ਗੁਰਦਿੱਤ ਸੇਖੋਂ ਦੀ ਜਿੱਤ ਦੀ ਖੁਸ਼ੀ ‘ਚ ਟਾਈਪਿਸਟ ਯੂਨੀਅਨ ਨੇ ਲੱਡੂ ਵੰਡੇ
ਫ਼ਰੀਦਕੋਟ, 10 ਮਾਰਚ – (ਪ੍ਰਸ਼ੋਤਮ ਕੁਮਾਰ) – ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦਿੱਤ ਸਿੰਘ ਸੇਖੋਂ ਦੀ ਜਿੱਤ ਦੀ ਖੁਸ਼ੀ ਵਿੱਚ ਸਥਾਨਕ ਮਿੰਨੀ ਸਕੱਤਰੇਤ ਦੀ ਟਾਈਪਿਸਟ ਯੂਨੀਅਨ ਨੇ ਲੱਡੂ ਵੰਡੇ। ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਗੋਰਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਇਸ ਵਾਰ ਬਦਲਾਅ ਲਈ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਵੋਟਾਂ ਪਾਈਆਂ ਹਨ। ਉਹਨਾਂ ਕਿਹਾ ਕਿ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦਿੱਤ ਸਿੰਘ ਸੇਖੋਂ ਇੱਕ ਮਿਲਣਸਾਰ, ਸੂਝਵਾਨ ਅਤੇ ਬੇਦਾਗ਼ ਆਗੂ ਹਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਵਿਧਾਇਕ ਵਜੋਂ ਫਰੀਦਕੋਟ ਦੀ ਅਗਵਾਈ ਕਰਦਿਆਂ ਲੋਕਾਂ ਦੀਆਂ ਆਸਾਂ ‘ਤੇ ਖਰਾ ਉੱਤਰਨਗੇ। ਉਹਨਾਂ ਇਸ ਸਫ਼ਲਤਾ ‘ਤੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਉਹਨਾਂ ਦੇ ਪਰਿਵਾਰ ਅਤੇ ਸਮੂਹ ਪਾਰਟੀ ਵਰਕਰਾਂ ਤੇ ਆਗੂਆਂ ਨੂੰ ਜਿੱਤ ਦੀ ਵਧਾਈ ਦਿੱਤੀ। ਇਸ ਮੌਕੇ ਯੂਨੀਅਨ ਦੇ ਮੈਂਬਰ ਜਗਸੀਰ ਸਿੰਘ ਰਿੰਪਾ, ਪ੍ਰਸ਼ੋਤਮ ਬਜਾਜ, ਨਰੇਸ਼ ਕੁਮਾਰ ਚਾਂਦ, ਬਲਵੰਤ ਸਿੰਘ ਕੰਮੇਆਣਾ, ਦੀਨ ਦਿਆਲ, ਬਲਰਾਮ ਕੱਕੜ, ਦਰਸ਼ਨ ਅਰੋੜਾ, ਹਰਪ੍ਰੀਤ ਪਵਾਰ, ਟਿੰਕੂ ਆਦਿ ਵੀ ਹਾਜਰ ਸਨ।
ਕੈਪਸ਼ਨ: ਗੁਰਦਿੱਤ ਸੇਖੋਂ ਦੀ ਜਿੱਤ ਦੀ ਖੁਸ਼ੀ ਵਿੱਚ ਲੱਡੂ ਵੰਡਦੇ ਹੋਏ ਟਾਈਪਿਸਟ।