ਖਿਡਾਰੀਆਂ ਵੱਲੋਂ ਫ਼ਰੀਦਕੋਟ ਦੇ ਵਿਧਾਇਕ ਦਾ ਸਨਮਾਨ
ਨਹਿਰੂ ਸਟੇਡੀਅਮ ਦੀ ਪੁਰਾਣੀ ਸ਼ਾਨ ਬਹਾਲ ਕਰਨ ਦਾ ਭਰੋਸਾ
ਫ਼ਰੀਦਕੋਟ, 16 ਮਾਰਚ – (ਪ੍ਰਸ਼ੋਤਮ ਕੁਮਾਰ) ਇੱਥੋਂ ਦੇ ਨਹਿਰੂ ਸਟੇਡੀਅਮ ਵਿੱਚ ਖਿਡਾਰੀਆਂ ਨੇ ਨਵੇਂ ਬਣੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦਾ ਵਿਸ਼ੇਸ਼ ਸਨਮਾਨ ਕੀਤਾ। ਗੁਰਦਿੱਤ ਸਿੰਘ ਸੇਖੋਂ ਜੋ ਖੁਦ ਇਸ ਸਟੇਡੀਅਮ ਵਿੱਚ 15 ਸਾਲ ਤੱਕ ਬਾਸਕਿਟ ਬਾਲ ਖੇਡਦੇ ਰਹੇ ਹਨ। ਅਮਨਦੀਪ ਸਿੰਘ ਬਾਬਾ, ਯਾਦਵਿੰਦਰ ਸਿੰਘ, ਰਾਜਬੀਰ ਸਿੰਘ, ਰਾਜੇਸ਼ ਸ਼ਰਮਾ, ਗੁਰਮੀਤ ਸਿੰਘ, ਖੁਸ਼ਵਿੰਦਰ ਸਿੰਘ, ਚਰਨਜੀਵ ਮਾਈਕਲ, ਗੁਰਜੰਟ ਸਿੰਘ ਚੀਮਾ ਅਤੇ ਮਨਜੀਤ ਕੌਰ ਨੇ ਦੱਸਿਆ ਕਿ ਬਾਸਕਿਟ ਬਾਲ, ਹਾਕੀ, ਬੈਡਮਿੰਟਨ, ਐਥਲੈਟਿਕਸ ਆਦਿ ਦੇ ਖਿਡਾਰੀਆਂ ਨੇ ਵਿਧਾਇਕ ਦਾ ਸਨਮਾਨ ਕਰਨ ਲਈ ਸਾਦਾ ਸਮਾਗਮ ਰੱਖਿਆ ਸੀ। ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਵਿਦਿਆਰਥੀਆਂ ਨੂੰ ਭਰੋਸਾ ਦਿਵਾਇਆ ਕਿ ਖੇਡ ਮੈਦਾਨਾਂ ਦੀ ਪੁਰਾਣੀ ਸ਼ਾਨ ਨੂੰ ਬਹਾਲ ਕੀਤਾ ਜਾਵੇਗਾ ਅਤੇ ਬੱਚਿਆਂ ਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਣ ਲਈ ਲੋੜੀਂਦੀਆਂ ਸਾਰੀਆਂ ਸਹੂਲਤਾਂ ਬਿਨਾਂ ਦੇਰੀ ਮੁਹੱਈਆ ਕਰਵਾਈਆਂ ਜਾਣਗੀਆਂ। ਖਿਡਾਰੀਆਂ ਨੇ ਮੰਗ ਕੀਤੀ ਕਿ ਸਟੇਡੀਅਮ ਨੂੰ ਸਿਰਫ਼ ਖੇਡਾਂ ਲਈ ਵਰਤਿਆ ਜਾਵੇ ਅਤੇ ਇੱਥੇ ਸਰਕਾਰੀ ਸਮਾਗਮ ਨਾ ਕੀਤੇ ਜਾਣ। ਇਸ ਤੋਂ ਇਲਾਵਾ ਖੇਡ ਸਟੇਡੀਅਮ ਦੇ ਆਸ-ਪਾਸ ਲੱਗੇ ਕੂੜੇ ਦੇ ਢੇਰਾਂ ਨੂੰ ਚੁਕਵਾ ਕੇ ਵਿਦਿਆਰਥੀਆਂ ਖੇਡ ਕਿੱਟਾਂ ਅਤੇ ਹੋਰ ਲੋੜੀਂਦਾ ਸਾਮਾਨ ਖੇਡ ਵਿਭਾਗ ਰਾਹੀਂ ਮੁਹੱਈਆ ਕਰਵਾਇਆ ਜਾਵੇਗਾ।
ਕੈਪਸ਼ਨ: 16fdk02- ਖੇਡ ਮੈਦਾਨ ਵਿੱਚ ਖਿਡਾਰੀਆਂ ਨਾਲ ਵਿਧਾਇਕ ਗੁਰਦਿੱਤ ਸਿੰਘ ਸੇਖੋਂ।