ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫਰੀਦਕੋਟ ਵੱਲੋਂ “ਖੇਤੀ ਸੂਚਨਾਵਾਂ” ਯੂ-ਟਿਊਬ ਚੈਨਲ ਦੀ ਸ਼ੁਰੂਆਤ
* ਖੇਤੀਬਾੜੀ ਸਬੰਧੀ ਵੱਧ ਤੋਂ ਵੱਧ ਜਾਣਕਾਰੀ ਲੈਣ ਸਬੰਧੀ ਲੋਕ ਚੈਨਲ ਨੂੰ ਕਰਨ ਸਬਸਕ੍ਰਾਇਬ
ਫਰੀਦਕੋਟ, 7 ਜੁਲਾਈ (ਪੰਜਾਬ ਡਾਇਰੀ)- ਡਿਪਟੀ ਕਮਿਸ਼ਨਰ ਫਰੀਦਕੋਟ ਸ਼੍ਰੀ ਵਿਨੀਤ ਕੁਮਾਰ ਦੀ ਯੋਗ ਅਗਵਾਈ ਹੇਠ ਅਤੇ ਮੁਖ ਖੇਤੀਬਾੜੀ ਅਫਸਰ ਫਰੀਦਕੋਟ ਡਾ. ਕਰਨਜੀਤ ਸਿੰਘ ਗਿਲ ਦੀ ਪ੍ਰਧਾਨਗੀ ਹੇਠ ਅਤੇ ਇੰਜ ਹਰਚਰਨ ਸਿੰਘ ਦੀ ਪਹਿਲ ਕਦਮੀ ਨਾਲ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫਰੀਦਕੋਟ ਦਾ ਨਵਾਂ ਯੂਟਿਊਬ ਚੈਨਲ “ਖੇਤੀ ਸੂਚਨਾਵਾਂ” ਨੂੰ ਸ਼ੁਰੂ ਕੀਤਾ ਗਿਆ ਹੈ ।
ਇਸ ਸਬੰਧੀ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅੱਜ-ਕਲ ਦੇ ਟਕਨਾਲੋਜੀ ਯੁੱਗ ਵਿਚ ਯੂ-ਟਿਊਬ ਚੈਨਲ ਨੂੰ ਸ਼ੁਰੂ ਕਰਨਾ ਇਕ ਸ਼ਲਾਘਾਯੋਗ ਕਦਮ ਹੈ ਅਤੇ ਕਿਸਾਨਾਂ ਨੂੰ ਇਸ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ। ਡਾ. ਗਿੱਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਚੈਨਲ ਉਪਰ ਵੱਖ-ਵੱਖ ਵਿਸ਼ਾ ਵਸਤੂ ਮਾਹਿਰ ਵਲੋਂ ਵੱਖ- ਵੱਖ ਵਿਸ਼ਿਆਂ ਉਪਰ ਜਿਵੇਂ ਕਿ ਮਸ਼ੀਨਰੀ ਨਾਲ ਸਬੰਧਤ ਸਕੀਮਾਂ, ਬੀਜਾਂ ਦੀਆਂ ਸਕੀਮਾਂ, ਫਸਲਾਂ ਦੀ ਸੁਚੱਜੀ ਕਾਸ਼ਤ, ਝੋਨੇ ਦੀ ਸਿੱਧੀ ਬਿਜਾਈ ਆਦਿ ਬਾਰੇ ਵੀਡਿਓ ਅਪਲੋਡ ਕੀਤੀਆਂ ਜਾਣਗੀਆਂ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਖੇਤੀ ਮਸ਼ੀਨਰੀ ਦੀ ਸਬਸਿਡੀ, ਸਵੈ – ਮੰਡੀਕਰਨ, ਫਸਲੀ ਵਿਭਿੰਨਤਾ, ਨਰਮੇ ਦੀ ਫਸਲ ਦੀ ਮੌਜੂਦਾ ਹਾਲਤ ਅਤੇ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਵੀਡਿਊ ਪਹਿਲਾਂ ਤੋਂ ਹੀ ਚੈਨਲ ਉਪਰ ਅਪਲੋਡ ਹਨ। ਉਨ੍ਹਾਂ ਕਿਹਾ ਕਿ ਇਸ ਚੈਨਲ ਦਾ ਨਾਮ ਖੇਤੀ ਸੂਚਨਾਵਾਂ (ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫਰੀਦਕੋਟ) ਹੈ। ਉਨ੍ਹਾਂ ਕਿਸਾਨਾਂ ਨੂੰ ਇਸ ਚੈਨਲ ਨੂੰ ਸਬਸਕ੍ਰਾਇਬ ਕਰਨ ਨੂੰ ਕਿਹਾ।
ਇਸ ਮੌਕੇ ਤੇ ਡਾ. ਜਗਸੀਰ ਸਿੰਘ, ਡਾ. ਚਰਨਜੀਤ ਸਿੰਘ, ਡਾ. ਅਮਨਦੀਪ ਕੇਸ਼ਵ, ਡਾ. ਰੁਪਿੰਦਰ ਸਿੰਘ, ਡਾ.ਲਖਵੀਰ ਸਿੰਘ, ਡਾ. ਪਰਮਿੰਦਰ ਸਿੰਘ ਅਤੇ ਇੰਜ. ਅਕਸ਼ਿਤ ਜੈਨ ਹਾਜ਼ਰ ਸਨ।