ਕੰਨਿਆ ਕੰਪਿਊਟਰ ਸੈਂਟਰ ਦੇ ਸੰਚਾਲਕਾਂ ਵੱਲੋਂ ਆਈਲੈਟਸ ਦੀਆਂ ਕਲਾਸਾਂ ਵੀ ਸ਼ੁਰੂ : ਮੱਕੜ
ਕੰਪਿਊਟਰ ਸੈਂਟਰ ਤੋਂ ਸਿੱਖਿਅਤ ਔਰਤਾਂ ਤੇ ਲੜਕੀਆਂ ਕਰ ਰਹੀਆਂ ਹਨ ਨੌਕਰੀ
ਕੋਟਕਪੂਰਾ, 3 ਮਈ :- ਸਥਾਨਕ ਪੁਰਾਣੀ ਦਾਣਾ ਮੰਡੀ ਵਿੱਚ ਅਰੋੜਬੰਸ ਸਭਾ ਵਲੋਂ ਚਲਾਏ ਜਾ ਰਹੇ ਸ੍ਰ ਆਸਾ ਸਿੰਘ ਯਾਦਗਾਰੀ ਕੰਨਿਆ ਕੰਪਿਊਟਰ ਸੈਂਟਰ ’ਚ ਹੋਈ ਮੀਟਿੰਗ ਦੌਰਾਨ ਪ੍ਰਧਾਨ ਮਨਿੰਦਰ ਸਿੰਘ ਮਿੰਕੂ ਮੱਕੜ ਨੇ ਦੱਸਿਆ ਕਿ ਅਗਾਮੀ ਦਿਨਾਂ ਵਿੱਚ ਆਈਲੈਟਸ ਦੀਆਂ ਕਲਾਸਾਂ ਵੀ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਉਹਨਾਂ ਦੱਸਿਆ ਕਿ ਸਵੇਰੇ 9:00 ਵਜੇ ਤੋਂ ਸ਼ਾਮ ਨੂੰ 3:00 ਵਜੇ ਤੱਕ ਲੱਗਣ ਵਾਲੀਆਂ ਆਈਲੈਟਸ ਦੀਆਂ ਕਲਾਸਾਂ ਲਈ ਮਾਮੂਲੀ ਫੀਸ ਅਦਾ ਕਰਨੀ ਪਵੇਗੀ। ਸਭਾ ਦੇ ਜਨਰਲ ਸਕੱਤਰ ਸੁਰਜੀਤ ਸਿੰਘ ਘੁਲਿਆਣੀ ਨੇ ਦੱਸਿਆ ਕਿ ਆਈਲੈਟਸ ਦੀ ਪੜਾਈ ਲਈ ਅਧਿਆਪਕਾਂ ਦੀ ਭਾਲ ਕੀਤੀ ਜਾ ਰਹੀ ਸੀ, ਹੁਣ ਅਧਿਆਪਕ ਮਿਲਣ ਨਾਲ ਜਲਦ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਸੈਂਟਰ ਦੇ ਮੈਨੇਜਿੰਗ ਡਾਇਰੈਕਟਰ ਮੋਹਨ ਲਾਲ ਗੁਲਾਟੀ ਨੇ ਦੱਸਿਆ ਕਿ ਸਭਾ ਦੇ ਤਤਕਾਲੀਨ ਪ੍ਰਧਾਨ ਸਵ: ਜਗਦੀਸ਼ ਸਿੰਘ ਮੱਕੜ ਦੇ ਯਤਨਾ ਨਾਲ ਸ਼ੁਰੂ ਕੀਤੇ ਗਏ ਕੰਨਿਆ ਕੰਪਿਊਟਰ ਸੈਂਟਰ ’ਚ ਹੁਣ ਤੱਕ 18 ਹਜਾਰ ਤੋਂ ਜਿਆਦਾ ਉਹ ਲੜਕੀਆਂ ਤੇ ਔਰਤਾਂ ਮਾਮੂਲੀ ਫੀਸਾਂ ਭਰ ਕੇ ਕੰਪਿਊਟਰ ਦੇ ਵੱਖ ਵੱਖ ਕੋਰਸ ਪ੍ਰਾਪਤ ਕਰਨ ਉਪਰੰਤ ਸਰਕਾਰੀ ਅਤੇ ਗੈਰ ਸਰਕਾਰੀ ਅਦਾਰਿਆਂ ’ਚ ਨੌਕਰੀਆਂ ਕਰ ਰਹੀਆਂ ਹਨ ਤੇ ਕਈ ਵਿਦੇਸ਼ਾਂ ’ਚ ਸੈਟਲ ਹੋ ਚੁੱਕੀਆਂ ਹਨ। ਉਹਨਾਂ ਦੱਸਿਆ ਕਿ ਸਭਾ ਦਾ ਮੰਤਵ ਲੜਕੀਆਂ ਤੇ ਔਰਤਾਂ ਨੂੰ ਕਿੱਤਾਮੁਖੀ ਕੋਰਸਾਂ ਨਾਲ ਜੋੜਨਾ, ਜਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਤੇ ਔਰਤਾਂ ਨੂੰ ਰੁਜ਼ਗਾਰ ਲਈ ਉਤਸ਼ਾਹਿਤ ਕਰਨਾ ਤੇ ਸਮਾਜਸੇਵਾ ਦੇ ਖੇਤਰ ਵਿੱਚ ਵੱਡਮੁੱਲਾ ਯੋਗਦਾਨ ਪਾਉਣਾ ਹੈ। ਉਹਨਾਂ ਆਸ ਪ੍ਰਗਟਾਈ ਕਿ ਕੰਪਿਊਟਰ ਸੈਂਟਰ ਦੀ ਤਰਾਂ ਆਈਲੈਟਸ ਦੀ ਪੜਾਈ ਲਈ ਵੀ ਸਭਾ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਸਮੇਤ ਇਲਾਕਾ ਨਿਵਾਸੀਆਂ ਦਾ ਭਰਪੂਰ ਸਹਿਯੋਗ ਮਿਲਦਾ ਰਹੇਗਾ।