਾ ਸਨ,ਪ੍ਰਧਾਨਗੀ ਮਾਰਕੀਟ ਕਮੇਟੀ ਫਰੀਦਕੋਟ ਦੇ ਚੇਅਰਮੈਨ ਸ ਅਮਨਦੀਪ ਸਿੰਘ ਨੇ ਕੀਤੀ ।
ਸ ਜਗਤਾਰ ਸਿੰਘ ਬੀ.ਪੀ. ਈ .ਓ.ਫਰੀਦਕੋਟ,1, ਸ ਗੁਰਮੀਤ ਸਿੰਘ ਬੀ .ਪੀ .ਈ .ਓ.ਫਰੀਦਕੋਟ3,ਸ਼੍ਰੀ ਸੁਸ਼ੀਲ ਅਹੂਜਾ ਬੀ .ਪੀ .ਈ .ਓ.ਜੈਤੋ,ਅਤੇ ਸ ਸੁਰਜੀਤ ਬੀ .ਪੀ .ਈ .ਓ . ਕੋਟ ਕਪੂਰਾ ਵਿਸ਼ੇਸ਼ ਮਹਿਮਾਨ ਵੱਜੋਂ ਸ਼ਾਮਿਲ ਹੋਏ। ਸੁਸਾਇਟੀ ਦੇ ਪ੍ਰਧਾਨ ਪ੍ਰਿੰਸੀਪਲ ਸੁਰੇਸ਼ ਅਰੋੜਾ ਨੇ ਸਭਨਾ ਨੂੰ ਜੀ ਆਇਆਂ ਆਖਦੇ ਹੋਏ ਸੁਸਾਇਟੀ ਦੀਆਂ ਗਤਵਿਧੀਆਂ ਤੇ ਚਾਨਣਾ ਪਾਇਆ,ਸੰਗਤ ਸਾਹਿਬ ਫੇਰੁ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਦੇ ਵਿਦਿਆਰਥੀਆਂ ਨੇ ਗੀਤ ਪੇਸ਼ ਕਰਕੇ ਪ੍ਰੋਗਰਾਮ ਨੂੰ ਚਾਰ ਚੰਦ ਲਗਾ ਦਿੱਤੇ,ਮੁੱਖ ਮਹਿਮਾਨ ਸ ਗੁਰਤੇਜ ਸਿੰਘ ਖੋਸਾ ਚੇਅਰਮੈਨ ਨਗਰ ਸੁਧਾਰ ਟਰੱਸਟ ਫਰੀਦਕੋਟ ਨੇ ਸਨਮਾਨਿਤ ਅਧਿਆਪਕਾਂ ਨੂੰ ਵਧਾਈ ਦਿੱਤੀ।
ਸੁਸਾਇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਡੀ ਸਰਕਾਰ ਦਾ ਮੁੱਖ ਉਦੇਸ਼ ਆਮ ਲੋਕਾਂ ਨੂੰ ਵਧੀਆ ਸਿਹਤ ਅਤੇ ਸਿੱਖਿਆ ਸਹੂਲਤਾਂ ਪ੍ਰਦਾਨ ਕਰਨਾ ਹੈ।ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਮਾਰਕੀਟ ਕਮੇਟੀ ਦੇ ਚੇਅਰਮੈਨ ਸ ਅਮਨਦੀਪ ਸਿੰਘ ਨੇ ਕਿਹਾ ਕਿ ਅਧਿਆਪਕ ਦਾ ਰੁੱਤਬਾ ਸਮਾਜ ਵਿੱਚ ਬਹੁਤ ਉੱਚਾ ਹੈ ਅਤੇ ਸਾਨੂੰ ਅਧਿਆਪਕਾਂ ਦਾ ਸਨਮਾਨ ਕਰਨਾ ਚਾਹੀਦਾ ਹੈ।
ਉਹਨਾ ਕਿਹਾ ਕਿ ਜਿਹੜਾ ਬੱਚਾ ਅਧਿਆਪਕ ਦਾ ਸਤਿਕਾਰ ਕਰਦਾ ਹੈ ਉਹ ਹੀ ਆਪਣੀ ਮੰਜਲ ਤੇ ਪਹੁੰਚਦਾ ਹੈ ਅਤੇ ਕੁਝ ਬਣਦਾ ਹੈ ਉਹਨਾ ਕਿਹਾ ਕਿ ਅੱਜ ਅਸੀਂ ਜੌ ਵੀ ਹਾਂ ਉਹ ਅਧਿਆਪਕਾ ਕਰਕੇ ਹੈ।ਇਸ ਮੌਕੇ ਤੇ ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ ਵੱਲੋਂ ਸ ਗੁਰਤੇਜ ਸਿੰਘ ਖੋਸਾ ਅਤੇ ਸ ਅਮਨਦੀਪ ਸਿੰਘ ਤੇ ਅਧਿਆਪਕਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਅਧਿਆਪਕਾ ਉਪਰ ਫੁੱਲਾਂ ਦੀ ਵਰਖਾ ਕੀਤੀ ਗਈ।
ਸਨਮਾਨਿਤ ਹੋਣ ਵਾਲੇ ਅਧਿਆਪਕਾਂ ਵਿੱਚ,ਸ਼੍ਰੀ ਪੂਰਨ ਨਾਥ ਮੁੱਖ ਅਧਿਆਪਕ ਸਰਕਾਰੀ ਹਾਈ ਸਕੂਲ ਹਾਰੀਏ ਵਾਲਾ, ਸ ਆਤਮਾ ਸਿੰਘ ਲੈਕਚਰਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੀਵਨ ਵਾਲਾ,ਸ਼੍ਰੀ ਸੁਧੀਰ ਸੋਹੀ ਲੈਕਚਰਾਰ ਕਮਿਸਟ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੰਡੇ ਕੋਟ ਕਪੂਰਾ,ਸ਼੍ਰੀ ਮਤੀ ਲਕਸ਼ਮੀ ਵਰਮਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ , ਸ਼੍ਰੀਮਤੀ ਰੁਚੀ ਗੁਪਤਾ ਸਾਇੰਸ ਮਿਸਟਰਸ ਸਰਕਾਰੀ ਹਾਈ ਸਕੂਲ ਭਾਣਾ,ਨਵਦੀਪ ਕਾਕੜ ਐਸ ਐਸ ਮਾਸਟਰ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਕੋਟ ਕਪੂਰਾ,
ਸ ਅਮਰਜੀਤ ਸਿੰਘ ਸਾਇੰਸ ਮਾਸਟਰ ਸਰਕਾਰੀ ਮਿਡਲ ਸਕੂਲ ਬਜੀਗਰ ਬਸਤੀ ਫਰੀਦਕੋਟ,ਸ਼੍ਰੀਮਤੀ ਪ੍ਰਵੀਨ ਲਤਾ ਮੈਥ ਟੀਚਰ ਸਰਕਾਰੀ ਮਿਡਲ ਸਕੂਲ ਪੱਕਾ, ਸ਼੍ਰੀ ਸੁਰਿੰਦਰ ਪੂਰੀ ਸਰਕਾਰੀ ਮਿਡਲ ਸਕੂਲ ਵੀਰੇ ਵਾਲਾ ਖੁਰਦ,ਸ਼੍ਰੀਮਤੀ ਪਰਮਜੀਤ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਦਵੇਅਰਣਾ,ਪ੍ਰਦੀਪ ਸਿੰਘ ਹੈਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਮੀਰਾਂ ਵਾਲੀ ,ਵਰਿੰਦਰ ਸ਼ਰਮਾ ਹੈਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਮਚਾਕੀ ਮੱਲ ਸਿੰਘ ਅਤੇ ਸ਼੍ਰੀਮਤੀ ਆਸ਼ਾ ਰਾਣੀ ਇੰਚਾਰਜ ਸਰਕਾਰੀ ਪ੍ਰਾਇਮਰੀ ਸਕੂਲ ਦੀਪ ਸਿੰਘ ਵਾਲਾ ਸ਼ਾਮਿਲ ਸਨ। ਸੁਸਾਇਟੀ ਵੱਲੋਂ ਜਸਬੀਰ ਜੱਸੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ ਹਰਜੀਤ ਸਿੰਘ ਜਨਰਲ ਸਕੱਤਰ,ਐਡਵੋਕੇਟ ਨਾਇਬ ਸਿੰਘ ਸੰਘਾ,ਜੀਤ ਸਿੰਘ ਸਿੱਧੂ,ਰਾਮ ਤੀਰਥ, ਰਾਜਵੰਤ ਬਾਗੜੀ, ਜਸਵਿੰਦਰ ਸਿੰਘ ਕੈਂਥ,ਗੁਰਪ੍ਰੀਤ ਸਿੰਘ ਰੰਧਾਵਾ,ਡਾਕਟਰ ਸੰਜੀਵ ਸੇਠੀ ਪ੍ਰਧਾਨ ਨੈਸ਼ਨਲ ਯੂਥ ਕਲੱਬ ਫਰੀਦਕੋਟ,ਦਵਿੰਦਰ ਸਿੰਘ,ਪਰਵੀਨ ਕਾਲ਼ਾ,ਵਰਿੰਦਰ ਚਾਵਲਾ,ਸੇਵਾ ਮੁਕਤ ਪ੍ਰਿੰਸੀਪਲ ਸ਼੍ਰੀ ਓ ਪੀ ਛਾਬੜਾ,ਵਿਕਾਸ ਮਿੱਤਲ,ਰਵੀ ਬੁਗਰਾ,ਗੁਰਜੰਟ ਸਿੰਘ ਚੀਮਾ,ਗੁਰਜੰਟ ਸਿੰਘ ਸਰਦਾਰ ਜੀ,ਜਗਤਾਰ ਸਿੰਘ ਢਿੱਲੋਂ,ਹਰਵਿੰਦਰ ਸਿੰਘ ਸਾਈਂ, ਅਤੇ ਰਾਜੇਸ਼ ਸ਼ਰਮਾ ਹਾਜਰ ਸਨ। ਮੰਚ ਸੰਚਾਲਨ ਦੀ ਭੂਮਿਕਾ ਜਸਬੀਰ ਜੱਸੀ ਨੇ ਬਾ ਖੂਬੀ ਨਿਭਾਈ,ਅੰਤ ਵਿੱਚ ਸ ਹਰਜੀਤ ਸਿੰਘ ਨੇ ਸਭਨਾ ਦਾ ਧੰਨਵਾਦ ਕੀਤਾ।