Image default
ਤਾਜਾ ਖਬਰਾਂ

ਗਾਇਕ ਰਣਜੀਤ ਮਣੀ ਅਤੇ ਬਲਜੀਤ ਕਮਲ ਦਾ ਦੋਗਾਣਾ “ਜੀਜਾ” 24 ਮਈ ਨੂੰ ਹੋਵੇਗਾ ਰਿਲੀਜ — ਛਿੰਦਾ ਧਾਲੀਵਾਲ

ਗਾਇਕ ਰਣਜੀਤ ਮਣੀ ਅਤੇ ਬਲਜੀਤ ਕਮਲ ਦਾ ਦੋਗਾਣਾ “ਜੀਜਾ” 24 ਮਈ ਨੂੰ ਹੋਵੇਗਾ ਰਿਲੀਜ — ਛਿੰਦਾ ਧਾਲੀਵਾਲ

“ਮੇਰੇ ਰਾਂਝੇ ਦਾ ਪ੍ਰਿਸੀਪਲ ਜੀ,ਹਾੜੇ ਕੱਟਿਓ ਨਾ ਕਲਜ ਚੋਂ ਨਾਂ” ਸੰਨ 1993 ਦੇ ਇਸ ਸੁਪਰ ਡੁਪਰ ਹਿੱਟ ਗੀਤ, ਇਸ ਪੂਰੀ ਟੇਪ “ਤੇਰੇ ਵਿਆਹ ਦਾ ਕਾਰਡ” ਅਤੇ ਇਸ ਟੇਪ ਦੇ ਗਾਇਕ ਰਣਜੀਤ ਮਣੀ ਨੂੰ ਭਲਾਂ ਕੌਣ ਨਹੀਂ ਜਾਣਦਾ?ਇਹ ਵੀ ਉਸ ਡਾਹਢੇ ਦੀ ਰਜ਼ਾ ਹੀ ਸੀ ਕਿ ਇੰਝ ਇੱਕਦਮ ਸਫਲਤਾ ਦੇ ਸਿਖਰ ਨੂੰ ਛੂਹਣ ਤੋਂ ਬਾਦ ਉਸ ਦਾ ਕੋਈ ਗੀਤ ਓਨੀ ਮਕਬੂਲੀਅਤ ਹਾਸਲ ਨਾ ਕਰ ਸਕਿਆ,ਲੇਕਿਨ ਉਸਨੇ ਹੌਂਸਲਾ ਨਹੀਂ ਹਾਰਿਆ।
ਉਧਰ ਪੀ ਐਸ ਐਫ ਗੁਣ ਗਾਵਾਂ ਕੰਪਨੀ ਦੇ ਨਿਰਮਾਤਾ ਸ੍ ਜਸਵਿੰਦਰ ਸਿੰਘ ਵਾਲੀਆ,ਜਿਨਾਂ ਦਾ ਪੰਜਾਬੀ ਗਾਇਕੀ ਦੇ ਖੇਮੇ ਵਿੱਚ ਬੇਹੱਦ ਪਿਆਰ ਸਤਿਕਾਰ ਹੈ,ਹਮੇਸ਼ਾ ਕੋਈ ਨਵੇਂ ਨਵੇਂ ਤਜ਼ਰਬੇ ਕਰਦੇ ਰਹਿੰਦੇ ਹਨ।ਪਿਛਲੇ ਦਿਨਾਂ ਵਿੱਚ ਵਾਲੀਆ ਸਾਹਬ ਨੇ ਰਣਜੀਤ ਮਣੀ ਨੂੰ ਸੰਪਰਕ ਵਿੱਚ ਲੈ ਕੇ ਕੁੱਝ ਨਵਾਂ ਕਰਨ ਦੀ ਯੋਜਨਾ ਬਣਾਈ ਅਤੇ ਸਿੱਟੇ ਵਜੋਂ ਇੱਕ ਨਵਾਂ ਦੋਗਾਣਾ “ਜੀਜਾ” ਟਾਈਟਲ ਹੇਠ ਰਿਕਾਰਡ ਹੋ ਗਿਆ। ਇਸ ਗੀਤ ਨੂੰ ਰਣਜੀਤ ਮਣੀ ਨੇ ਸਹਿ-ਗਾਇਕਾ ਬਲਜੀਤ ਕਮਲ ਨਾਲ ਗਾਇਆ ਹੈ।ਇਸ ਪਰਿਵਾਰਕ ਗੀਤ ਨੂੰ ਸਿਰਮੌਰ ਗੀਤਕਾਰ ਸੁਰਿੰਦਰ ਸ਼ੇਰਗਿੱਲ (ਯੂ ਐਸ ਏ) ਨੇ ਬਾਖੂਬੀ ਲਿਖਿਆ ਹੈ ਅਤੇ ਪਰੀਤਮ ਸਟੂਡੀਓਜ਼ ਲੁਧਿਆਣਾ ਵੱਲੋਂ ਸੰਗੀਤਬੱਧ ਕੀਤਾ ਗਿਆ ਹੈ। ਵੀਡੀਓ, ਨਿਰਦੇਸ਼ਕ ਹਰਪਰੀਤ ਵਾਲੀਆ ਨੇ ਤਿਆਰ ਕੀਤਾ ਹੈ ਵਿਸ਼ੇਸ਼ ਸਹਿਯੋਗ ਲਈ ਸ੍ ਹਰਦੀਪ ਸਿੰਘ ਸਿੱਧੂ ਦਾ ਸਪੈਸ਼ਲ ਧੰਨਵਾਦ ਕੀਤਾ ਗਿਆ ਹੈ। ਇਹ ਗੀਤ 24 ਮਈ ਨੂੰ ਯੂਟਿਊਬ ਤੇ ਰਿਲੀਜ਼ ਹੋਣ ਉਪਰਂਤ ਡੀ ਡੀ ਪੰਜਾਬੀ ਚੈਨਲ ਤੇ ਨਵੇਂ ਸ਼ੁਰੂ ਹੋਣ ਵਾਲੇ ਪਰੋਗਰਾਮ ਗੂੰਜਾਂ ਵਿੱਚ ਵੀ ਪ੍ਸਾਰਿਤ ਕੀਤਾ ਜਾਵੇਗਾ।

ਛਿੰਦਾ ਧਾਲੀਵਾਲ ਕੁਰਾਈ ਵਾਲਾ ਫੋਨ: 75082-54006

Advertisement

Related posts

Breaking- ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ ਐਜੂਕੇਸ਼ਨ ਵਿੱਚ ਅਧਿਆਪਕ ਦਿਵਸ ਸਮਾਗਮ ਦਾ ਆਯੋਜਨ, ਅਧਿਆਪਕਾਂ ਦੇ ਕਿੱਤੇ ਨਾਲ ਸਬੰਧਤ 6 ਸਖਸੀਅਤਾਂ ਦਾ ਸਨਮਾਨ

punjabdiary

Breaking- ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦਾ ਖਾਸ਼ ਮੈਂਬਰ ਕੈਨੇਡਾ ਵਿੱਚ ਜਿਸਦਾ, ਮੂਸੇਵਾਲਾ ਦੇ ਕਤਲ ਕਾਂਡ ਵਿਚ ਅਹਿਮ ਰੋਲ

punjabdiary

ਮਾਂ ਬੋਲੀ ਲਈ ਪਹਿਲਕਦਮੀ ; ਗਰੁੱਪ ਸੀ ਤੇ ਡੀ ਦੀਆਂ ਅਸਾਮੀਆਂ ਲਈ ਪੰਜਾਬੀ ਪ੍ਰੀਖਿਆ ਲਾਜ਼ਮੀ ਕੀਤੀ View in English

punjabdiary

Leave a Comment