Image default
About us

ਗਗਨਯਾਨ ਮਿਸ਼ਨ 2025 ‘ਚ ਹੋਵੇਗਾ ਸ਼ੁਰੂ, ਇਸ ਸਾਲ ਹੋਣਗੀਆਂ ਸਾਰੀਆਂ ਟੈਸਟ ਉਡਾਣਾਂ

ਗਗਨਯਾਨ ਮਿਸ਼ਨ 2025 ‘ਚ ਹੋਵੇਗਾ ਸ਼ੁਰੂ, ਇਸ ਸਾਲ ਹੋਣਗੀਆਂ ਸਾਰੀਆਂ ਟੈਸਟ ਉਡਾਣਾਂ

 

 

ਨਵੀਂ ਦਿੱਲੀ, 8 ਜਨਵਰੀ (ਡੇਲੀ ਪੋਸਟ ਪੰਜਾਬੀ)- ਕੇਂਦਰੀ ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ: ਜਤਿੰਦਰ ਸਿੰਘ ਨੇ ਕਿਹਾ ਕਿ ISRO ਸਾਲ 2025 ਵਿੱਚ ਆਪਣਾ ਗਗਨਯਾਨ ਮਿਸ਼ਨ ਲਾਂਚ ਕਰੇਗਾ ਅਤੇ ਇਸ ਤਹਿਤ 400 ਕਿਲੋਮੀਟਰ ਦੀ ਘੱਟ ਔਰਬਿਟ ਵਿੱਚ ਦੋ ਤੋਂ ਤਿੰਨ ਪੁਲਾੜ ਯਾਤਰੀਆਂ ਨੂੰ ਪੁਲਾੜ ਵਿੱਚ ਭੇਜਿਆ ਜਾਵੇਗਾ।

Advertisement

ਪੁਲਾੜ ‘ਚ ਦੋ ਤੋਂ ਤਿੰਨ ਦਿਨ ਬਿਤਾਉਣ ਤੋਂ ਬਾਅਦ ਉਨ੍ਹਾਂ ਨੂੰ ਸੁਰੱਖਿਅਤ ਰੂਪ ਨਾਲ ਵਾਪਸ ਹਿੰਦ ਮਹਾਸਾਗਰ ‘ਚ ਸਮੁੰਦਰ ਦੇ ਹੇਠਾਂ ਉਤਾਰਿਆ ਜਾਵੇਗਾ। ਇਸ ਤਹਿਤ ਇਹ ਸਾਲ ਬਹੁਤ ਮਹੱਤਵਪੂਰਨ ਹੈ ਅਤੇ ਇਸ ਸਾਲ ਮਿਸ਼ਨ ਨਾਲ ਸਬੰਧਤ ਕਈ ਟੈਸਟ ਉਡਾਣਾਂ ਪੂਰੀਆਂ ਹੋਣਗੀਆਂ। ਮਿਸ਼ਨ ਤੋਂ ਪਹਿਲਾਂ ਆਖਰੀ ਉਡਾਣ ‘ਚ ਮਹਿਲਾ ਰੋਬੋਟ ਵਿਓਮ ਮਿੱਤਰਾ ਨੂੰ ਵੀ ਪੁਲਾੜ ‘ਚ ਭੇਜਿਆ ਜਾਵੇਗਾ। ਉਹ ਇੱਕ ਪੁਲਾੜ ਯਾਤਰੀ ਦੀ ਤਰ੍ਹਾਂ ਸਾਰੇ ਕੰਮ ਕਰ ਸਕੇਗੀ। ਮੰਤਰੀ ਨੇ ਕਿਹਾ ਕਿ 2025 ‘ਚ ਜਦੋਂ ਅਸੀਂ ਪਹਿਲਾ ਪੁਲਾੜ ਯਾਤਰੀ ਪੁਲਾੜ ‘ਚ ਭੇਜਾਂਗੇ, ਉਸੇ ਸਮੇਂ ਦੌਰਾਨ ਅਸੀਂ ਸਮੁੰਦਰ ਦੇ ਤਲ ‘ਤੇ ਵੀ ਜਾਵਾਂਗੇ। 2025 ਵਿੱਚ ਅਸੀਂ ਸਮੁੰਦਰੀ ਪੱਧਰ ਦੇ ਨੇੜੇ ਜਾਵਾਂਗੇ ਅਤੇ ਇਹ ਇੱਕ ਨਵੀਂ ਨੀਲੀ ਆਰਥਿਕ ਕ੍ਰਾਂਤੀ ਨੂੰ ਜਨਮ ਦੇਵੇਗਾ। ਇਸਰੋ ਐਲਵੀਐਮ-3 ਰਾਕੇਟ ਨਾਲ ਗਗਨਯਾਨ ਮਿਸ਼ਨ ਲਈ ਹੈਵੀ-ਲਿਫਟ ਲਾਂਚਰ ਲਾਂਚ ਕਰੇਗਾ।

Related posts

ਕਵੀ ਜਗਦੇਵ ਸਿੰਘ ਪੱਕਾ ਦਾ ਪਲੇਠਾ ਕਾਵਿ ਸੰਗ੍ਰਹਿ ਪੈਂਤੀ ਵਲਵਲੇ ਲੋਕ ਅਰਪਣ

punjabdiary

Breaking- ਵੱਡੀ ਖਬਰ – ਜੈਤੋ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਨਵੀਆਂ ਬਣ ਰਹੀਆਂ ਕੋਠੀਆ ਵਿੱਚੋਂ ਚੋਰੀ ਕਰਨ ਵਾਲਾ ਗਿਰੋਹ ਕੀਤਾ ਕਾਬੂ ਦੋ ਹੋਏ ਫ਼ਰਾਰ

punjabdiary

ਡਿਪਟੀ ਕਮਿਸ਼ਨਰ ਫਰੀਦਕੋਟ ਨੇ ਪੰਜ ਰੋਜ਼ਾ ਬਾਬਾ ਫ਼ਰੀਦ ਸਾਹਿਤ ਮੇਲੇ ਦੇ ਪ੍ਰੋਗਰਾਮਾਂ ਦਾ ਕੈਲੰਡਰ ਕੀਤਾ ਜਾਰੀ

punjabdiary

Leave a Comment