Image default
About us

ਗੁਰਬਾਣੀ ਪ੍ਰਸਾਰਣ ‘ਤੇ CM ਮਾਨ ਦਾ ਤੰਜ, ਇੱਕ ਹੀ ਪਰਿਵਾਰ ਦੇ ਚੈਨਲ ਦੀਆਂ ਮਿੰਨਤਾਂ ਕਿਉਂ ਕਰ ਕਰ ਰਹੀ SGPC

ਗੁਰਬਾਣੀ ਪ੍ਰਸਾਰਣ ‘ਤੇ CM ਮਾਨ ਦਾ ਤੰਜ, ਇੱਕ ਹੀ ਪਰਿਵਾਰ ਦੇ ਚੈਨਲ ਦੀਆਂ ਮਿੰਨਤਾਂ ਕਿਉਂ ਕਰ ਕਰ ਰਹੀ SGPC

 

 

 

Advertisement

ਚੰਡੀਗੜ੍ਹ, 22 ਜੁਲਾਈ (ਨਿਊਜ 18)- ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਬਾਣੀ ਪ੍ਰਸਾਰਣ ਨੂੰ ਤੰਜ ਕੱਸਿਆ ਹੈ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਉਤੇ ਸਵਾਲ ਚੁੱਕੇ ਹਨ। ਇਸ ਮੌਕੇ ਭਗਵੰਤ ਮਾਨ ਨੇ ਬਿਨਾਂ ਕਿਸੇ ਦਾ ਨਾਂ ਲਏ ਕਿਹਾ ਹੈ ਕਿ SGPC ਸਿਰਫ਼ ਇੱਕ ਚੈਨਲ ਨੂੰ ਲੈ ਕੇ ਹੀ ਕਿਉਂ ਬੇਨਤੀ ਕਰ ਰਹੀ ਹੈ। ਇੱਕ ਹੀ ਪਰਿਵਾਰ ਦੇ ਚੈਨਲ ਨੂੰ ਕਿਉਂ ਅਧਿਕਾਰ ਦਿੱਤੇ ਜਾ ਰਹੇ ਹਨ। ਮਾਨ ਨੇ ਕਿਹਾ ਕਿ SGPC ਨੂੰ ਨਵੀਂ ਤਕਨਾਲੋਜੀ ਦਾ ਨਹੀਂ ਪਤਾ ਹੈ।
ਕਾਬਲੇਗੌਰ ਹੈ ਕਿ ਬੀਤੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਸਬੰਧੀ ਸਿੱਖ ਸੰਗਤ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਕੀਤੇ ਗਏ ਆਦੇਸ਼ ਅਨੁਸਾਰ ਆਪਣਾ ਯੂਟਿਊਬ ਚੈਨਲ ਸ਼ੁਰੂ ਕਰਨ ਦੇ ਨਾਲ-ਨਾਲ ਆਪਣਾ ਸੈਟੇਲਾਈਟ ਚੈਨਲ ਸਥਾਪਤ ਹੋਣ ਤੱਕ ਪੀਟੀਸੀ ਚੈਨਲ ਦੇ ਪ੍ਰਬੰਧਕਾਂ ਨੂੰ ਗੁਰਬਾਣੀ ਪ੍ਰਸਾਰਣ ਜਾਰੀ ਰੱਖਣ ਦੀ ਅਪੀਲ ਕੀਤੀ ਸੀ।ਸੀਐਮ ਮਾਨ ਨੇ ਕਿਹਾ ਕਿ ਬਹੁਤ ਵਧੀਆ ਤਰੀਕੇ ਨਾਲ ਪਲਾਨਿੰਗ ਕੀਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਜਥੇਦਾਰ ਸਾਹਿਬ ਨੇ ਕਿਹਾ, ਕਿ ਸੈਟੇਲਾਈਟ ਚੈਨਲ ‘ਤੇ ਵੀ ਪ੍ਰਸਾਰਣ ਹੋਵੇ। ਜਥੇਦਾਰ ਸਾਹਿਬ ਨੇ ਕਿਸੇ ਚੈਨਲ ਦਾ ਨਾਮ ਨਹੀਂ ਲਿਆ ਹੈ। ਫਿਰ ਸਿਰਫ਼ PTC ਨੂੰ ਕਿਉਂ ਪ੍ਰਸਾਰਣ ਲਈ ਕਿਹਾ ਹੈ ਅਤੇ ਮਿੰਨਤਾ ਕਰਕੇ ਪ੍ਰਸਾਰਣ ਕਰਨ ਨੂੰ ਕਹਿ ਰਹੇ ਹਨ।
ਦੱਸ ਦਈਏ ਕਿ ਅੱਜ ਪੰਜਾਬ ਤੋਂ 72 ਅਧਿਆਪਕਾਂ ਦੀ ਟੀਮ ਪ੍ਰਬੰਧਨ ਹੁਨਰ ਸਿੱਖਣ ਲਈ ਸਿੰਗਾਪੁਰ ਜਾ ਰਹੀ ਹੈ। ਅਧਿਆਪਕਾਂ ਨੂੰ ਸਿੰਗਾਪੁਰ ਭੇਜਣ ਲਈ ਮੁੱਖ ਮੰਤਰੀ ਭਗਵੰਤ ਮਾਨ ਖੁਦ ਪਹੁੰਚੇ। ਉਹ ਸਾਰੇ ਅਧਿਆਪਕਾਂ ਨੂੰ ਮਿਲੇ। ਉਨ੍ਹਾਂ ਨੂੰ ਯਾਤਰਾ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ। ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਪਰਸਨ ਸਤਵੀਰ ਬੇਦੀ ਵੀ ਹਾਜ਼ਰ ਸਨ।

Related posts

ਦੇਸ਼ ‘ਚ ਹਾਈ ਕੋਰਟ ਦੇ 17 ਨਵੇਂ ਜੱਜਾਂ ਦੀ ਨਿਯੁਕਤੀ, 16 ਦੇ ਤਬਾਦਲੇ, ਸਰਕਾਰ ਨੇ ਨੋਟੀਫਿਕੇਸ਼ਨ ਕੀਤਾ ਜਾਰੀ

punjabdiary

ਸੀ ਐਚ ਸੀ ਬਾਜਾਖਾਨਾ ਵਿਖੇ ਆਯੂਸ਼ਮਾਨ ਭਾਰਤ ਸਕੀਮ ਹੇਠ ਮਿਲ ਰਹੀਆਂ ਨੇ ਮੁਫ਼ਤ ਸਿਹਤ ਸਹੂਲਤਾਂ

punjabdiary

ਜੈ ਮਿਲਾਪ ਪ੍ਰਾਈਵੇਟ ਲੈਬਾਰਟਰੀ ਯੂਨੀਅਨ ਵਲੋਂ ‘ਮੇਲਾ ਖੂਨਦਾਨੀਆਂ ਦਾ’ ਨੂੰ ਸਹਿਯੋਗ ਦਾ ਐਲਾਨ!

punjabdiary

Leave a Comment