Image default
ਤਾਜਾ ਖਬਰਾਂ

ਗਾਇਕੀ ਅਤੇ ਅਦਾਕਾਰੀ ਦੇ ਖੇਤਰ ਵਿੱਚ ਵੱਖਰੀ ਪਹਿਚਾਣ ਬਨਾਉਣ ਵਾਲੀ ਤਰੇਲ ਧੋਤੇ ਫੁੱਲਾਂ ਵਰਗੀ ਖੂਬਸੂਰਤ ਮੁਟਿਆਰ ਹਰਮੀਤ ਜੱਸੀ

ਗਾਇਕੀ ਅਤੇ ਅਦਾਕਾਰੀ ਦੇ ਖੇਤਰ ਵਿੱਚ ਵੱਖਰੀ ਪਹਿਚਾਣ ਬਨਾਉਣ ਵਾਲੀ ਤਰੇਲ ਧੋਤੇ ਫੁੱਲਾਂ ਵਰਗੀ ਖੂਬਸੂਰਤ ਮੁਟਿਆਰ ਹਰਮੀਤ ਜੱਸੀ

ਕਿਸੇ ਵੀ ਖੇਤਰ ਵਿੱਚ ਪ੍ਰਸਿੱਧੀ ਪ੍ਰਾਪਤ ਕਰਨ ਲਈ ਜਜ਼ਬਾ, ਲਗਨ ਅਤੇ ਸਖਤ ਮਿਹਨਤ ਦੀ ਜਰੂਰਤ ਹੁੰਦੀ ਆ, ਖਾਸ ਕਰਕੇ ਕੁੜੀਆ ਨੂੰ ਕਿਸੇ ਵੀ ਖੇਤਰ ਕਾਮਯਾਬ ਹੋਣ ਲਈ ਨੰਗੇ ਪੈਰੀ ਕੰਡਿਆ ਤੇ ਤੁਰਨ ਦੇ ਬਰਾਬਰ ਹੈ, ਪਰ ਕੁਝ ਲੜਕੀਆ ਰਸਤੇ ਦੀਆ ਔਕੜਾ ਨੂੰ ਆਪਣੀ ਮਿਹਨਤ ਨਾਲ ਲਿਤਾੜਦੀਆ ਹੋਈਆ ਆਪਣੀ ਮੰਜ਼ਿਲ ਵੱਲ ਵਧਦੀਆ ਜਾਦੀਆ ਹਨ, ਅੱਜ ਮੈ ਅਜਿਹੀ ਮਿਹਨਤੀ ਕੁੜੀ ਦੀ ਗੱਲ ਕਰਨ ਜਾ ਰਿਹਾ ਹਾ, ਜਿਸ ਨੇ ਬਚਪਨ ਦੇ ਗੁਡੀਆ ਪਟੋਲੇ ਵਾਲੇ ਦਿਨਾ ਤੋ ਲੈ ਅੱਜ ਤੱਕ ਸ਼ਿਦਤ ਨਾਲ ਮਿਹਨਤ ਕੀਤੀ, ਬਹੁਤ ਲੰਮੀ ਘਾਲਣਾ ਤੋ ਬਾਅਦ ਅੱਜ ਪੂਰੀ ਦੁਨੀਆ ਵਿੱਚ ਆਪਣਾ ਨਾਮ ਚਮਕਾਇਆ ਅਤੇ ਪੰਜਾਬੀ ਮਾਂ ਬੋਲੀ ਦਾ ਮਾਣ ਪੂਰੀ ਦੁਨੀਆ ਵਿੱਚ ਵਧਾਇਆ , ਉਸ ਬਹੁਪੱਖੀ ਸਖਸ਼ੀਅਤ ਦਾ ਨਾਮ ਏ ਗਾਇਕਾ ਅਤੇ ਅਦਾਕਾਰਾ ਹਰਮੀਤ ਜੱਸੀ , ਜਿਸ ਨੇ ਗਾਇਕੀ ਅਤੇ ਅਦਾਕਾਰੀ ਦੇ ਖੇਤਰ ਵਿੱਚ ਬਹੁਤ ਵੱਡੀ ਪਹਿਚਾਣ ਬਣਾਈ, ਜਿਸ ਨੂੰ ਉਹ ਲੋਕਾ ਦਾ ਪਿਆਰ, ਪਰਮਾਤਮਾ ਦੀ ਕਿਰਪਾ, ਉਹਨਾ ਦੀ ਮਿਹਨਤ ਦਾ ਨਤੀਜਾ ਮੰਨਦੀ ਆ। ਪੈਰਾ ਦੇ ਵਿੱਚ ਛਾਲਿਆ ਦੀ ਪ੍ਰਵਾਹ ਕੀਤੇ ਬਿਨਾ ਅੱਗੇ ਵਧਣ ਵਾਲੀ ਕੁੜੀ ਗਾਇਕਾ ਅਤੇ ਅਦਾਕਾਰਾ ਹਰਮੀਤ ਜੱਸੀ ਪੂਰੀ ਦੁਨੀਆ ਦੀਆ ਕੁੜੀਆ ਵਾਸਤੇ ਪ੍ਰੇਰਨਾ ਸਰੋਤ ਬਣੀ, ਜਿਸ ਦੀ ਮਿਹਨਤ ਅਤੇ ਲਗਨ ਨੂੰ ਦੇਖ ਕਿ ਕੁੜੀਆ ਵਿੱਚ ਕੁੱਝ ਬਨਣ ਦਾ ਜਜਬਾ ਪੈਦਾ ਹੁੰਦਾ ਹੈ।

ਗਾਇਕਾ ਹਰਮੀਤ ਜੱਸੀ ਦਾ ਜਨਮ ਵੀ ਮਾਲਵੇ ਦੀ ਧਰਤੀ ਤੇ ਮਾਨਸਾ ਜ਼ਿਲ੍ਹੇ ਦੇ ਪਿੰਡ ਨੰਗਲ ਖੁਰਦ ਵਿਖੇ ਪਿਤਾ ਸ: ਹਰਦੇਵ ਸਿੰਘ ਦੇ ਘਰ ਮਾਤਾ ਨਛੱਤਰ ਕੌਰ ਦੀ ਕੁੱਖੋਂ ਹੋਇਆ ਹਰਮੀਤ ਜੱਸੀ ਨੇ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਤੋ ਪ੍ਰਾਪਤ ਕੀਤੀ ਅਤੇ ਆਰਟ ਐਂਡ ਕਰਾਫਟ ਟੀਚਰ ਦਾ ਡਿਪਲੋਮਾ ਮਲੋਟ ਤੋਂ ਪ੍ਰਾਪਤ ਕੀਤਾ, ਹਰਮੀਤ ਜੱਸੀ ਇੱਕ ਸੋਹਣੀ ਸੁਨੱਖੀ ਮੁਟਿਆਰ ਜੋ ਪੰਜਾਬੀ ਗਾਇਕੀ ਦੇ ਖੇਤਰ ਵਿੱਚ ਆਪਣੀ ਮਿਹਨਤ ਅਤੇ ਲਗਨ ਨਾਲ ਮੀਲ ਪੱਥਰ ਸਾਬਤ ਹੋਈ, ਗਾਇਕਾ ਹਰਮੀਤ ਜੱਸੀ ਦਾ ਸਫਰ ਨੰਗੇ ਪੈਰੀ ਕੰਡਿਆ ਤੇ ਤੁਰਨ ਦੇ ਸਮਾਨ ਹੈ,ਇਸ ਦੇ ਅਦਾਕਾਰੀ ਦੇ ਖੇਤਰ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ ਬਹੁਤ ਲੰਮਾ ਸਮਾਂ ਥੀਏਟਰ ਗਰੁੱਪ ਵਿਚ ਕੰਮ ਕੀਤਾ ਥੀਏਟਰ ਲਾਇਨ ਵਿਚ ਆਪਣਾ ਉਸਤਾਦ ਆਪਣੇ ਸਕੇ ਭਰਾ ਤਰਸੇਮ ਸਿੰਘ ਚੌਹਾਨ ਨੂੰ ਮੰਨਦੀ ਆ, ਜਿਨ੍ਹਾਂ ਤੋਂ ਥੀਏਟਰ ਦੀਆਂ ਬਰੀਕੀਆਂ ਬਾਰੇ ਬਹੁਤ ਕੁਝ ਸਿੱਖਣ ਨੂੰ ਮਿਲਿਆ, ਪਰ ਅੱਜ ਉਹ ਇਸ ਦੁਨੀਆਂ ਤੇ ਨਹੀਂ ਰਹੇ ਉਹਨਾਂ ਦੀ ਘਾਟ ਹਰਮੀਤ ਜੱਸੀ ਨੂੰ ਹਮੇਸ਼ਾ ਰੜਕਦੀ ਰਹਿੰਦੀ ਆ, ਥੀਏਟਰ ਤੋਂ ਬਾਅਦ ਹਰਮੀਤ ਜੱਸੀ ਨੇ ਬਹੁਤ ਸਾਰੀਆਂ ਪੰਜਾਬੀ ਫੀਚਰ ਫਿਲਮਾਂ ਵਿੱਚ ਯਾਦਗਾਰੀ ਭੂਮਿਕਾ ਨਿਭਾਈ, ਜਿੰਨਾ ਵਿਚੋ ਪ੍ਰਮੁੱਖ ਹਨ, ਆਮ ਆਦਮੀ, ਰਾਜ ਬਰਾੜ ਜੀ ਨਾਲ , ਜਲਦੀ ਰਿਲੀਜ ਹੋਣ ਜਾ ਰਹੀਆ ਫਿਲਮਾ 00-931 ਸੁਖਵਿੰਦਰ ਸੁੱਖੀ ਜੀ ਨਾਲ, ਹੈਲੋ ਘੰਟੀ ਪਿਆਰ ਦੀ , ਦਿਲਾਵਰ ਸਿੱਧੂ ਨਾਲ ਲਗਭਗ 200 ਤੋ ਵੱਧ ਟੈਲੀ ਫ਼ਿਲਮਾਂ ਵਿਚ ਮੁੱਖ ਭੂਮਿਕਾ ਨਿਭਾਈ । ਗੁਰਚੇਤ ਚਿਤਰਕਾਰ ਨਾਲ ਭੂਆ ਅਤੇ ਅੜਬ ਪ੍ਰਹੁਣਾ, ਭਾਨਾ ਭਗੌੜਾ, ਥਰਨਾਹਟ, ਜੀਤ ਪੈਚਰਾਂ ਵਾਲਾ ਨਾਲ ਬਹੁਤ ਸਾਰੀਆ ਫਿਲਮਾ ਵਿੱਚ ਮੁੱਖ ਭੂਮਿਕਾ ਨਿਭਾਈ, ਗਾਇਕਾ ਹਰਮੀਤ ਜੱਸੀ ਅਕਸਰ ਕਿਹਾ ਕਰਦੇ ਹਨ ਕਿ ਡੀ ਗਿੱਲ ਸਰ ਨੇ ਹਰ ਕਦਮ ਤੇ ਉਹਨਾ ਦਾ ਸਾਥ ਦਿੱਤਾ ਅਤੇ ਮੁਸ਼ਕਿਲ ਘੜੀਆ ਵਿੱਚ ਉਹਨਾ ਨੂੰ ਹੌਸਲਾ ਦਿੱਤਾ। ਡੀ ਗਿੱਲ ਨੇ ਹਰਮੀਤ ਜੱਸੀ ਦੇ ਬਹੁਤ ਸਾਰੇ ਗੀਤਾ ਦਾ ਸੰਗੀਤ ਬਹੁਤ ਮਿਹਨਤ ਨਾਲ ਤਿਆਰ ਕੀਤਾ, ਗਾਇਕਾ ਹਰਮੀਤ ਜੱਸੀ ਦੇ ਬਹੁਤ ਸਾਰੇ ਸੁਪਰਹਿੱਟ ਗੀਤ ਰਾਤੋ ਰਾਤ ਲਖਾ ਲੋਕਾ ਦੀ ਪਸੰਦ ਬਣੇ, ਜਿੰਨਾ ਵਿਚੋ ਪ੍ਰਮੁੱਖ ਹਨ, ਬੰਬੀਹਾ, ਭੇਤ ਦਿਲ ਦਾ, ਪੰਜਾਬ, ਕਰਜਾ ਮਾਵਾ ਦਾ, ਨਸ਼ੇੜੀ, ਕਮੀਨ ਬੰਦੇ, ਬਹੁਤ ਸਾਰੇ ਸੁਪਰਹਿੱਟ ਗੀਤਾ ਵਿੱਚ ਉਹਨਾ ਦਾ ਸਾਥ ਗਾਇਕਾ ਨੂਰ ਦੀਪ ਨੂਰ ਨੇ ਦਿੱਤਾ । ਸੋਲੋ ਗਾਇਕੀ ਦੇ ਨਾਲ ਦੋਗਾਣਾ ਗਾਇਕੀ ਵਿੱਚ ਵੀ ਹਰਮੀਤ ਜੱਸੀ ਨੇ ਆਪਣੀ ਪਹਿਚਾਣ ਬਣਾਈ, ਬਹੁਤ ਸਾਰੇ ਨਾਮਵਰ ਗਾਇਕਾ ਨਾਲ ਦੋਗਾਣੇ ਪੇਸ਼ ਕੀਤੇ ਉਥੇ ਗਾਇਕ ਡੀ ਗਿੱਲ ਨਾਲ ਬਹੁਤ ਸਾਰੀਆ ਸਟੇਜਾ ਸਾਝੀਆ ਕੀਤੀਆ ਇਸ ਜੋੜੀ ਨੇ ਬਹੁਤ ਸਾਰੇ ਗੀਤ ਪੰਜਾਬੀਆ ਦੀ ਝੋਲੀ ਵਿੱਚ ਪਾਏ ਜਿੰਨਾ ਵਿਚੋ ਪ੍ਰਮੁੱਖ ਹਨ , ਛੱਲਾ , ਵੈਲੀਆ ਦੀ ਫੈਨ, ਬਾਪੂ ਵਾਲਾ ਖੂੰਡਾ, ਕਬੀਲਦਾਰੀਆਂ, ਚਿੱਟੇ ਦਾ ਸੰਧਾਰਾਂ ਹੁਣ ਤੱਕ ਗਾਇਕਾ ਹਰਮੀਤ ਜੱਸੀ ਨੇ ਵਿਦੇਸ਼ਾ ਦੀ ਧਰਤੀ ਤੇ ਵੱਖ ਵੱਖ ਦੇਸ਼ਾ ਵਿੱਚ ਬਹੁਤ ਸਾਰੇ ਸ਼ੋਅ ਕਰਕੇ ਆਪਣੀ ਖੂਬਸੂਰਤ ਗਾਇਕੀ ਦਾ ਲੋਹਾ ਮਨਵਾਇਆ, ਅਤੇ ਪੰਜਾਬੀਆ ਦਾ ਪਿਆਰ ਵਿਟੋਰਿਆ। ਜਿੰਨਾ ਵਿਚੋ ਪ੍ਰਮੁੱਖ ਦੇਸ਼ ਹਨ ਇੰਗਲੈਂਡ, ਕਨੇਡਾ, ਦੁਬਈ, ਬੈਂਕਾਕ, ਥਾਈਲੈਂਡ। ਇਸ ਤੋ ਇਲਾਵਾ ਇਸ ਗਾਇਕਾ ਨੇ ਜਿਥੇ ਪੰਜਾਬੀ ਫੀਚਰ ਫਿਲਮਾ ਵਿੱਚ ਯਾਦਗਾਰੀ ਰੋਲ ਨਿਭਾਏ, ਜਿੰਨਾ ਵਿਚੋ ਪ੍ਰਮੁੱਖ ਹਨ

ਇਸ ਤੋ ਇਲਾਵਾ ਉਹ ਕਲਾਕਾਰ ਜਿਹੜੇ ਘਰ ਦੇ ਹਲਾਤਾ ਕਰਕੇ ਆਪਣੀ ਕਲਾ ਦਾ ਪ੍ਰਦਰਸ਼ਨ ਨਹੀ ਕਰ ਸਕੇ, ਲੋਕਾ ਦੇ ਸਾਮਣੇ ਨਹੀ ਆ ਸਕੇ, ਆਪਣੇ ਚੈਨਲ ਰਾਹੀ ਉਹਨਾ ਕਲਾਕਾਰਾ ਨੂੰ ਲੋਕਾ ਦੇ ਸਾਮਣੇ ਲੈ ਕੇ ਆਏ ਅਤੇ ਉਹਨਾ ਵਿਚੋ ਬਹੁਤ ਸਾਰੇ ਕਲਾਕਾਰ ਪੰਜਾਬੀਆ ਦੇ ਹਰਮਨ ਪਿਆਰੇ ਕਲਾਕਾਰ ਬਣ ਗਏ।

Advertisement

ਛਿੰਦਾ ਧਾਲੀਵਾਲ ਕੁਰਾਈ ਵਾਲਾ ਨਾਲ ਇੱਕ ਵਿਸ਼ੇਸ਼ ਮਿਲਣੀ ਦੌਰਾਨ ਗਾਇਕਾ ਹਰਮੀਤ ਜੱਸੀ ਨੇ ਦੱਸਿਆ ਕਿ ਆਖ਼ਰੀ ਸਾਹ ਤੱਕ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੀ ਰਹੇਗੀ ਅਤੇ ਕਦੇ ਵੀ ਅਜਿਹਾ ਗੀਤ ਨਹੀਂ ਪੇਸ਼ ਕਰੇਗੀ ਜਿਸ ਨਾਲ ਪੰਜਾਬੀ ਮਾਂ ਬੋਲੀ ਨੂੰ ਠੇਸ ਲੱਗੇ, ਉਹਨਾ ਦੱਸਿਆ ਕਿ ਬਹੁਤ ਸਾਰੇ ਪੱਤਰਕਾਰ ਵੀਰਾ ਦਾ ਹਮੇਸ਼ਾ ਬਹੁਤ ਸਹਿਯੋਗ ਰਿਹਾ ਹੈ ਜਿੰਨਾ ਵਿਚੋ ਪ੍ਰਮੁੱਖ ਹਨ ਨਿੰਦਰ ਕੋਟਲੀ,ਮਨਦੀਪ ਖੁਰਮੀ ਹਿੰਮਤਪੁਰਾ , ਕੁਲਵੰਤ ਛਾਜਲੀ, ਅਗਰੇਜ ਸਿੰਘ, ਕਰਮ ਸਿੰਘ, ਗੁਰਬਾਜ ਗਿੱਲ, ਇਸ ਤੋ ਇਲਾਵਾ ਪੰਜਾਬੀ ਕਲਾਕਾਰਾ ਨੂੰ ਮਣਾ ਮੂਹੀ ਪਿਆਰ ਕਰਨ ਵਾਲੇ ਡਾਕਟਰ ਮੋਹਨ ਕਟਾਰੀਆ ਮਲੋਟ ਅਤੇ ਉਹਨਾ ਰਬ ਵਰਗੇ ਸਰੋਤਿਆ ਦੇ ਹਮੇਸ਼ਾ ਰਿਣੀ ਰਹਾਗੀ ਜਿੰਨਾ ਨੇ ਮਣਾ ਮੂੰਹੀਂ ਪਿਆਰ ਦੇ ਕੇ ਪੂਰੀ ਦੁਨੀਆ ਵਿੱਚ ਮੇਰੀ ਪਹਿਚਾਣ ਬਣਾਈ। ਬਹੁਤ ਜਲਦ ਸੋਲੋ ਗੀਤ ਅਤੇ ਨਵੀਆ ਫਿਲਮਾ ਪੰਜਾਬੀਆਂ ਦੀ ਕਚਹਿਰੀ ਵਿੱਚ ਲੈ ਕੇ ਪੇਸ਼ ਹੋ ਰਹੀ ਹਾ, ਪਰਮਾਤਮਾ ਇਸ ਗਾਇਕ ਜੋੜੀ ਨੂੰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦਾ ਬਲ ਬਖਸ਼ੇ।

ਛਿੰਦਾ ਧਾਲੀਵਾਲ ਕੁਰਾਈ ਵਾਲਾ ਫੋਨ 75082-54006

Related posts

ਐੱਸ. ਐੱਮ. ਡੀ. ਵਰਲਡ ਸਕੂਲ ’ਚ ਧਰਤੀ ਦਿਵਸ ਮਨਾਇਆ ਗਿਆ

punjabdiary

Breaking- ਅਹਿਮ ਖ਼ਬਰ – ਕੈਦੀਆਂ ਦੇ ਦੋ ਗੁੱਟਾਂ ਵਿਚ ਹੋਈ ਝੜਪ, ਪੁਲਿਸ ਨੇ ਕੀਤਾ ਕੇਸ ਦਰਜ ਪੜ੍ਹੋ ਪੂਰੀ ਖ਼ਬਰ

punjabdiary

ਸਪੀਕਰ ਵੱਲੋਂ ਕੋਟਕਪੂਰਾ ਸ਼ਹਿਰ ਵਿੱਚ ਸੀਵਰੇਜ, ਪੀਣ ਵਾਲੇ ਪਾਣੀ ਆਦਿ ਸਮੱਸਿਆਵਾਂ ਦੇ ਹੱਲ ਲਈ ਅਧਿਕਾਰੀਆਂ ਨਾਲ ਮੀਟਿੰਗ

punjabdiary

Leave a Comment