Image default
About us

ਖਰੜ ਦੇ ਵਾਰਡ ਨੰਬਰ 17 ਅਤੇ 27 ਵਿੱਚ ਕਰੋੜਾਂ ਰੁਪਏ ਦੇ ਕੰਮ ਜਲਦੀ ਹੋਣਗੇ ਸ਼ੁਰੂ : ਅਨਮੋਲ ਗਗਨ ਮਾਨ

ਖਰੜ ਦੇ ਵਾਰਡ ਨੰਬਰ 17 ਅਤੇ 27 ਵਿੱਚ ਕਰੋੜਾਂ ਰੁਪਏ ਦੇ ਕੰਮ ਜਲਦੀ ਹੋਣਗੇ ਸ਼ੁਰੂ : ਅਨਮੋਲ ਗਗਨ ਮਾਨ

 

 

* ਖਰੜ ਦੇ ਲੋਕਾਂ ਦੀਆਂ ਮੁਸਕਲਾਂ ਸੁਣਦੇ ਹੋਏ ਕਿਹਾ ਕਿ ਸਮੁੱਚੇ ਖਰੜ ਦੇ ਵਿਕਾਸ ਕਾਰਜਾਂ ‘ਚ ਹੋਰ ਤੇਜ਼ੀ ਲਿਆਉਂਦੀ ਜਾਵੇਗੀ
ਐਸ ਏ ਐਸ ਨਗਰ, ਜੂਨ 15 (ਬਾਬੂਸ਼ਾਹੀ) – ਕੈਬਿਨੇਟ ਮੰਤਰੀ ਅਨਮੋਲ ਗਗਨ ਮਾਨ ਨੇ ਖਰੜ ਸ਼ਹਿਰ ਦੇ ਵਾਰਡ ਨੰਬਰ 17 ਅਤੇ 27 ਦੇ ਵਸਨੀਕਾਂ ਦੀਆਂ ਸਮੱਸਿਆਵਾਂ ਦਾ ਜਾਇਜਾ ਲਿਆ। ਇਸ ਮੌਕੇ ਖਰੜ ਦੇ ਵਸਨੀਕਾਂ ਨੇ ਅਪਣੀਆਂ ਵੱਖ ਵੱਖ ਮੁਸਕਲਾਂ ਬਾਰੇ ਮੰਤਰੀ ਨੂੰ ਜਾਣੂੰ ਕਰਵਾਇਆ। ਮੰਤਰੀ ਨੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਬਹੁਤੀਆਂ ਸਮੱਸਿਆਵਾਂ ਨੂੰ ਮੌਕੇ ਤੇ ਹੀ ਹੱਲ ਕਰ ਦਿੱਤਾ। ਇਸ ਤੋਂ ਇਲਾਵਾ ਰਹਿੰਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕਰਦੇ ਹੋਏ ਜਲਦੀ ਕਾਰਵਾਈ ਕਰਨ ਲਈ ਕਿਹਾ। ਇਸ ਮੌਕੇ ਮੰਤਰੀ ਨੇ ਖਰੜ ਦੇ ਵਸਨੀਕਾਂ ਨਾਲ ਇਥੋਂ ਦੇ ਹੋਣ ਵਾਲੇ ਵਿਕਾਸ ਕਾਰਜਾਂ ਬਾਰੇ ਵਿਸ਼ੇਸ਼ ਚਰਚਾ ਕੀਤੀ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ, ਲੇਬਰ, ਪ੍ਰਾਹੁਣਚਾਰੀ ਅਤੇ ਨਿਵੇਸ਼ ਪ੍ਰੋਤਸਾਹਨ ਮੰਤਰੀ ਅਨਮੋਲ ਗਗਨ ਮਾਨ ਨੇ ਦੱਸਿਆਂ ਕਿ ਖਰੜ ਦੇ ਵਾਰਡ ਨੰਬਰ 17 ਅਤੇ 27 ਵਿੱਚ ਜਲਦੀ ਹੀ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਸੁਰੂ ਕੀਤੇ ਜਾਣਗੇ। ਉਨ੍ਹਾ ਵਿਅਖਿਆ ਕੀਤੀ ਕਿ ਇਹਨਾਂ ਵਿਕਾਸ ਦੇ ਕੰਮਾਂ ਵਿੱਚ ਗਲੀਆਂ ਵਿੱਚ ਲਾਇਟਾਂ ਲਗਾਉਣਾ, ਗਲੀਆਂ ਵਿੱਚ ਇੰਟਰਲੋਕਿੰਗ ਟਾਇਲਾਂ ਲਗਾਉਣਾ, ਪਾਰਕਾਂ ਦੇ ਵਿਕਾਸ, ਇੱਥੋਂ ਦੇ ਵਸਨੀਕਾਂ ਲਈ ਸਾਫ ਪੀਣ ਵਾਲਾ ਪਾਣੀ ਵਰਗੀਆਂ ਬੁਨਿਆਦੀ ਸਹੂਲਤਾਂ, ਸ਼ਮਸ਼ਾਨ ਘਾਟ ਦੀ ਚਾਰ ਦੀਵਾਰੀ ਅਤੇ ਧਰਮਸਾਲਾ ਦੀ ਚਾਰ ਦੀਵਾਰੀ ਆਦਿ ਕੰਮ ਸ਼ਾਮਿਲ ਹਨ।
ਉਨ੍ਹਾ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਖਰੜ ਦੇ ਸਮੁੱਚੇ ਵਿਕਾਸ ਕਾਰਜਾਂ ‘ਚ ਤੇਜ਼ੀ ਲਿਆਉਂਦੀ ਗਈ ਹੈ। ਉਨ੍ਹਾ ਕਿਹਾ ਕਿ ਖਰੜ ਦੇ ਵਿਕਾਸ ਵਿੱਚ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਇਸ ਮੌਕੇ ਵੱਡੀਆਂ ਸਖਸ਼ੀਅਤਾਂ ਸਮੇਤ ਐਸ ਡੀ ਐਮ ਖਰੜ ਰਵਿੰਦਰ ਸਿੰਘ, ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਾਕਮ ਸਿੰਘ, ਮਾਰਕੀਟ ਕਮੇਟੀ ਕੁਰਾਲੀ ਦੇ ਚੇਅਰਮੈਨ ਹਰੀਸ਼ ਕੁਮਾਰ, ਕੌਂਸਲਰ ਅਤੇ ਉੱਘੇ ਵਿਅਕਤੀ ਵਿਸ਼ੇਸ ਤੌਰ ਤੇ ਹਾਜ਼ਰ ਸਨ।

Advertisement

Related posts

Breaking- ਪੰਜਾਬ ਦੀ ਆਪ ਦੀ ਅਗਵਾਈ ਵਾਲੀ ਸਰਕਾਰ ਸੂਬੇ ਦੀ ਮਾਂ-ਭਾਸ਼ਾ, ਵਿਰਾਸਤ ਅਤੇ ਸੱਭਿਆਚਾਰ ਨੂੰ ਖੋਰਾ ਲਗਾਉਣ ਦੇ ਰਾਹ ਤੁਰੀ ਹੋਈ ਹੈ – ਐਡਵੋਕੇਟ ਧਾਮੀ

punjabdiary

ਮੁੱਖ ਮੰਤਰੀ ਭਗਵੰਤ ਮਾਨ ਨੇ ਸਹਿਕਾਰਤਾ ਵਿਭਾਗ ‘ਚ 272 ਕੋਆਪਰੇਟਿਵ ਸੁਸਾਇਟੀ ਇੰਸਪੈਕਟਰਾਂ ਨੂੰ ਦਿਤੇ ਨਿਯੁਕਤੀ ਪੱਤਰ

punjabdiary

ਡੇਅਰੀ ਵਿਕਾਸ ਵਿਭਾਗ ਵੱਲੋ ਅਨੁਸੂਚਿਤ ਜਾਤੀ ਦੇ ਲਾਭਪਾਤਰੀਆ ਲਈ ਵਿਸ਼ੇਸ਼ ਮੁਫਤ ਡੇਅਰੀ ਟ੍ਰੇਨਿੰਗ ਦੀ ਕੋਂਸਲਿੰਗ 17 ਜੁਲਾਈ ਨੂੰ

punjabdiary

Leave a Comment