ਗਲੋਕੋਮਾ-ਕਾਲਾ ਮੋਤੀਆ ਸਬੰਧੀ ਕੀਤਾ ਜਾਗਰੂਕ
ਸਿਵਲ ਹਸਪਤਾਲ ਫਰੀਦਕੋਟ ਵਿਖੇ 8 ਅਤੇ 10 ਮਾਰਚ ਨੂੰ ਲੱਗੇਗਾ ਮੁੱਫਤ ਚੈੱਕਅਪ ਕੈਂਪ
ਸਿਵਲ ਸਰਜਨ,ਫਰੀਦਕੋਟ ਡਾ.ਸੰਜੇ ਕਪੂਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ.ਰਾਜੀਵ ਭੰਡਾਰੀ ਵੱਲੋਂ ਐਨ.ਪੀ.ਸੀ.ਬੀ ਪ੍ਰੋਗਰਾਮ ਤਹਿਤ ਵਿਭਾਗ ਵੱਲੋਂ ਮਨਾਏ ਜਾ ਰਹੇ ਗਲੋਕੋਮਾ-ਕਾਲਾ ਮੋਤੀਆ ਸਪਤਾਹ ਮਨਾਉਣ ਸਬੰਧੀ ਅੱਜ ਵੈਕਸੀਨ ਸਟੋਰ ਜੰਡ ਸਾਹਿਬ ਵਿਖੇ ਆਈ.ਈ.ਸੀ ਨੋਡਲ ਅਫਸਰ ਬੀ.ਈ.ਈ ਡਾ.ਪ੍ਰਭਦੀਪ ਸਿੰਘ ਚਾਵਲਾ,ਐਲ.ਐਚ.ਵੀ ਸੁਰਿੰਦਰ ਕੌਰ ਅਤੇ ਐਲ.ਐਚ.ਵੀ ਰਾਜਕੁਮਾਰੀ ਨੇ ਬਲਾਕ ਦੇ ਫੀਲਡ ਸਟਾਫ ਨੂੰ ਜਾਗਰੂਕਤਾ ਸਮੱਗਰੀ ਤਕਸੀਮ ਕਰਦਿਆਂ ਆਮ ਲੋਕਾਂ ਤੱਕ ਗਲੋਕੋਮਾ ਦੇ ਲੱਛਣ ਅਤੇ ਇਲਾਜ ਸਬੰਧੀ ਜਾਣਕਾਰੀ ਪਹੁੰਚਾਉਣ ਲਈ ਵਚਨਬੱਧ ਕੀਤਾ।ਉਨ੍ਹਾਂ ਦੱਸਿਆ ਕਿ ਗਲੋਕੋਮਾ ਹਫਤਾ 12 ਮਾਰਚ ਤੱਕ ਮਨਾਇਆ ਜਾਵੇਗਾ ਅਤੇ ਸਿਵਲ ਹਸਪਤਾਲ ਫਰੀਦਕੋਟ ਵਿਖੇ ਮਰੀਜ਼ਾਂ ਦਾ ਚੈਕਅਪ ਕਰਨ ਲਈ ਵਿਸ਼ੇਸ਼ ਕੈਂਪ 8 ਅਤੇ 10 ਮਾਰਚ ਨੂੰ ਲਗਾਇਆ ਜਾਵੇਗਾ।ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕੇ ਮਰੀਜ਼ਾ ਨੂੰ ਅਸਾਧਾਰਣ ਸਿਰ ਦਰਦ ਜਾਂ ਅੱਖਾਂ ਵਿੱਚ ਦਰਦ,ਪੜ੍ਹਨ ਵਾਲੇ ਚਸ਼ਮਿਆਂ ਦਾ ਵਾਰ-ਵਾਰ ਬਦਲਣਾ,ਰੋਸ਼ਨੀ ਦੇ ਆਲੇ ਦੁਆਲੇ ਰੰਗਦਾਰ ਚੱਕਰ ਨਜ਼ਰ ਆਉਣਾ,ਅੱਖਾਂ ਵਿੱਚ ਦਰਦ ਅਤੇ ਲਾਲੀ ਦੇ ਨਾਲ ਦ੍ਰਿਸ਼ਟੀ ਦੀ ਅਚਾਨਕ ਹਾਨੀ ਅਤੇ ਦ੍ਰਿਸ਼ਟੀ ਦੇ ਖੇਤਰ ਦਾ ਸੀਮਤ ਹੋਣਾ ਆਦਿ ਲੱਛਣਾਂ ਦੇੇ ਪ੍ਰਗਟ ਹੋਣ ਤੇ ਆਪਣੀਆਂ ਅੱਖਾਂ ਦਾ ਦਬਾਅ ਚੈੱਕ ਕਰਵਾਉਣਾ ਚਾਹੀਦਾ ਹੈ।ਇਸ ਮੌਕੇ ਤੇ ਕਾਲਾ ਮੋਤੀਆ ਬਿਮਾਰੀ ਸਬੰਧੀ ਵਿਭਾਗ ਵੱਲੋਂ ਤਿਆਰ ਕੀਤੀ ਜਾਗਰੂਕਤਾ ਸਮੱਗਰੀ ਵੀ ਜ਼ਾਰੀ ਕੀਤੀ ਗਈ ਤਾਂ ਜੋ ਆਮ ਲੋਕਾਂ ਨੂੰ ਇਸ ਭਿਆਨਕ ਬਿਮਾਰੀ ਸਬੰਧੀ ਸੁਚੇਤ ਕੀਤਾ ਜਾ ਸਕੇ ਅਤੇ ਵੱਧ ਤੋਂ ਵੱਧ ਮਰੀਜ਼ ਇਹਨਾਂ ਕੈਂਪਾਂ ਦਾ ਲਾਭ ਲੈ ਸਕਣ।ਉਨ੍ਹਾਂ ਨੇ ਸਮੂਹ ਫੀਲਡ ਸਟਾਫ ਅਤੇ ਆਸ਼ਾ ਵਰਕਰਾਂ ਨੂੰ ਹਦਾਇਤ ਕੀਤੀ ਕੇ ਸ਼ੂਗਰ,ਬਲੱਡ ਪ੍ਰਸ਼ੈਰ,ਅਲਰਜੀ,ਚਮੜੀ ਰੋਗਾਂ ਆਦਿ ਨਾਲ ਜੂਝ ਰਹੇ ਮਰੀਜ਼ਾਂ ਨੂੰ ਸਾਵਧਾਨ ਕੀਤਾ ਜਾਵੇ,ਸਾਡੇ ਦੇਸ਼ ਵਿੱਚ ਗਲਕੋਮਾ ਸਥਾਈ ਨੇਤਰਹੀਣ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਅਹਿਮ ਕਾਰਨ ਹੈ ਇਸ ਲਈ ਆਪਣੀਆਂ ਅੱਖਾਂ ਦੀ ਨਿਯਮਤ ਜਾਂਚ ਨੇੜੇ ਦੇ ਹਸਪਤਾਲ ਵਿੱਚ ਜਰੂਰ ਕਰਵਾਓ,ਗਲੋਕੋਮਾ ਦਾ ਇਲਾਜ ਸਫਲ ਤਰੀਕੇ ਨਾਲ ਹੋ ਸਕਦਾ ਹੈ। ਗਲੋਕੋਮਾ ਜਾਂਚ ਸਬੰਧੀ ਜਾਣਕਾਰੀ ਦਿੰਦੇ ਹੋਏ ਬੀ.ਈ.ਈ ਡਾ.ਪ੍ਰਭਦੀਪ ਚਾਵਲਾ,ਐਲ.ਐਚ.ਵੀ ਸੁਰਿੰਦਰ ਕੌਰ ਅਤੇ ਰਾਜ ਕੁਮਾਰੀ।