ਕੰਮ ‘ਤੇ ਜਾ ਰਹੇ ਮਜ਼ਦੂਰ ਤੇ ਹੋਇਆ ਅਚਾਨਕ ਹੋਇਆ ਧਮਾਕਾ, 9 ਦੀ ਮੌਤ
ਪਾਕਿਸਤਾਨ- ਪਾਕਿਸਤਾਨ ਦੇ ਕੋਇਟਾ ਸ਼ਹਿਰ ਦੇ ਹਰਨਾਈ ਇਲਾਕੇ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਬੰਬ ਧਮਾਕੇ ਵਿੱਚ ਨੌਂ ਲੋਕਾਂ ਦੀ ਮੌਤ ਹੋ ਗਈ। ਸਾਰੇ ਮ੍ਰਿਤਕ ਮਜ਼ਦੂਰ ਸਨ ਜੋ ਸਵੇਰੇ ਕੰਮ ‘ਤੇ ਜਾ ਰਹੇ ਸਨ। ਧਮਾਕਾ ਕਿਸਨੇ ਕੀਤਾ ਅਤੇ ਕਿਉਂ ਕੀਤਾ, ਇਸ ਬਾਰੇ ਜਾਣਕਾਰੀ ਅਜੇ ਤੱਕ ਸਾਹਮਣੇ ਨਹੀਂ ਆਈ ਹੈ। ਇਹ 100 ਦਿਨਾਂ ਦੇ ਅੰਦਰ ਪਾਕਿਸਤਾਨ ਵਿੱਚ ਦੂਜਾ ਬੰਬ ਧਮਾਕਾ ਹੈ।
ਇਹ ਵੀ ਪੜ੍ਹੋ- ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਹਟਾਉਣ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਵੱਡਾ ਬਿਆਨ
ਜੀਓ ਨਿਊਜ਼ ਦੇ ਅਨੁਸਾਰ, ਮਜ਼ਦੂਰ ਪਾਕਿਸਤਾਨ ਦੇ ਕਵੇਟਾ ਸ਼ਹਿਰ ਦੇ ਹਰਨਾਈ ਵਿੱਚ ਬੱਸ ਰਾਹੀਂ ਕੋਲਾ ਖਾਨ ਜਾ ਰਹੇ ਸਨ। ਇਸ ਦੌਰਾਨ, ਸੜਕ ਕਿਨਾਰੇ ਇੱਕ ਆਈਈਡੀ ਬੰਬ ਫਟ ਗਿਆ। ਇਸ ਧਮਾਕੇ ਵਿੱਚ 9 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। 6 ਹੋਰ ਲੋਕ ਜ਼ਖਮੀ ਹੋਏ ਹਨ। ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ।
ਇਸ ਸ਼ਹਿਰ ਵਿੱਚ 100 ਦਿਨ ਪਹਿਲਾਂ ਇੱਕ ਧਮਾਕਾ ਹੋਇਆ ਸੀ।
9 ਨਵੰਬਰ 2024 ਨੂੰ, ਕਵੇਟਾ ਰੇਲਵੇ ਸਟੇਸ਼ਨ ਦੇ ਨੇੜੇ ਇੱਕ ਵੱਡਾ ਧਮਾਕਾ ਹੋਇਆ। ਇਸ ਧਮਾਕੇ ਵਿੱਚ ਲਗਭਗ 20 ਲੋਕ ਮਾਰੇ ਗਏ ਸਨ। ਇਸਨੂੰ ਆਤਮਘਾਤੀ ਹਮਲਾ ਕਿਹਾ ਗਿਆ। ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਲਗਾਤਾਰ ਅਸ਼ਾਂਤੀ ਬਣੀ ਹੋਈ ਹੈ।
![](https://punjabdiary.com/wp-content/uploads/2025/02/vceds.jpg)
ਸਾਊਥ ਏਸ਼ੀਆ ਟੈਰੋਰਿਜ਼ਮ ਪੋਰਟਲ ਦੇ ਅਨੁਸਾਰ, 2014 ਵਿੱਚ ਪਾਕਿਸਤਾਨ ਵਿੱਚ ਆਤਮਘਾਤੀ ਹਮਲਿਆਂ ਵਿੱਚ 524 ਨਾਗਰਿਕ ਮਾਰੇ ਗਏ ਸਨ। ਇਸ ਸਾਲ ਹੁਣ ਤੱਕ ਅੱਤਵਾਦੀ ਹਮਲਿਆਂ ਵਿੱਚ 30 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ।
ਪਾਕਿਸਤਾਨ ਵਿੱਚ ਹੁਣ ਤੱਕ ਹੋਏ ਸਾਰੇ ਬੰਬ ਧਮਾਕਿਆਂ ਵਿੱਚ ਆਈਈਡੀ ਦੀ ਵਰਤੋਂ ਕੀਤੀ ਗਈ ਹੈ। ਪਾਕਿਸਤਾਨ ਵਿੱਚ ਆਈਈਡੀ ਸਿਸਟਮ ਬਾਰੇ ਵੀ ਸਵਾਲ ਖੜ੍ਹੇ ਹੋਏ ਹਨ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਦਾ ਭ੍ਰਿਸ਼ਟਾਚਾਰ ਵਿਰੁੱਧ ਐਕਸ਼ਨ ਪਲਾਨ, ਭ੍ਰਿਸ਼ਟਾਚਾਰ ਨੂੰ ਰੋਕਣ ਦੀ ਜ਼ਿੰਮੇਵਾਰੀ ਡੀਸੀ ਅਤੇ ਐਸਐਸਪੀ ਨੂੰ ਸੌਂਪੀ
5 ਸਾਲਾਂ ਵਿੱਚ 1600 ਤੋਂ ਵੱਧ ਨਾਗਰਿਕ ਮਾਰੇ ਗਏ
ਸਾਊਥ ਏਸ਼ੀਆ ਟੈਰੇਰਿਜ਼ਮ ਪੋਰਟਲ ਦੇ ਅਨੁਸਾਰ, ਪਿਛਲੇ 5 ਸਾਲਾਂ ਵਿੱਚ ਪਾਕਿਸਤਾਨ ਵਿੱਚ 1600 ਤੋਂ ਵੱਧ ਨਾਗਰਿਕ ਮਾਰੇ ਗਏ ਹਨ। 2020 ਵਿੱਚ ਬੰਬ ਧਮਾਕਿਆਂ ਅਤੇ ਹੋਰ ਅੱਤਵਾਦੀ ਹਮਲਿਆਂ ਕਾਰਨ 169 ਨਾਗਰਿਕਾਂ ਦੀ ਜਾਨ ਚਲੀ ਗਈ। 2021 ਵਿੱਚ ਮੌਤਾਂ ਦੀ ਗਿਣਤੀ 215 ਅਤੇ 2022 ਵਿੱਚ 229 ਹੋ ਗਈ।
ਕੰਮ ‘ਤੇ ਜਾ ਰਹੇ ਮਜ਼ਦੂਰ ਤੇ ਹੋਇਆ ਅਚਾਨਕ ਹੋਇਆ ਧਮਾਕਾ, 9 ਦੀ ਮੌਤ
![](https://punjabdiary.com/wp-content/uploads/2025/02/1afdcca90c6c24372e7e9a2baf40d49c_1280X720-1024x701.jpg)
ਪਾਕਿਸਤਾਨ- ਪਾਕਿਸਤਾਨ ਦੇ ਕੋਇਟਾ ਸ਼ਹਿਰ ਦੇ ਹਰਨਾਈ ਇਲਾਕੇ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਬੰਬ ਧਮਾਕੇ ਵਿੱਚ ਨੌਂ ਲੋਕਾਂ ਦੀ ਮੌਤ ਹੋ ਗਈ। ਸਾਰੇ ਮ੍ਰਿਤਕ ਮਜ਼ਦੂਰ ਸਨ ਜੋ ਸਵੇਰੇ ਕੰਮ ‘ਤੇ ਜਾ ਰਹੇ ਸਨ। ਧਮਾਕਾ ਕਿਸਨੇ ਕੀਤਾ ਅਤੇ ਕਿਉਂ ਕੀਤਾ, ਇਸ ਬਾਰੇ ਜਾਣਕਾਰੀ ਅਜੇ ਤੱਕ ਸਾਹਮਣੇ ਨਹੀਂ ਆਈ ਹੈ। ਇਹ 100 ਦਿਨਾਂ ਦੇ ਅੰਦਰ ਪਾਕਿਸਤਾਨ ਵਿੱਚ ਦੂਜਾ ਬੰਬ ਧਮਾਕਾ ਹੈ।
ਇਹ ਵੀ ਪੜ੍ਹੋ- ਪੰਜਾਬ ‘ਚ ਦਿਨ ਚੜ੍ਹਦੇ ਸਾਰ ਹੀ ਇੱਕ ਹੋਰ ਚੜਿਆ ਚੰਦ, ਪੰਜਾਬ ਦੇ ਵਿੱਚ ਸਰਕਾਰੀ ਭਰਤੀਆਂ ‘ਤੇ ਲੱਗੀ ਅਣਮਿੱਥੇ ਸਮੇਂ ਲਈ ਰੋਕ
ਜੀਓ ਨਿਊਜ਼ ਦੇ ਅਨੁਸਾਰ, ਮਜ਼ਦੂਰ ਪਾਕਿਸਤਾਨ ਦੇ ਕਵੇਟਾ ਸ਼ਹਿਰ ਦੇ ਹਰਨਾਈ ਵਿੱਚ ਬੱਸ ਰਾਹੀਂ ਕੋਲਾ ਖਾਨ ਜਾ ਰਹੇ ਸਨ। ਇਸ ਦੌਰਾਨ, ਸੜਕ ਕਿਨਾਰੇ ਇੱਕ ਆਈਈਡੀ ਬੰਬ ਫਟ ਗਿਆ। ਇਸ ਧਮਾਕੇ ਵਿੱਚ 9 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। 6 ਹੋਰ ਲੋਕ ਜ਼ਖਮੀ ਹੋਏ ਹਨ। ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ।
ਇਸ ਸ਼ਹਿਰ ਵਿੱਚ 100 ਦਿਨ ਪਹਿਲਾਂ ਇੱਕ ਧਮਾਕਾ ਹੋਇਆ ਸੀ।
9 ਨਵੰਬਰ 2024 ਨੂੰ, ਕਵੇਟਾ ਰੇਲਵੇ ਸਟੇਸ਼ਨ ਦੇ ਨੇੜੇ ਇੱਕ ਵੱਡਾ ਧਮਾਕਾ ਹੋਇਆ। ਇਸ ਧਮਾਕੇ ਵਿੱਚ ਲਗਭਗ 20 ਲੋਕ ਮਾਰੇ ਗਏ ਸਨ। ਇਸਨੂੰ ਆਤਮਘਾਤੀ ਹਮਲਾ ਕਿਹਾ ਗਿਆ। ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਲਗਾਤਾਰ ਅਸ਼ਾਂਤੀ ਬਣੀ ਹੋਈ ਹੈ।
![](https://punjabdiary.com/wp-content/uploads/2025/02/vceds.jpg)
ਸਾਊਥ ਏਸ਼ੀਆ ਟੈਰੋਰਿਜ਼ਮ ਪੋਰਟਲ ਦੇ ਅਨੁਸਾਰ, 2014 ਵਿੱਚ ਪਾਕਿਸਤਾਨ ਵਿੱਚ ਆਤਮਘਾਤੀ ਹਮਲਿਆਂ ਵਿੱਚ 524 ਨਾਗਰਿਕ ਮਾਰੇ ਗਏ ਸਨ। ਇਸ ਸਾਲ ਹੁਣ ਤੱਕ ਅੱਤਵਾਦੀ ਹਮਲਿਆਂ ਵਿੱਚ 30 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ।
ਪਾਕਿਸਤਾਨ ਵਿੱਚ ਹੁਣ ਤੱਕ ਹੋਏ ਸਾਰੇ ਬੰਬ ਧਮਾਕਿਆਂ ਵਿੱਚ ਆਈਈਡੀ ਦੀ ਵਰਤੋਂ ਕੀਤੀ ਗਈ ਹੈ। ਪਾਕਿਸਤਾਨ ਵਿੱਚ ਆਈਈਡੀ ਸਿਸਟਮ ਬਾਰੇ ਵੀ ਸਵਾਲ ਖੜ੍ਹੇ ਹੋਏ ਹਨ।
ਇਹ ਵੀ ਪੜ੍ਹੋ- ਟਰੰਪ ਦਾ ਵੱਡਾ ਐਲਾਨ: ਅਮਰੀਕਾ ਮੁੰਬਈ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਨੂੰ ਭਾਰਤ ਹਵਾਲੇ ਕਰੇਗਾ
5 ਸਾਲਾਂ ਵਿੱਚ 1600 ਤੋਂ ਵੱਧ ਨਾਗਰਿਕ ਮਾਰੇ ਗਏ
ਸਾਊਥ ਏਸ਼ੀਆ ਟੈਰੇਰਿਜ਼ਮ ਪੋਰਟਲ ਦੇ ਅਨੁਸਾਰ, ਪਿਛਲੇ 5 ਸਾਲਾਂ ਵਿੱਚ ਪਾਕਿਸਤਾਨ ਵਿੱਚ 1600 ਤੋਂ ਵੱਧ ਨਾਗਰਿਕ ਮਾਰੇ ਗਏ ਹਨ। 2020 ਵਿੱਚ ਬੰਬ ਧਮਾਕਿਆਂ ਅਤੇ ਹੋਰ ਅੱਤਵਾਦੀ ਹਮਲਿਆਂ ਕਾਰਨ 169 ਨਾਗਰਿਕਾਂ ਦੀ ਜਾਨ ਚਲੀ ਗਈ। 2021 ਵਿੱਚ ਮੌਤਾਂ ਦੀ ਗਿਣਤੀ 215 ਅਤੇ 2022 ਵਿੱਚ 229 ਹੋ ਗਈ।
-(ਟੀਵੀ 9 ਪੰਜਾਬੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।