ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫਰੀਦਕੋਟ ਵੱਲੋ ਜਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਵਿਸ਼ਵ ਮਿੱਟੀ ਦਿਵਸ ” ਮਨਾਇਆ ਗਿਆ
ਫ਼ਰੀਦਕੋਟ 6 ਦਸੰਬਰ (ਪੰਜਾਬ ਡਾਇਰੀ)- ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਡਾ. ਜਸਵੰਤ ਸਿੰਘ ਦੇ ਦਿਸਾ ਨਿਰਦੇਸਾ ਤਹਿਤ ਅਤੇ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਡਾ. ਕਰਨਜੀਤ ਸਿੰਘ ਗਿੱਲ ਦੀ ਯੋਗ ਅਗਵਾਈ ਹੇਠ ਜਿਲ੍ਹੇ ਦੇ ਵੱਖ-ਵੱਖ ਪਿੰਡਾ ਵਿੱਚ ਵਿਸ਼ਵ ਮਿੱਟੀ ਦਿਵਸ ਮਨਾਇਆ ਗਿਆ। ਜਿਸ ਤਹਿਤ ਬਲਾਕ ਫਰੀਦਕੋਟ ਦੇ ਪਿੰਡ ਕਿਲਾਂ ਨੋ ਅਤੇ ਸਾਦਿਕ, ਬਲਾਕ ਕੋਟਕਪੂਰਾ ਦੇ ਪਿੰਡ ਵਾੜਾ ਭਾਈਕਾ ਅਤੇ ਹਰੀ ਨੌ ਵਿਖੇ ਕਿਸਾਨ ਸਿਖਲਾਈ ਕੈਂਪ ਆਯੋਜਿਤ ਕੀਤੇ ਗਏ। ਇਹਨਾ ਕੈਂਪਾਂ ਵਿੱਚ ਖੇਤੀਬਾੜੀ ਵਿਭਾਗ ਦੇ ਅਧਿਕਾਰੀਆ/ਕਰਮਚਾਰੀਆਂ ਵੱਲੋ ਕਿਸਾਨਾ ਨੂੰ ਵਿਸ਼ਵ ਮਿੱਟੀ ਦਿਵਸ ਤੋਂ ਜਾਣੂ ਕਰਵਾਇਆ ਗਿਆ ਅਤੇ ਇਸ ਦਿਨ ਦੀ ਮਹੱਤਤਾ ਬਾਰੇ ਦੱਸਿਆ ਗਿਆ ਕਿ ਕਿਉ ਇਹ ਦਿਨ ਪੂਰੀ ਦੁਨੀਆਂ ਵਿੱਚ ਮਨਾਇਆ ਜਾਂਦਾ ਹੈ ਅਤੇ ਇਸ ਦਿਨ ਨੂੰ ਮਨਾਉਣ ਦੀ ਕਿਉ ਲੋੜ ਪਈ। ਕਿਸਾਨਾਂ ਨੂੰ ਇਹਨਾ ਕੈਂਪਾਂ ਵਿੱਚ ਮਿੱਟੀ ਦੀ ਸਿਹਤ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਕਿਸਾਨਾ ਨੂੰ ਮਿੱਟੀ ਦਾ ਨਮੂਨਾ ਲੈਣ ਦਾ ਢੰਗ ਵੀ ਦੱਸਿਆ ਗਿਆ।
ਕਿਸਾਨਾਂ ਨੂੰ ਮਿੱਟੀ ਦੀ ਸਿਹਤ ਸਬੰਧੀ ,ਮਿੱਟੀ ਦੇ ਨਮੂਨੇ ਖੇਤੀਬਾੜੀ ਵਿਭਾਗ ਫਰੀਦਕੋਟ ਵਿਖੇ ਸਥਿਤ ਆਧੁਨਿਕ ਮਿੱਟੀ ਪਰਖ ਲੈਬ ਵਿੱਚ ਪਰਖ ਕਰਵਾਉਣ ਲਈ ਆਪਣਾ ਸੁਆਇਲ ਹੈਲਥ ਕਾਰਡ ਬਣਵਾਉਣ ਲਈ ਕਿਹਾ ਤਾਂ ਜੋ ਕਿਸਾਨ ਬੇ ਲੋੜੀਆ ਖਾਂਦਾ ਜਮੀਨ ਵਿੱਚ ਨਾ ਪਾਉਣ। ਇਹਨਾ ਕੈਂਪਾਂ ਵਿੱਚ ਕਿਸਾਨਾ ਨੂੰ ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਮਿਲਾਉਣ ਸਬੰਧੀ ਜਾਣਕਾਰੀ ਦਿੱਤੀ ਗਈ ਜਿਸ ਨਾਲ ਮਿੱਟੀ ਦੀ ਸਿਹਤ ਵਿੱਚ ਸੁਧਾਰ ਹੋਵੇਗਾ ਅਤੇ ਕਿਸਾਨਾ ਨੂੰ ਹਰੀ ਖਾਦ ਜਿਵੇ ਕਿ ਜੰਤਰ, ਮੂੰਗੀ, ਰਵਾਹ ਅਦਿ ਅਤੇ ਰੂੜੀ/ਕੰਪੋਸਟ ਆਦਿ ਵਰਤ ਕਿ ਮਿੱਟੀ ਦੀ ਉਪਜਾਉ ਸਕਤੀ ਵਧਾਉਣ ਸਬੰਧੀ ਜਾਣਕਾਰੀ ਸਾਝੀ ਕੀਤੀ ਗਈ। ਇਹਨਾ ਕੈਂਪਾਂ ਦੌਰਾਨ ਮਿੱਟੀ ਦੇ ਨਮੂਨੇ ਵੀ ਲਏ ਗਏ। ਇਹਨਾ ਕੈਂਪਾਂ ਵਿਚ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਡਾ. ਗੁਰਪ੍ਰੀਤ ਸਿੰਘ ਬਲਾਕ ਖੇਤੀਬਾੜੀ ਅਫਸਰ ਕੋਟਕਪੂਰਾ, ਡਾ. ਰਨਬੀਰ ਸਿੰਘ, ਡਾ. ਯਾਦਵਿੰਦਰ ਸਿੰਘ, ਡਾ ਗੁਰਪ੍ਰੀਤ ਸਿੰਘ,ਡਾ. ਗੁਰਮਿੰਦਰ ਸਿੰਘ (ਸਾਰੇ ਏ. ਡੀ. ੳ) ਅਤੇ ਡਾ. ਜਸਵੰਤ ਸਿੰਘ, ਡਾ. ਗੁਰਬਜਨ ਸਿੰਘ, ਡਾ.ਦਵਿੰਦਰਪਾਲ ਸਿੰਘ (ਸਾਰੇ ਏ.ਈ.ਓ) ਅਤੇ ਹੋਰ ਸਹਾਇਕ ਸਟਾਫ ਅਤੇ ਕਿਸਾਨਾਂ ਵੱਲੋਂ ਭਾਗ ਲਿਆ ਗਿਆ।