ਕੰਵਰ ਵਿਜੇ ਪ੍ਰਤਾਪ ਨੇ ਆਪਣੀ ਸਰਕਾਰ ਤੇ ਚੱਕੇ ਸਵਾਲ, ਬੇਅਦਬੀ ਮਾਮਲਿਆ ਦੀ ਸਹੀ ਢੰਗ ਨਾਲ ਪੈਰਵੀ ਨਹੀਂ ਹੋ ਰਹੀ, ਮੁੱਖ ਮੰਤਰੀ ਨੂੰ ਲਿੱਖੀ ਚਿੱਠੀ
(ਪੰਜਾਬ ਡਾਇਰੀ) 20 ਮਈ – ਪੰਜਾਬ ਵਿੱਚ ਬੇਅਦਬੀਆਂ ਮਾਮਲਿਆਂ ਨੂੰ ਚਲਦਿਆਂ ਲੰਬਾ ਸਮਾਂ ਨਿਕਲ ਚੁੱਕਾ ਹੈ ਪਰ ਕਿਸੇ ਵੀ ਸਰਕਾਰ ਨੇ ਨਾ ਤਾਂ ਬੇਅਦਬੀਆਂ ਦੇ ਅਸਲ ਦੋਸ਼ੀਆਂ ਨੂੰ ਫੜਿਆ ਹੈ ਤੇ ਨਾ ਹੀ ਬਹਿਬਲ ਗੋਲੀ ਕਾਂਡ ਦਾ ਇਨਸਾਫ ਦਿੱਤਾ ਹੈ। ਇੰਨਾ ਕੇਸਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਬਣ ਚੁੱਕੇ ਕੰਵਰ ਵਿਜੇ ਪ੍ਰਤਾਪ ਦਾ ਦਰਦ ਝਲਕਿਆ ਹੈ । ਬੇਅਦਬੀ ਮਾਮਲਿਆ ਦੀ ਜਾਂਚ ਨੂੰ ਲੈ ਕੇ ਆਪ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਮੁਖ ਮੰਤਰੀ ਭਗਵੰਤ ਮਾਨ ਨੂੰ ਇੱਕ ਚਿੱਠੀ ਲਿਖੀ ਹੈ। ਇਹ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਨੂੰ ਲੈ ਕੇ ਪੱਤਰ ਹੈ। ਇਸ ਵਿੱਚ ‘ਫਰੀਦਕੋਟ ਸੈਸ਼ਨ ਕੋਰਟ ‘ਚ ਚੱਲ ਰਹੇ ਮੁਕੱਦਮੇ ਨੂੰ ਅੱਗੇ ਵਧਾਉਣ ਦੀ ਮੰਗ ਕੀਤੀ ਗਈ ਹੈ। ਬੇਅਦਬੀ ਦੇ ਮੁਲਜ਼ਮ ਕੇਸ ਨੂੰ ਰੱਦ ਕਰਵਾਉਣ ਦੀ ਕੋਸ਼ਿਸ਼ ਕਰ ਰਹੇ।’ ਇਸ ਚਿੱਠੀ ਵਿੱਚ ਪੰਜਾਬ ਸਰਕਾਰ ਵੱਲੋਂ ਬਣਾਈ SIT ‘ਤੇ ਸਵਾਲ ਚੁੱਕੇ ਹਨ। SIT’s ਨੇ ਕੇਸਾਂ ਨੂੰ ਤਰਕਸੰਗਤ ਸਿੱਟੇ ‘ਤੇ ਪਹੁੰਚਾਉਣ ਲਈ ਕੁਝ ਨਹੀਂ ਕੀਤਾ।
ਤੁਹਾਨੂੰ ਦੱਸ ਦੇਈਏ ਕਿ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਵਿਗੜਨ ਦਾ ਦੋਸ਼ ਲਾਉਂਦਿਆਂ ਸਾਬਕਾ ਵਿਧਾਇਕ ਡਾ: ਨਵਜੋਤ ਕੌਰ ਸਿੱਧੂ ਨੇ ਬੁੱਧਵਾਰ ਨੂੰ ਕਿਹਾ ਕਿ ਭਗਵੰਤ ਮਾਨ ਸਰਕਾਰ ਨੂੰ ਸਾਬਕਾ ਪੁਲਿਸ ਇੰਸਪੈਕਟਰ ਜਨਰਲ (ਆਈ.ਜੀ.) ਅਤੇ ਹੁਣ ਅੰਮ੍ਰਿਤਸਰ ਉੱਤਰੀ ਤੋਂ ‘ਆਪ’ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੂੰ ਰਾਜ ਦੇ ਗ੍ਰਹਿ ਮੰਤਰੀ ਵਜੋਂ. ਨਿਯੁਕਤ ਕਰਨਾ ਚਾਹੀਦਾ ਹੈ।
