ਖੇਤੀ ਵਿਭਿੰਨਤਾ ਨਾਲ ਪਾਣੀ ਦੀ ਬੱਚਤ ਅਤੇ ਮਿਲੇਗੀ ਸਿਹਤ ਤੰਦਰੁਸਤੀ : ਖਹਿਰਾ
* ‘ਸਵਰਗਵਾਸੀ ਮਹਿੰਦਰ ਸਿੰਘ ਦੀ ਸਲਾਨਾ ਬਰਸੀ’
* ਸਿਮਰ ਸ਼ਹਿਦ ਫਾਰਮ ਵਿਖੇ ਆਰਗੈਨਿਕ ਨਰਸਰੀ ਦੀ ਪੌਦੇ ਲਾ ਕੇ ਕੀਤੀ ਸ਼ੁਰੂਆਤ!
ਫਰੀਦਕੋਟ, 7 ਅਗਸਤ (ਪੰਜਾਬ ਡਾਇਰੀ)- ਪੰਜਾਬ ’ਚ ਧਰਤੀ ਹੇਠਲੇ ਪਾਣੀ ਦਾ ਨੀਂਵਾਂ ਹੋਣ ਤੋਂ ਰੋਕਣ ਲਈ ਖੇਤੀ ਵਿਭਿੰਨਤਾ ਹੀ ਇੱਕੋ-ਇਕ ਹੱਲ ਹੈ। ਝੋਨੇ ਦੀ ਫਸਲ ਲਈ ਪਾਣੀ ਦੀ ਖਪਤ ਜ਼ਿਆਦਾ ਹੋਣ ਕਾਰਨ ਧਰਤੀ ਹੇਠਲੇ ਪਾਣੀ ਦਾ ਪੱਧਰ ਦਿਨੋਂ ਦਿਨ ਨੀਂਵਾਂ ਹੁੰਦਾ ਜਾ ਰਿਹਾ ਹੈ, ਜੋ ਕਿ ਭਵਿੱਖ ਲਈ ਖਤਰਨਾਕ ਹੈ। ਹੁਣ ਤੱਕ ਸਾਰੀਆਂ ਸਰਕਾਰਾਂ ਵੱਲੋਂ ਖੇਤੀ ਵਿਭਿੰਨਤਾ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਅਤੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਵੀ ਢੁੱਕਵੀਂ ਨੀਤੀ ਨਹੀਂ ਬਣਾਈ ਗਈ। ਇੰਨਾਂ ਸ਼ਬਦਾਂ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕੋਠੇ ਬੁੱਕਣ ਸਿੰਘ ਨਗਰ ਕੋਟਕਪੂਰਾ ਵਿਖੇ ਸਵ. ਮਹਿੰਦਰ ਸਿੰਘ ਜੀ ਦੀ ਯਾਦ ’ਚ ਕਰਵਾਏ ਗਏ ਦੂਜੇ ਸਲਾਨਾ ਸਮਾਗਮ ਮੌਕੇ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਅਤੇ ਸਿਮਰ ਆਰਗੈਨਿਕ ਫਾਰਮ ਤੇ ਨਰਸਰੀ ਦੀ ਸ਼ੁਰੂਆਤ ਕਰਦਿਆਂ ਕੀਤਾ। ਇਸ ਮੌਕੇ ਉਨਾਂ ਦੇ ਨਾਲ ਸੀਨੀਅਰ ਕਾਂਗਰਸੀ ਆਗੂ ਅਜੇਪਾਲ ਸਿੰਘ ਸੰਧੂ ਹਲਕਾ ਇੰਚਾਰਜ ਕੋਟਕਪੂਰਾ, ਅਮਰਜੀਤ ਸਿੰਘ ਬਰਾੜ (ਸੁੱਖਾ ਖਾਰਾ) ਬਲਾਕ ਪ੍ਰਧਾਨ ਦਿਹਾਤੀ, ਜੈ ਪ੍ਰਕਾਸ਼ ਸ਼ਰਮਾ ਬਲਾਕ ਪ੍ਰਧਾਨ ਸ਼ਹਿਰੀ ਆਦਿ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਨੌਜਵਾਨਾਂ ਨੂੰ ਕਿਹਾ ਕਿ ਉਨਾਂ ਨੂੰ ਵਿਦੇਸ਼ਾਂ ’ਚ ਜਾਣ ਦੀ ਬਜਾਏ ਇੱਥੇ ਹੀ ਸਿਮਰਜੀਤ ਸਿੰਘ ਵਰਗੇ ਨੌਜਵਾਨਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਉਨਾਂ ਕਿਹਾ ਕਿ ਸਿਮਰਜੀਤ ਸਿੰਘ ਪੋਸਟ ਗੈ੍ਰਜੂਏਟ ਅਤੇ ਪੀ.ਐੱਚ.ਡੀ. ਹੋਣ ਦੇ ਬਾਵਜੂਦ ਵੀ ਖੇਤੀ ਵਿਭਿੰਨਤਾ ’ਚ ਵੱਧ ਚੜ ਕੇ ਹਿੱਸਾ ਪਾ ਰਿਹਾ ਹੈ ਅਤੇ ਉਸ ਨੇ ਆਪਣੇ ਫਾਰਮ ’ਚ ਅਨੇਕਾਂ ਕਿਸਮ ਦੇ ਆਰਗੈਨਿਕ ਫਲਾਂ ਦੇ ਪੌਦੇ ਲਾ ਕੇ ਨੌਜਵਾਨਾਂ ਦੇ ਪ੍ਰੇਰਨਾਸ੍ਰੋਤ ਬਣ ਰਹੇ ਹਨ। ਉਨਾਂ ਉਹਨਾਂ ਹੈਰਾਨੀ ਪ੍ਰਗਟਾਈ ਕਿ ਸਵ: ਮਹਿੰਦਰ ਸਿੰਘ ਦੇ ਪੂਰਨਿਆਂ ’ਤੇ ਚੱਲਦਿਆਂ ਸਿਮਰਜੀਤ ਸਿੰਘ ਨੇ ਕੁਝ ਅਜਿਹੇ ਫਲਾਂ ਦੇ ਬੂਟੇ ਲਾਏ ਹਨ, ਜੋ ਫਲ ਦੱਖਣ ਜਾਂ ਪੱਛਮੀ ਭਾਰਤ ਵਿੱਚ ਤਾਂ ਮਿਲ ਸਕਦੇ ਹਨ ਪਰ ਪੰਜਾਬ ਵਿੱਚ ਹੋਰ ਕਿਤੇ ਵੀ ਮਿਲਣ ਦੀ ਸੰਭਾਵਨਾ ਨਹੀਂ। ਉਨਾਂ ਕਿਹਾ ਕਿ ਮੂੰਗੀ, ਮੱਕੀ ਸਮੇਤ ਹੋਰ ਕਈ ਫਸਲਾਂ ’ਤੇ ਸਰਕਾਰ ਵੱਲੋਂ ਐੱਮ.ਐੱਸ.ਪੀ ਤਹਿਤ ਭਾਅ ਦੇਣ ਦਾ ਵਾਅਦਾ ਕੀਤਾ ਸੀ ਪਰ ਕਿਸੇ ਵੀ ਕਿਸਾਨ ਨੂੰ ਅੱੈਮ.ਐੱਸ.ਪੀ. ਤਹਿਤ ਭਾਅ ਨਹੀਂ ਮਿਲਿਆ ਤੇ ਉਨਾਂ ਨੂੰ ਆਪਣੀਆਂ ਫਸਲਾਂ ਮਜ਼ਬੂਰੀ ਕਾਰਨ ਬਹੁਤ ਘੱਟ ਭਾਅ ’ਤੇ ਵੇਚਣੀਆਂ ਪਈਆਂ। ਇਸ ਮੌਕੇ ਉਨਾਂ ਆਏ ਹੋਏ ਪਤਵੰਤੇ-ਵਿਅਕਤੀਆਂ ਨੂੰ ਫਲਾਂ ਦੇ ਪੌਦੇ ਵੰਡ ਕੇ ਅਤੇ ਪੌਦੇ ਲਾ ਕੇ ਨਰਸਰੀ ਦੀ ਸ਼ੁਰੂਆਤ ਕੀਤੀ। ਆਪਣੇ ਸੰਬੋਧਨ ਦੌਰਾਨ ਸਿਮਰਜੀਤ ਸਿੰਘ ਨੇ ਦੱਸਿਆ ਕਿ ਉਹ ਵੀ ਆਪਣੇ ਸਤਿਕਾਰਯੋਗ ਪਿਤਾ ਜੀ ਦੀ ਤਰਾਂ ਵਾਤਾਵਰਣ ਦੀ ਸੰਭਾਲ ਲਈ ਬਹੁਤ ਚਿੰਤਤ ਹੈ। ਉਹਨਾਂ ਆਖਿਆ ਕਿ ਫਰੀਦਕੋਟ ਦੀ ਗੰਨਾ ਮਿੱਲ ਵਿੱਚ ਲੱਗੇ ਦਰੱਖਤਾਂ ਦੀ ਨਿਲਾਮੀ ਅਤੇ ਮੱਤੇਵਾੜਾ ਜੰਗਲ ਦੇ ਉਜਾੜੇ ਦੀਆਂ ਖਬਰਾਂ ਨੇ ਸਾਡੇ ਪਰਿਵਾਰ ਨੂੰ ਬਹੁਤ ਨਿਰਾਸ਼ ਕੀਤਾ, ਕਿਉਂਕਿ ਕੋਰੋਨਾ ਵਾਇਰਸ ਦੀ ਕਰੋਪੀ ਦੇ ਸੰਕਟ ਮੌਕੇ ਆਕਸੀਜਨ ਦੀ ਘਾਟ ਕਾਰਨ ਦਰੱਖਤਾਂ ਦੀ ਮਹੱਤਤਾ ਮਹਿਸੂਸ ਹੋਈ, ਪਰ ਅਸੀਂ ਫਿਰ ਵੀ ਕੋਈ ਸਬਕ ਨਹੀਂ ਸਿੱਖਿਆ ਤੇ ਲਗਾਤਾਰ ਕੁਦਰਤ ਨਾਲ ਖਿਲਵਾੜ ਕਰਕੇ ਪਾਪਾਂ ਦੇ ਭਾਗੀ ਬਣ ਰਹੇ ਹਾਂ। ਉਹਨਾ ਆਰਗੈਨਿਕ ਬਾਗ ਵਿੱਚ ਲੱਗੇ ਇਕ ਇਕ ਫਲ ਦੀ ਗੁਣਵੱਤਾ ਬਾਰੇ ਵਿਸਥਾਰ ਵਿੱਚ ਜਿਕਰ ਕੀਤਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਪਰਮਵੀਰ ਸਿੰਘ ਗਿੱਲ, ਗੁਰਮੀਤ ਸਿੰਘ ਮਾਨ, ਗੁਰਮੰਤ ਸਿੰਘ ਮਾਨ, ਮਹਾਸ਼ਾ ਲਖਵੰਤ ਸਿੰਘ ਬਰਾੜ, ਰੁਲਦੂ ਸਿੰਘ ਔਲਖ, ਅਮਰਜੀਤ ਸਿੰਘ ਸੁੱਖਾ ਖਾਰਾ, ਜੈਪ੍ਰਕਾਸ਼ ਸ਼ਰਮਾ, ਡਾ. ਅਵੀਨਿੰਦਰਪਾਲ ਸਿੰਘ, ਪ੍ਰੋ. ਜਸਪਾਲ ਸਿੰਘ ਵੜੈਚ, ਮਾ. ਹਰਪਿੰਦਰ ਸਿੰਘ, ਸੁਰਜੀਤ ਸਿੰਘ ਬਾਬਾ, ਮਨਪ੍ਰੀਤ ਸਿੰਘ ਸੇਖੋਂ, ਵਿੱਕੀ ਬਰਾੜ, ਨਿਰਮਲ ਸਿੰਘ, ਗੁਰਵਿੰਦਰ ਸਿੰਘ ਜਲਾਲੇਆਣਾ, ਡਾ ਮਨਜੀਤ ਸਿੰਘ, ਜਗਸੀਰ ਖਾਨ, ਵਿਨੋਦ ਕੁਮਾਰ, ਗੁਰਿੰਦਰ ਸਿੰਘ ਮਹਿੰਦੀਰੱਤਾ, ਬਲਤੇਜ ਸਿੰਘ ਮੜਾਕ, ਡਾ. ਕੁਲਬੀਰ ਸਿੰਘ ਕੋਹਾਰਵਾਲਾ, ਜਗਬੀਰ ਸਿੰਘ ਢਿੱਲੋਂ, ਪਰਮਜੀਤ ਸਿੰਘ ਮਾਨ, ਗੁਰਮੇਲ ਸਿੰਘ ਸੰਧੂ ਤੇ ਸਰਦੂਲ ਸਿੰਘ ਬਾਹਮਣਵਾਲਾ, ਪ੍ਰੋ. ਮੁਕੇਸ਼ ਭੰਡਾਰੀ, ਰਾਜਿੰਦਰ ਕੁਮਾਰ ਲੱਡੂ, ਕਿਸ਼ੋਰੀ ਲਾਲ ਲਾਲੇਆਣਾ, ਬਲਦੇਵ ਸਿੰਘ ਬਰਾੜ, ਕੁੱਕੀ ਚੋਪੜਾ, ਮਹਾਸ਼ਾ ਗੁਰਸ਼ਵਿੰਦਰ ਸਿੰਘ ਬਰਾੜ, ਗੁਰਜਰਮ ਸਿੰਘ ਮਾਨ, ਰਾਜਾ ਨੰਬਰਦਾਰ ਢੈਪਈ, ਸਮੇਤ ਵੱਖ-ਵੱਖ ਪਿੰਡਾਂ ਦੇ ਸਰਪੰਚ, ਪੰਚ, ਕਿਸਾਨ ਅਤੇ ਪਿੰਡ ਵਾਸੀ ਵੱਡੀ ਗਿਣਤੀ ’ਚ ਹਾਜ਼ਰ ਸਨ।