Image default
ਅਪਰਾਧ

ਗੁਰਦਾਸਪੁਰ ਵਿਚ 3 ਵੱਡੇ ਨਸ਼ਾ ਤਸਕਰਾਂ ਵਿਰੁਧ ਕਾਰਵਾਈ; 52 ਲੱਖ ਰੁਪਏ ਦੀ ਜਾਇਦਾਦ ਜ਼ਬਤ

ਗੁਰਦਾਸਪੁਰ ਵਿਚ 3 ਵੱਡੇ ਨਸ਼ਾ ਤਸਕਰਾਂ ਵਿਰੁਧ ਕਾਰਵਾਈ; 52 ਲੱਖ ਰੁਪਏ ਦੀ ਜਾਇਦਾਦ ਜ਼ਬਤ

 

 

 

Advertisement

ਗੁਰਦਾਸਪੁਰ, 7 ਸਤੰਬਰ (ਰੋਜਾਨਾ ਸਪੋਕਸਮੈਨ)- ਪੰਜਾਬ ‘ਚ ਨਸ਼ਿਆਂ ‘ਤੇ ਲਗਾਮ ਲਗਾਉਣ ਲਈ ਸਰਕਾਰ ਸਖ਼ਤ ਰੁਖ ਅਪਣਾਉਂਦੀ ਨਜ਼ਰ ਆ ਰਹੀ ਹੈ। ਹੁਣ ਨਸ਼ਾ ਤਸਕਰਾਂ ਦਾ ਲੱਕ ਤੋੜਨ ਲਈ ਪੁਲਿਸ ਉਨ੍ਹਾਂ ਦੀਆਂ ਜਾਇਦਾਦਾਂ ਜ਼ਬਤ ਕਰ ਰਹੀ ਹੈ। ਗੁਰਦਾਸਪੁਰ ਵਿਚ ਵੀ ਤਿੰਨ ਵੱਡੇ ਨਸ਼ਾ ਤਸਕਰਾਂ ਦੀ ਜ਼ਮੀਨ ਕੁਰਕ ਕੀਤੀ ਗਈ ਹੈ।

ਐਸ.ਐਸ.ਪੀ. ਗੁਰਦਾਸਪੁਰ ਦਾਇਮਾ ਹਰੀਸ਼ ਕੁਮਾਰ ਨੇ ਦਸਿਆ ਕਿ ਜ਼ਿਲ੍ਹਾ ਪੁਲਿਸ ਵਲੋਂ ਨਸ਼ਾ ਤਸਕਰਾਂ ’ਤੇ ਸ਼ਿਕੰਜਾ ਕੱਸਣ ਲਈ ਇਹ ਫ਼ੈਸਲਾ ਲਿਆ ਗਿਆ ਹੈ। ਇਸ ਕੇਸ ਵਿਚ ਕੁਰਕ ਕੀਤੀ ਗਈ ਕੁੱਲ ਜਾਇਦਾਦ 52 ਲੱਖ 18 ਹਜ਼ਾਰ ਰੁਪਏ ਦੇ ਕਰੀਬ ਹੈ।

ਐਸ.ਐਸ.ਪੀ. ਕੁਮਾਰ ਨੇ ਦਸਿਆ ਕਿ ਅਜਿਹੇ 13 ਹੋਰ ਨਸ਼ਾ ਤਸਕਰ ਹਨ, ਜਿਨ੍ਹਾਂ ‘ਤੇ ਕਾਰਵਾਈ ਲਈ ਅਜੇ ਵੀ ਕੇਸ ਪੈਂਡਿੰਗ ਹਨ। ਉਨ੍ਹਾਂ ਨਸ਼ਾ ਤਸਕਰਾਂ ਦੀ ਜ਼ਮੀਨ ਵੀ ਜਲਦੀ ਹੀ ਕੁਰਕ ਕਰ ਲਈ ਜਾਵੇਗੀ। ਉਨ੍ਹਾਂ ਦਸਿਆ ਕਿ ਕੁਰਕ ਕੀਤੀ ਜਾਇਦਾਦ ਵਿਚ ਵਾਹਨ, ਮਕਾਨ ਅਤੇ ਖ਼ਾਲੀ ਪਲਾਟ ਵੀ ਸ਼ਾਮਲ ਹਨ।

ਜਿਨ੍ਹਾਂ ਨਸ਼ਾ ਤਸਕਰਾਂ ਨੇ ਅਪਣੇ ਕੁੱਝ ਰਿਸ਼ਤੇਦਾਰਾਂ ਦੇ ਨਾਂਅ ‘ਤੇ ਜ਼ਮੀਨਾਂ ਲਈਆਂ ਹਨ, ਉਨ੍ਹਾਂ ਵਿਰੁਧ ਵੀ ਕਾਰਵਾਈ ਹੋਵੇਗੀ। ਉਨ੍ਹਾਂ ਦਸਿਆ ਕਿ ਜਿਨ੍ਹਾਂ ਨਸ਼ਾ ਤਸਕਰਾਂ ਦੀ ਜ਼ਮੀਨ ਕੁਰਕ ਕੀਤੀ ਗਈ ਹੈ, ਉਨ੍ਹਾਂ ਵਿਰੁਧ 2021 ਅਤੇ 22 ਵਿਚ ਨਸ਼ਿਆਂ ਦੇ ਕੇਸ ਦਰਜ ਕੀਤੇ ਗਏ ਹਨ।

Advertisement

Related posts

breaking–ਸਿੱਧੂ ਮੁਸੇਵਾਲਾ ਕਤਲ ਕੇਸ ਵਿੱਚ ਪੰਜਾਬ ਪੁਲਸ ਲਾਰੇਂਸ ਬਿਸ਼ਨੋਈ ਨੂੰ ਪੰਜਾਬ ਲਿਆਉਣ ਦੀ ਤਿਆਰੀ ਵਿਚ

punjabdiary

ਮਾਸੂਮ ਦਿਲਰੋਜ਼ ਨੂੰ ਮਿਲਿਆ ਇਨਸਾਫ, ਕਾ.ਤਲ ਗੁਆਂਢਣ ਨੂੰ ਅਦਾਲਤ ਨੇ ਸੁਣਾਈ ਫਾਂ.ਸੀ ਦੀ ਸਜ਼ਾ

punjabdiary

ਜਲੰਧਰ ਕਾਊਂਟਰ ਇੰਟੈਲੀਜੈਂਸ ਨੂੰ ਮਿਲੀ ਵੱਡੀ ਸਫਲਤਾ, 2 ਤ.ਸਕਰਾਂ ਨੂੰ ਗੈਰ-ਕਾਨੂੰਨੀ ਹ.ਥਿਆ.ਰਾਂ ਸਣੇ ਕੀਤਾ ਕਾਬੂ

punjabdiary

Leave a Comment