ਗਵਰਨਰ ਤੇ CM ਮਾਨ ਵਿਚਾਲੇ ਫਿਰ ਚੱਲੀ ਸ਼ਬਦੀਂ ਵਾਰ, ਗਵਰਨਰ ਨੇ ਕਿਹਾ- ਮੇਰੀਆਂ 10 ਚਿੱਠੀਆਂ ਦਾ ਨਹੀਂ ਦਿੱਤਾ CM ਨੇ ਜਵਾਬ
* ਪੰਜਾਬ ਵਿਚ ਮੇਰੀ ਸਰਕਾਰ ਹੈ ਕਿਉਂਕਿ ਸਾਰੇ ਆਰਡਰ ਮੇਰੇ ਦਸਤਖ਼ਤਾਂ ਨਾਲ ਹੀ ਨਿਕਲਦੇ ਹਨ- ਗਵਰਨਰ
ਚੰਡੀਗੜ੍ਹ, 12 ਜੂਨ (ਬਾਬੂਸ਼ਾਹੀ)- ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪਰੋਹਿਤ ਅਤੇ ਸੀਐਮ ਭਗਵੰਤ ਮਾਨ ਵਿਚਾਲੇ ਇੱਕ ਵਾਰ ਫਿਰ ਸ਼ਬਦੀਂ ਵਾਰ ਸ਼ੁਰੂ ਹੋ ਗਈ ਹੈ। ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਦੌਰਾਨ ਗਵਰਨਰ ਨੇ ਕਿਹਾ ਕਿ, ਸੀਐਮ ਮਾਨ ਨੇ ਮੇਰੀਆਂ 10 ਚਿੱਠੀਆਂ ਵਿਚੋਂ ਕਿਸੇ ਦਾ ਵੀ ਜਵਾਬ ਨਹੀਂ ਦਿੱਤਾ। ਗਵਰਨਰ ਨੇ ਇਹ ਵੀ ਕਿਹਾ ਕਿ, ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਝਾੜ ਪਾਈ ਹੈ ਕਿ, ਸੀਐਮ ਹਰ ਚਿੱਠੀ ਦਾ ਜਵਾਬ ਦੇਣ, ਪਰ ਸੀਐਮ ਸੁਪਰੀਮ ਕੋਰਟ ਦੇ ਹੁਕਮ ਵੀ ਨਹੀਂ ਮੰਨ ਰਹੇ।
ਗਵਰਨਰ ਨੇ ਇੱਥੋ ਤੱਕ ਕਹਿ ਦਿੱਤਾ ਕਿ, ਪੰਜਾਬ ਵਿਚ ਮੇਰੀ ਸਰਕਾਰ ਹੈ ਕਿਉਂਕਿ ਸਾਰੇ ਆਰਡਰ ਮੇਰੇ ਦਸਤਖ਼ਤਾਂ ਨਾਲ ਹੀ ਨਿਕਲਦੇ ਹਨ। ਗਵਰਨਰ ਨੇ ਕਿਹਾ ਕਿ, ਮੈਨੂੰ ਛੋਟੀ ਤੋਂ ਛੋਟੀ ਗੱਲ ਯਾਦ ਹੈ, ਓਹ ਭੁਲੇਖਾ ਨਾ ਰੱਖਣ। ਜਦੋਂ ਇੱਕ ਪੱਤਰਕਾਰ ਨੇ ਗਵਰਨਰ ਨੂੰ ਸਵਾਲ ਕੀਤਾ ਕਿ, ਸੀਐਮ ਮਾਨ ਦਾ ਦੋਸ਼ ਹੈ ਕਿ, ਗਵਰਨਰ ਪੰਜਾਬ ਸਰਕਾਰ ਖਿਲਾਫ਼ ਬੋਲਦੇ ਹਨ ਤਾਂ, ਇਸ ਦੇ ਜਵਾਬ ਵਿਚ ਗਵਰਨਰ ਨੇ ਕਿਹਾ ਕਿ- ਰਿਕਾਰਡ ਪੇਸ਼ ਕਰੋ, ਜੇ ਮੈਂ ਆਪਣੀ ਸਰਕਾਰ ਖਿਲਾਫ਼ ਬੋਲਿਆ ਹੋਵਾਂ। ਇੱਕ ਵਾਰ ਨਹੀਂ 50 ਵਾਰ ਬੋਲਦਾ, ਪੰਜਾਬ ਵਿਚ ਮੇਰੀ ਸਰਕਾਰ ਹੈ। ਗਵਰਨਰ ਨੇ ਇਹ ਵੀ ਕਿਹਾ ਕਿ, ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੁਲਾਉਣ ਬਾਰੇ ਜਿਹੜਾ ਪੰਜਾਬ ਸਰਕਾਰ ਨੇ ਫੈਸਲਾ ਲਿਆ ਹੈ, ਉਹਨੂੰ ਮੈਂ ਮਨਜ਼ੂਰੀ ਦਿਆਂਗਾ।