ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕਥਾ-ਕੀਰਤਨ ਸਮਾਗਮ
ਕੋਟਕਪੂਰਾ, 17 ਮਈ :- ਸਥਾਨਕ ਗੁਰਦੁਆਰਾ ਪਾਤਸ਼ਾਹੀ ਦਸਵੀਂ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਸੁਸਾਇਟੀ ਵਲੋਂ ਗੁਰੂ ਅਮਰਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਕਾਸ਼ ਪੁਰਬ ਸਮਾਗਾਮ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ, ਜਿਸ ਦੀ ਸ਼ੁਰੂਆਤ ਹਜੂਰੀ ਰਾਗੀ ਭਾਈ ਬੇਅੰਤ ਸਿੰਘ ਪਾਰਸ ਦੇ ਜੱਥੇ ਵਲੋਂ ਕੀਤੀ ਗਈ। ਉਪਰੰਤ ਗੁਰੂ ਅਮਰਦਾਸ ਸਾਹਿਬ ਜੀ ਦੇ ਇਤਿਹਾਸ ਸਬੰਧੀ ਵਿਚਾਰ ਸਾਂਝੇ ਕਰਦਿਆਂ ਭਾਈ ਗੁਰਪ੍ਰੀਤ ਸਿੰਘ ‘ਰਾਜਾ’ ਨੇ ਦੱਸਿਆ ਕਿ ਆਪ ਜੀ ਨੇ ਗੋਇੰਦਵਾਲ ਸਾਹਿਬ ਵਸਾਇਆ ਅਤੇ ਇੱਥੇ ਰਹਿੰਦਿਆਂ ਅਨੇਕਾਂ ਕ੍ਰਾਂਤੀਕਾਰੀ ਪਰਿਵਰਤਨ ਕੀਤੇ, ਜਿਸ ਵਿੱਚ ਸਭ ਤੋਂ ਅਹਿਮ ‘ਪਹਿਲਾਂ ਪੰਗਤ ਫਿਰ ਸੰਗਤ’ ਸੀ, ਭਾਵ ਜੇਕਰ ਕਿਸੇ ਨੇ ਗੁਰੂ ਜੀ ਦੇ ਦਰਸ਼ਨ ਕਰਨ ਲਈ ਜਾਣਾ ਹੈ ਤਾਂ ਪਹਿਲਾਂ ਪੰਗਤ ਵਿੱਚ ਸਾਰਿਆਂ ਨਾਲ ਬੈਠ ਕੇ ਲੰਗਰ ਛਕਣਾ ਪਵੇਗਾ, ਜਿਸ ਨਾਲ ਮੰਨ ਵਿੱਚ ਚੱਲ ਰਹੇ ਫੋਕਟ ਅਹੰਕਾਰ ਦਾ ਨਾਸ਼ ਹੁੰਦਾ ਹੈ। ਛੂਤ-ਛਾਤ ਅਤੇ ਜਾਤ-ਪਾਤ ਦੇ ਵਿਰੁੱਧ ਵੀ ਆਪ ਜੀ ਨੇ ਆਵਾਜ਼ ਬੁਲੰਦ ਕੀਤੀ ਤੇ ਸਾਰਿਆਂ ਨੂੰ ਵਾਹਿਗੁਰੂ ਦੀ ਔਲਾਦ ਦੱਸਿਆ, ਇਸ ਲਈ ਆਪ ਜੀ ਨੇ ਲਹੌਰ ਤੋਂ ਆਏ ਇੱਕ ਕੋਹੜੀ ‘ਮੁਰਾਰੀ’ ਨੂੰ ਪਹਿਲਾਂ ਤਾਂ ਰੋਗ ਮੁਕਤ ਕੀਤਾ ਫਿਰ ਉਸਦਾ ਵਿਆਹ ਇਹ ਕਹਿ ਕੇ ਕੀਤਾ ਕਿ ਅੱਜ ਤੋਂ ਬਾਅਦ ਇਸ ਦੀ ਮਾਂ ਵੀ ਮੈਂ ਅਤੇ ਪਿਤਾ ਵੀ ਮੈਂ ਹੋਵਾਂਗਾ। ਗੁਰੂ ਜੀ ਨੇ ਜਾਤ-ਪਾਤ ਨੂੰ ਮਿਟਾਉਣ ਦੀਆਂ ਸਿਰਫ ਗੱਲਾਂ ਹੀ ਨਹੀਂ ਕੀਤੀਆਂ ਪਰ ਸਮਾਂ ਆਉਣ ਤੇ ਆਪਣੀ ਬੇਟੀ ਬੀਬੀ ਭਾਨੀ ਜੀ ਦਾ ਵਿਆਹ ਉਸ ਸਮਾਂ ਅਨਾਥ ਸਮਝੇ ਜਾਣ ਵਾਲੇ ਅਤੇ ਸਿਰਫ ਘੰਗਣੀਆਂ ਵੇਚ ਕੇ ਗੁਜ਼ਾਰਾ ਕਰਨ ਵਾਲੇ ਭਾਈ ਜੇਠਾ ਜੀ ਨਾਲ ਕਰਕੇ ਦੁਨਿਆ ਅੱਗੇ ਰੱਖਿਆ। ਇਸ ਤੋਂ ਇਲਾਵਾ ਆਪ ਜੀ ਨੇ ਸੰਗਤਾਂ ਲਈ ਬਉਲੀ ਸਾਹਿਬ ਦਾ ਨਿਰਮਾਣ ਕਰਵਾਇਆ, ਜਿੱਥੇ ਅੱਜ ਵੀ ਰਹਿਮਤਾਂ ਦਾ ਮੀਂਹ ਵਰਸ ਰਿਹਾ ਹੈ ਅਤੇ ਸੰਗਤਾਂ ਭਾਵਨਾ ਨਾਲ ਇਸ਼ਨਾਨ ਕਰਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ। ਸਮਾਗਮ ਦੇ ਅੰਤ ਵਿੱਚ ਬੀਬੀ ਮਨਪ੍ਰੀਤ ਕੌਰ ਜੀ ਦੇ ਜੱਥੇ ਵੱਲੋਂ ਗੁਰੂ ਉਸਤਤ ਵਿੱਚ ਕੀਰਤਨ ਦੀ ਸੇਵਾ ਕੀਤੀ ਗਈ। ਇਸ ਸਮਾਗਮ ਵਿੱਚ ਜਥੇਦਾਰ ਬਾਬ ਕੁਲਵੰਤ ਸਿੰਘ ਜੀ ਅਚਾਨਕ, ਜਤਿੰਦਰ ਸਿੰਘ ਜਸ਼ਨ, ਨਰਿੰਦਰ ਸਿੰਘ, ਮਨੀ, ਹਨੀ ਕਟਾਰੀਆ, ਦਰਸ਼ਨ ਸਿੰਘ, ਪਵਨ, ਦਾਨਿਸ਼, ਨਾਗੀ, ਚੰਦਨ, ਹਨੀ ਘੁਲਿਆਣੀ, ਗੁਰਦਿੱਤ ਸਿੰਘ, ਅਨਮੋਲ ਕੌਰ, ਪ੍ਰਭਲੀਨ, ਗੁਰਲੀਨ ਕੌਰ, ਅਜੀਤ ਕੌਰ, ਸਿਮਰਲੀਨ ਕੌਰ, ਪ੍ਰੀਤ ਮਹਿੰਦਰ ਕੌਰ ਦਾ ਵਿਸ਼ੇਸ਼ ਸਹਿਯੋਗ ਰਿਹਾ। ਸਮਾਗਮ ਦੇ ਅੰਤ ਵਿੱਚ ਬੀਬੀ ਮਨਪ੍ਰੀਤ ਕੌਰ ਜੀ ਦੇ ਜੱਥੇ ਵੱਲੋਂ ਗੁਰੂ ਉਸਤਤ ਵਿੱਚ ਕੀਰਤਨ ਦੀ ਸੇਵਾ ਕੀਤੀ ਗਈ। ਇਸ ਸਮਾਗਮ ਵਿੱਚ ਜਥੇਦਾਰ ਬਾਬ ਕੁਲਵੰਤ ਸਿੰਘ ਜੀ ਅਚਾਨਕ, ਜਤਿੰਦਰ ਸਿੰਘ ਜਸ਼ਨ, ਨਰਿੰਦਰ ਸਿੰਘ, ਮਨੀ, ਹਨੀ ਕਟਾਰੀਆ, ਦਰਸ਼ਨ ਸਿੰਘ, ਪਵਨ, ਦਾਨਿਸ਼, ਨਾਗੀ, ਚੰਦਨ, ਹਨੀ ਘੁਲਿਆਣੀ, ਗੁਰਦਿੱਤ ਸਿੰਘ, ਅਨਮੋਲ ਕੌਰ, ਪ੍ਰਭਲੀਨ, ਗੁਰਲੀਨ ਕੌਰ, ਅਜੀਤ ਕੌਰ, ਸਿਮਰਲੀਨ ਕੌਰ, ਪ੍ਰੀਤ ਮਹਿੰਦਰ ਕੌਰ ਦਾ ਵਿਸ਼ੇਸ਼ ਸਹਿਯੋਗ ਰਿਹਾ।