Image default
ਤਾਜਾ ਖਬਰਾਂ

ਖੁੱਲ੍ਹੇ ਬੋਰਵੈੱਲ ਨੂੰ ਲੈ ਕੇ ਸਖ਼ਤ ਮਾਨ ਸਰਕਾਰ, ਅਪਰਾਧਿਕ ਕਾਰਵਾਈ ਦੀ ਦਿੱਤੀ ਚੇਤਾਵਨੀ

ਚੰਡੀਗੜ੍ਹ , 25 ਮਈ – ( ਪੰਜਾਬ ਡਾਇਰੀ ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁੱਲ੍ਹੇ ਬੋਰਵੈੱਲਾਂ ਨੂੰ ਲੈ ਕੇ ਇੱਕ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਹੈ। ਉਨ੍ਹਾਂ ਇਹ ਐਡਵਾਈਜ਼ਰੀ 3 ਦਿਨ ਪਹਿਲਾਂ ਹੁਸ਼ਿਆਰਪੁਰ ਵਿੱਚ ਵਾਪਰੀ ਘਟਨਾ ਨੂੰ ਮੁੱਖ ਰੱਖਦਿਆਂ ਜਾਰੀ ਕੀਤੀ ਹੈ। ਮਾਨ ਨੇ ਫ਼ੌਰੀ ਤੌਰ ‘ਤੇ ਸੂਬੇ ਦੇ ਸਾਰੇ ਖੁਲ੍ਹੇ ਪਏ ਬੋਰਵੈੱਲ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਬੋਰਵੈੱਲ ਬੰਦ ਨਾ ਕੀਤੇ ਗਏ ਤਾਂ ਸੰਬੰਧਿਤ ਵਿਅਕਤੀ ਖ਼ਿਲਾਫ਼ ਅਪਰਾਧਿਕ ਕਾਰਵਾਈ ਕੀਤੀ ਜਾਵੇਗੀ।
ਦੱਸਣਯੋਗ ਹੈ ਕਿ ਮਾਨ ਦੀ ਇਹ ਪ੍ਰਤੀਕ੍ਰਿਆ ਉਦੋਂ ਆਈ ਹੈ ਜਦੋਂ 3 ਦਿਨ ਪਹਿਲਾਂ ਹੁਸ਼ਿਆਰਪੁਰ ‘ਚ 6 ਸਾਲਾ ਬੱਚੇ ਰਿਤਿਕ ਦੀ 100 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗਣ ਨਾਲ ਮੌਤ ਹੋ ਗਈ ਸੀ।
ਇਸ ਤਰਾਂ ਦੀਆਂ ਘਟਨਾਵਾਂ ਭਾਰਤ ਅਤੇ ਸੂਬੇ ‘ਚ ਪਹਿਲਾਂ ਵੀ ਕਈ ਵਾਰ ਵਾਪਰ ਚੁੱਕੀਆਂ ਹਨ ਪਰ ਸਰਕਾਰਾਂ ਨੇ ਇਸ ਵੱਲ ਧਿਆਨ ਦੇਣਾ ਲਾਜ਼ਮੀ ਨਹੀਂ ਸਮਝਿਆ। ਪਰ ਹੁਣ ਮਾਨ ਸਰਕਾਰ ਨੇ ਇਸ ਮਾਮਲੇ ‘ਤੇ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਹਨ।
ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਪੈਂਦੇ ਗੜ੍ਹਦੀਵਾਲਾ ਵਿੱਚ ਇਕ 6 ਸਾਲਾ ਬੱਚਾ ਬੋਰਵੈੱਲ ਵਿੱਚ ਡਿੱਗ ਗਿਆ ਸੀ। ਇਹ ਘਟਨਾ ਬੈਰਮਪੁਰ ਵਿੱਚ ਵਾਪਰੀ। ਉਕਤ ਬੱਚਾ ਪਰਵਾਸੀ ਮਜ਼ਦੂਰੀ ਕਰਨ ਵਾਲੇ ਪਰਿਵਾਰ ਨਾਲ ਸੰਬੰਧਤ ਸੀ। ਜਿਸ ਤੋਂ ਬਾਅਦ ਗੜ੍ਹਦੀਵਾਲਾ ਪੁਲਿਸ ਨੇ ਧਾਰਾ 304 A, 279, 188 ਦੇ ਤਹਿਤ ਸਤਵੀਰ ਸਿੰਘ ਨਾਮਕ ਵਿਅਕਤੀ ਉਤੇ ਮਾਮਲਾ ਦਰਜ ਕਰ ਲਿਆ ਹੈ। ਸਤਵੀਰ ਸਿੰਘ ਖੇਤ ਦਾ ਮਾਲਕ ਹੈ, ਜਿਥੇ ਬੋਰਵੈੱਲ ਵਿੱਚ ਰਿਤਿਕ ਡਿੱਗਿਆ ਸੀ। ਇਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਸੀ।
ਪਰਵਾਸੀ ਮਜ਼ਦੂਰ ਰਾਜਿੰਦਰ ਸਿੰਘ ਦਾ 6 ਸਾਲਾ ਬੇਟਾ ਰਿਤਿਕ ਰੋਸ਼ਨ ਜੋ ਕਿ ਥੋੜ੍ਹਾ ਮੰਦਬੁੱਧੀ ਸੀ, ਐਤਵਾਰ ਨੂੰ ਖੇਤਾਂ ਵਿੱਚ ਖੇਡ ਰਿਹਾ ਸੀ। ਉਸ ਪਿੱਛੇ ਪਏ ਆਵਾਰਾ ਕੁੱਤਿਆਂ ਤੋਂ ਬਚਣ ਲਈ ਉਹ ਖੇਤਾਂ ਵਿਚਲੇ ਇੱਕ ਬੋਰਵੈੱਲ ਦੀ ਪਾਈਪ ਉੱਤੇ ਚੜ੍ਹ ਗਿਆ ਸੀ। ਬੋਰਵੈੱਲ ਸਾਦੀ ਬੋਰੀ ਨਾਲ ਢੱਕਿਆ ਹੋਇਆ ਸੀ ਜੋ ਬੱਚੇ ਚੜ੍ਹਨ ਕਾਰਨ ਫਟ ਗਈ ਤੇ ਰਿਤਿਕ ਬੋਰਵੈੱਲ ਵਿੱਚ ਜਾ ਡਿੱਗਿਆ।
ਜ, ਕੌਮੀ ਰਾਹਤ ਬਲ (ਐਨਡੀਆਰਐਫ) ਜ਼ਿਲ੍ਹਾ ਪੁਲਿਸ ਤੇ ਸਥਾਨਕ ਵਲੰਟੀਅਰਾਂ ਨੇ ਬੱਚੇ ਨੂੰ ਬੋਰਵੈੱਲ ਵਿੱਚੋਂ ਜਿਊਂਦਾ ਕੱਢਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਹੀਂ ਹੋ ਸਕੇ।

Related posts

ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਪੰਜਾਬ ਪੁਲਿਸ ਨੇ ਪਰਾਲੀ ਸਾੜਨ ਵਾਲੇ ਕਿਸਾਨਾਂ ਖਿਲਾਫ ਕੀਤੀ ਕਾਰਵਾਈ, 874 FIR ਅਤੇ 10.55 ਲੱਖ ਰੁਪਏ ਦਾ ਜੁਰਮਾਨਾ

Balwinder hali

Breaking- ਭਗਵੰਤ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਤੇ ਸਰਹੱਦ ਤੇ ਕੰਡਿਆਲੀ ਤਾਰਾਂ ਨੂੰ ਸ਼ਿਫਟ ਕਰਨ, ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਲਈ ਕਾਨੂੰਨ ‘ਚ ਸੋਧ ਦੀ ਮੰਗ ਕੀਤੀ

punjabdiary

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਕਣਕ ਦੇ ਨਾੜ ਅਤੇ ਹੋਰ ਰਹਿੰਦ ਖੂੰਦ ਨੂੰ ਅੱਗ ਲਾਉਣ ਤੇ ਪੂਰਨ ਤੌਰ ਤੇ ਪਾਬੰਦੀ

punjabdiary

Leave a Comment