Image default
ਅਪਰਾਧ

ਕੰਪਨੀ ਦੇ ਕਰਿੰਦੇ ਤੋਂ 36 ਲੱਖ ਦੀ ਲੁੱਟ ਨੂੰ ਅੰਜ਼ਾਮ ਦੇਣ ਵਾਲੇ ਪਿਓ – ਪੁੱਤ ਨੂੰ 12 ਘੰਟਿਆ ਚ ਕੀਤਾ ਗਿਰਫ਼ਤਾਰ

ਕੰਪਨੀ ਦੇ ਕਰਿੰਦੇ ਤੋਂ 36 ਲੱਖ ਦੀ ਲੁੱਟ ਨੂੰ ਅੰਜ਼ਾਮ ਦੇਣ ਵਾਲੇ ਪਿਓ – ਪੁੱਤ ਨੂੰ 12 ਘੰਟਿਆ ਚ ਕੀਤਾ ਗਿਰਫ਼ਤਾਰ

 

 

 

Advertisement

ਹੁਸਿ਼ਆਰਪੁਰ, 31 ਜੁਲਾਈ (ਬਾਬੂਸ਼ਾਹੀ)- ਹੁਸਿ਼ਆਰਪੁਰ ਚ ਹੋਈ ਵੱਡੀ ਲੁੱਟ ਮਾਮਲੇ ਚ ਪੁਲਿਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਲਵਾੜਾ ਦੇ ਇਕ ਜਿਊਲਰ ਅਤੇ ਉਸਦੇ ਸਾਥੀ ਨੂੰ ਮਹਿਜ਼ 12 ਘੰਟਿਆਂ ਚ ਹੀ ਕਾਬੂ ਕਰਕੇ ਲੁੱਟ ਦਾ ਪਰਦਾਫਾਸ਼ ਕੀਤਾ ਏ ਤੇ ਖੁਲਾਸਾ ਕੀਤਾ ਹੈ ਕਿ ਤਲਵਾੜਾ ਦੇ ਸ਼ਹਿਦੇਵ ਜਿਊਲਰ ਦੇ ਮਾਲਕ ਅਤੁਲ ਸ਼ਰਮਾ ਨੇ ਹੀ ਆਪਣੇ ਸਾਥੀ ਨਾਲ ਮਿਲ ਕੇ ਲੁੱਟ ਦੀ ਯੋਜਨਾ ਬਣਾਈ ਸੀ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸਐਸਪੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਬੀਤੀ 29 ਜੁਲਾਈ ਨੂੰ ਭਰਤ ਸੈਣੀ ਜੋ ਕਿ ਚੰਡੀਗੜ੍ਹ ਦੀ ਕੰਪਨੀ ਮਾਂ ਭਵਾਨੀ ਲੈਜੇਸਟਿਕ ਚ ਸੋਨਾ ਸਪਲਾਈ ਕਰਨ ਦਾ ਕੰਮ ਕਰਦਾ ਏ ਤੇ ਬੀਤੀ 29 ਜੁਲਾਈ ਨੂੰ ਹੁਸਿ਼ਆਰਪੁਰ ਚ ਇਕ ਜਿਊਲਰ ਨੂੰ ਸੋਨਾ ਪਾਰਸਲ ਦੇ ਕੇ ਉਸ ਕੋਲ 18 ਲੱਖ 40 ਹਜ਼ਾਰ ਦੀ ਨਕਦੀ ਹਾਸਿਲ ਕੀਤੀ l
ਇਸ ਤੋਂ ਬਾਅਦ ਤਲਵਾੜਾ ਦੇ ਸ਼ਹਿਦੇਵ ਜਿਊਲਰ ਨੂੰ ਸੋਨਾ ਪਾਰਸਲ ਡਿਲੀਵਰ ਕਰਨਾ ਸੀ ਤੇ ਹੁਸਿ਼ਆਰਪੁਰ ਤੋਂ ਹੀ ਅਤੁਲ ਵਰਮਾ ਨੇ ਭਰਤ ਸੈਣੀ ਨੂੰ ਆਪਣੀ ਕਾਰ ਚ ਬਿਠਾ ਲਿਆ ਤੇ ਕਿਹਾ ਕਿ ਉਹ ਉਸਲੂੰ ਤਲਵਾੜਾ ਤੋਂ ਚੰਡੀਗੜ੍ਹ ਦੀ ਬਸ ਚ ਬੈਠਾ ਦੇਵੇਗਾ ਤੇ ਪੈਸੇ ਵੀ ਦੇ ਦੇਵੇਗਾ ਤੇ ਇਸ ਦੌਰਾਲ ਦਸੂਹਾ ਦੇ ਪਿੰਡ ਰਾਮਪੁਰ ਹਲੇੜ ਨਜ਼ਦੀਕ 2 ਅਣਪਛਾਤੇ ਨੌਜਵਾਨਾਂ ਨੇ ਗੱਡੀ ਅੱਗੇ ਆਪਣੀ ਐਕਟਿਵਾ ਲਗਾ ਲਈ ਤੇ ਮਾਰਨ ਦੀ ਧਮਕੀ ਦੇ ਕੇ ਸੋਨਾ ਅਤੇ ਪੈਸਿਆਂ ਵਾਲਾ ਬੈਗ ਲੁੱਟ ਲਿਆ ਜਿਸ ਤੋਂ ਬਾਅਦ ਪੁਲਿਸ ਵਲੋਂ ਮਾਲਮੇ ਦੀ ਜਾਂਚ ਸ਼ੁਰੂ ਕੀਤੀ ਗਈ ਤੇ ਇਸ ਦੌਰਾਨ ਸਾਹਮਣੇ ਆਇਆ ਕਿ ਅਤੁਲ ਵਰਮਾ ਨੇ ਹੀ ਆਪਣੀ ਦੁਕਾਨ ਤੇ ਕੰਮ ਕਰਦੇ ਕਰਿੰਦੇ ਦਿਨੇਸ਼ ਵਾਸੀ ਨਮੋਲੀ ਨਾਲ ਮਿਲ ਕੇ ਲੁੱਟ ਦੀ ਇਹ ਝੂਠੀ ਯੋਜਨਾ ਰਚੀ ਸੀ। ਹੁਣ ਪੁਲਿਸ ਨੇ ਇਸ ਮਾਮਲੇ ਚ ਅਤੁਲ ਵਰਮਾ ਅਤੇ ਦਿਨੇਸ਼ ਨੂੰ ਕਾਬੂ ਕਰ ਲਿਆ ਏ ਤੇ ਉਨ੍ਹਾਂ ਪਾਸੋਂ 17 ਲੱਖ ਦਾ ਸੋਨਾ, 14 ਲੱਖ 60 ਹਜ਼ਾਰ ਦੀ ਨਕਦੀ, ਇਕ ਸਵੀਫਟ ਕਾਰ ਅਤੇ ਐਕਟਿਵਾ ਕਾਲੇ ਰੰਗ ਦੀ ਬਰਾਮਦ ਕੀਤੀ ਹੈ।

Related posts

ਪੰਜਾਬ ਪੁਲਿਸ ਨੇ ਇੱਕ ਮਹੀਨੇ ‘ਚ ਫੜੀ 200 ਕਿਲੋ ਹੈਰੋਇਨ, ਅੰਤਰਰਾਸ਼ਟਰੀ ਬਜ਼ਾਰ ‘ਚ ਕੀਮਤ 1 ਹਜ਼ਾਰ ਕਰੋੜ ਰੁਪਏ

punjabdiary

ਪਤੰਜਲੀ ਦੇ ‘ਸ਼ਾਕਾਹਾਰੀ’ ਉਤਪਾਦ ‘ਚ ਮੱਛੀ ਦਾ ਅਰਕ? ਰਾਮਦੇਵ ਅਤੇ ਕੇਂਦਰ ਨੂੰ ਦਿੱਲੀ ਕੋਰਟ ਦਾ ਨੋਟਿਸ

Balwinder hali

ਆਪਣੀ ਪ੍ਰੇਮਿਕਾ ਨੂੰ Impress ਕਰਨ ਲਈ ਇੱਕ ਵਿਅਕਤੀ ਨੇ ਸਲਮਾਨ ਖਾਨ ਦੇ ਪਿਤਾ ਨੂੰ ਦਿੱਤੀ ਸੀ ਧਮਕੀ

Balwinder hali

Leave a Comment