Image default
About us

ਗੁਰਜੀਤ ਸਿੰਘ ਔਜਲਾ ਨੇ ਆਰਟੀਏ ਦਫਤਰ ‘ਚ ਕੀਤਾ ਅਚਨਚੇਤ ਦੌਰਾ

ਗੁਰਜੀਤ ਸਿੰਘ ਔਜਲਾ ਨੇ ਆਰਟੀਏ ਦਫਤਰ ‘ਚ ਕੀਤਾ ਅਚਨਚੇਤ ਦੌਰਾ

ਅੰਮ੍ਰਿਤਸਰ, 25 ਮਈ (ਬਾਬੂਸ਼ਾਹੀ)- ਹਰ ਦੇਸ਼ ਦੇ ਨਾਗਰਿਕ ਨੂੰ ਵਾਹਨ ਚਲਾਉਣ ਦੇ ਲਈ ਡਰਾਈਵਿੰਗ ਲਾਇਸੰਸ ਬਣਾਉਣ ਦੀ ਜ਼ਰੂਰਤ ਪੈਂਦੀ ਹੈ ਜੋ ਕਿ ਉਸਦੇ ਸਬੰਧਤ ਜ਼ਿਲੇ ਤੋਂ ਹੁੰਦਾ ਹੈ l ਗੱਲ ਕਰੀਏ ਅੰਮ੍ਰਿਤਸਰ ਦੀ ਤਾਂ ਅੰਮ੍ਰਿਤਸਰ ਵਿੱਚ ਆਰਟੀਏ ਦਫਤਰ ਵਿੱਚ ਰੋਜ਼ਾਨਾ ਹੀ ਲਾਇਸੰਸ ਬਣਾਉਣ ਵਾਲਿਆਂ ਦੀ ਵੱਡੀ ਭੀੜ ਦੇਖਣ ਨੂੰ ਮਿਲਦੀ ਹੈ ਤੇ ਗਰਮੀ ਦੇ ਦਿਨਾਂ ਵਿੱਚ ਬਹੁਤ ਸਾਰੇ ਲੋਕ ਲਾਇਸੰਸ ਬਣਾਉਣ ਲਈ ਆਰਟੀਏ ਦਫਤਰ ਵਿੱਚ ਲਾਇਸੰਸ ਬਣਵਾਉਣ ਲਈ ਲੋਕ ਭਾਰੀ ਗਰਮੀ ਤੋਂ ਅਤੇ ਉਥੋਂ ਦੇ ਸਿਸਟਮ ਤੋਂ ਪ੍ਰੇਸ਼ਾਨ ਦਿਖਾਈ ਦਿੰਦੇ ਹਨ l ਇਸਦੇ ਚਲਦੇ ਅੱਜ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵੱਲੋਂ ਆਰਟੀਏ ਦਫਤਰ ਵਿੱਚ ਅਚਨਚੇਤ ਦੌਰਾ ਕੀਤਾ ਗਿਆ ਅਤੇ ਓਦੋਂ ਦੇ ਹਾਲਾਤਾਂ ਦਾ ਜਾਇਜ਼ਾ ਵੀ ਲਿਆ ਗਿਆ l
ਅੰਮ੍ਰਿਤਸਰ ਦੇ ਆਰਟੀਏ ਦਫਤਰ ਵਿੱਚ ਅੱਜ ਅੰਮ੍ਰਿਤਸਰ ਦੇ ਸਾਂਸਦ ਗੁਰਜੀਤ ਸਿੰਘ ਔਜਲਾ ਵੱਲੋਂ ਅਚਨਚੇਤ ਦੌਰਾ ਕੀਤਾ ਗਿਆ ਅਤੇ ਆਰਟੀਏ ਦਫਤਰ ਦੇ ਵਿੱਚ ਆ ਰਹੀਆਂ ਅੰਮ੍ਰਿਤਸਰ ਸ਼ਹਿਰ ਵਾਸੀਆਂ ਦੀਆਂ ਪ੍ਰੇਸ਼ਾਨੀਆਂ ਦੂਰ ਕਰਨ ਲਈ ਆਰਟੀਏ ਦਫਤਰ ਦੇ ਅਧਿਕਾਰੀਆਂ ਨਾਲ ਵੀ ਮੀਟਿੰਗ ਕੀਤੀ ਗਈ l ਇਸ ਤਰਾਂ ਆਰਟੀਏ ਦਫਤਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਗੁਰਜੀਤ ਸਿੰਘ ਔਜਲਾ ਵੱਲੋਂ ਅੱਜ ਆਰਟੀਏ ਦਫਤਰ ਵਿੱਚ ਪਹੁੰਚੇ ਹਨ ਤੇ ਉਨ੍ਹਾਂ ਵੱਲੋਂ ਜਾਇਜ਼ਾ ਲਿਆ ਗਿਆ ਅਤੇ ਆਰਟੀਏ ਦਫਤਰ ਵਿੱਚ ਆ ਰਹੀਆਂ ਕਮੀਆਂ ਨੂੰ ਦੂਰ ਕਰਨ ਬਾਰੇ ਕਿਹਾ ਗਿਆ ਹੈ ਅਤੇ ਆਰਟੀਏ ਅਧਿਕਾਰੀ ਨੇ ਦੱਸਿਆ ਕਿ ਜੋ ਕਮੀਆਂ ਉਹਨਾਂ ਨੂੰ ਕੰਮ ਕਰਨ ਦੇ ਵਿੱਚ ਆ ਰਹੀਆਂ ਹਨ ਉਸ ਬਾਰੇ ਵੀ ਗੁਰਜੀਤ ਸਿੰਘ ਔਜਲਾ ਨਾਲ ਵਿਚਾਰ ਕੀਤੀ ਗਈ ਹੈ l
ਦੂਜੇ ਪਾਸੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਪਾਰਟੀ ਦਫ਼ਤਰ ਦੇ ਵਿੱਚ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਸ਼ਹਿਰ ਵਾਸੀਆਂ ਨੂੰ ਆ ਰਹੀਆਂ ਹਨ l ਜਿਸ ਤਰ੍ਹਾਂ ਕਿ ਕੀ ਤਪਦੀ ਧੁੱਪ ਦੇ ਵਿੱਚ ਲੋਕਾਂ ਨੂੰ ਖੜ੍ਹੇ ਹੋ ਕੇ ਆਪਣੇ ਟਾਈਮ ਦਾ ਇੰਤਜ਼ਾਰ ਕਰਨਾ ਪੈਂਦਾ ਸੀ ਇਸ ਦੇ ਨਾਲ ਹੀ ਦੀਆਂ ਵੱਡੀਆਂ ਲਾਈਨਾਂ ਦੇ ਵਿੱਚ ਲੋਕ ਪ੍ਰੇਸ਼ਾਨ ਹੁੰਦੇ ਦਿਖਾਈ ਦਿੰਦੇ ਸਨ l ਇਸ ਤੋਂ ਇਲਾਵਾ ਏਥੇ ਬੀਐਸਐਫ ਦੀ ਜ਼ਮੀਨ ਨਜ਼ਦੀਕ ਹੋਣ ਕਰਕੇ ਕੋਈ ਵੀ ਨੈਟਵਰਕ ਕੰਮ ਨਹੀਂ ਕਰਦਾ ਸਿਰਫ਼ ਤੇ ਸਿਰਫ਼ BSNL ਦੀ ਕੰਮ ਕਰਦਾ ਹੈ l ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਅਸੀਂ ਆਰਟੀਏ ਦਫਤਰ ਵਿੱਚ ਪਹੁੰਚ ਕੇ ਇਹਨਾਂ ਨੂੰ ਹਦਾਇਤਾਂ ਕੀਤੀਆਂ ਹਨ ਕਿ ਜਲਦੀ ਸ਼ਹਿਰ ਵਾਸੀਆਂ ਦੇ ਬੈਠਣ ਦੇ ਲਈ ਦੀਆਂ ਕੁਰਸੀਆਂ ਦਾ ਇੰਤਜਾਮ ਕੀਤਾ ਜਾਵੇ ਅਤੇ ਇੱਕ ਸਿਸਟਮ ਇਸ ਤਰੀਕੇ ਦਾ ਤਿਆਰ ਕੀਤਾ ਜਾਵੇ l ਕਿ ਕਿਸੇ ਵੀ ਵਿਅਕਤੀ ਨੂੰ ਲਾਈਨ ਵਿੱਚ ਖੜ੍ਹ ਕੇ ਲਾਇਸੰਸ ਨਾ ਬਣਵਾਉਣਾ ਪਵੇ ਇੱਥੇ ਟੋਕਨ ਸਿਸਟਮ ਸ਼ੁਰੂ ਕੀਤਾ ਜਾਵੇ ਤਾਂ ਜੋ ਕਿ ਹਰ ਇਕ ਵਿਅਕਤੀ ਆਰਾਮ ਨਾਲ ਬੈਠ ਕੇ ਆਪਣੀ ਕੁੜੀ ਦਾ ਇੰਤਜ਼ਾਰ ਕਰਦੇ ਹੋਏ ਆਪਣਾ ਡਰਾਈਵਿੰਗ ਲਾਇਸੈਂਸ ਬਣਵਾ ਕੇ ਜਾਵੇl ਮੈਂ ਕਿਹਾ ਕਿ ਅਸੀਂ ਆਰਟੀਏ ਅਧਿਕਾਰੀਆ ਨੂੰ ਕਿਹਾ ਇਸ ਸਬੰਧੀ ਉਹ ਪੰਜਾਬ ਸਰਕਾਰ ਕੋਲ ਫੰਡ ਜਾਰੀ ਕਰਵਾਏ ਤੇ ਅਗਰ ਪੰਜਾਬ ਸਰਕਾਰ ਫੰਡ ਜਾਰੀ ਨਹੀਂ ਕਰਦੀ ਤਾਂ ਉਹ ਆਪਣੇ ਐਮ.ਪੀ ਲੈਡ ਫੰਡ ਵਿੱਚੋਂ ਇਨ੍ਹਾਂ ਨੂੰ ਫੰਡ ਦੇ ਕੇ ਕੰਮ ਜ਼ਰੂਰ ਕਰਵਾਉਣਗੇ ਤਾਂ ਜੋ ਕਿ ਲਾਇਸੰਸ ਬਣਵਾਓਣ ਆਣ ਲਗਿਆ ਸ਼ਹਿਰ ਵਾਸੀਆਂ ਨੂੰ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ l
ਇੱਥੇ ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਆਰਟੀਏ ਦਫਤਰ ਦੇ ਹਾਲਾਤ ਕਾਫੀ ਖਸਤਾ ਨਜ਼ਰ ਆਉਂਦੇ ਹਨ l ਸ਼ਹਿਰ ਵਾਸੀਆਂ ਨੂੰ ਲਾਇਸੰਸ ਬਣਾਉਣ ਆਉਣ ਲਗ ਗਿਆ ਇਥੇ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ l ਮੌਸਮ ਦੇ ਹਿਸਾਬ ਨਾਲ ਹੁਣ ਗਰਮੀ ਵਧਦੀ ਨਜ਼ਰ ਆ ਰਹੀ ਹੈ ਜਿਸ ਕਰਕੇ ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਵਾਸੀਆਂ ਨੂੰ ਅਤੇ ਧੁੱਪ ਵਿੱਚ ਖੜ ਕੇ ਆਪਣੇ ਸਮੇਂ ਦਾ ਇੰਤਜ਼ਾਰ ਕਰਨਾ ਪਵੇਗਾ ਦੇ ਸ਼ਹਿਰ ਵਾਸੀਆਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਅੱਜ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਆਰਟੀਏ ਦਫਤਰ ਵਿਚ ਪਹੁੰਚੇ ਸਨ l ਹੁਣ ਕਦੋਂ ਤੱਕ ਆਰਟੀਏ ਦਫਤਰ ਦੇ ਵਿੱਚ ਵਧੀਆ ਕੁਰਸੀਆਂ ਅਤੇ ਟੋਕਨ ਸਿਸਟਮ ਸ਼ੁਰੂ ਹੁੰਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ l

Related posts

Breaking- 24 ਅਗਸਤ ਨੂੰ ਵੇਰਕਾ ਮਿਲਕ ਪਲਾਂਟ ਦੇ ਸਾਹਮਣੇ ਪੱਕੇ ਧਰਨੇ ਦਾ ਐਲਾਨ

punjabdiary

ਜੰਗਲਾਤ ਵਿਭਾਗ ਸੁਸਤ, ਚੀਤਾ ਸਰਗਰਮ: 240 ਘੰਟੇ ਬਾਅਦ ਵੀ ਹੱਥ ਖਾਲੀ; ਲਗਾਏ ਗਏ ਐਂਟੀ ਸਮੋਗ ਕੈਮਰੇ

punjabdiary

ਦੁਕਾਨ ‘ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਮਾਨ ਸੜ ਕੇ ਸੁਆਹ

punjabdiary

Leave a Comment