ਵੱਖੋ ਵੱਖਰੇ ਕਾਰਜਾਂ ਲਈ ਨਵੀਆਂ ਕਮੇਟੀਆਂ ਦਾ ਗਠਨ, ਅਹੁਦੇਦਾਰਾਂ ਦੀ ਨਿਯੁਕਤੀ
ਕੋਟਕਪੂਰਾ, 27 ਮਈ – ( ਪੰਜਾਬ ਡਾਇਰੀ ) ‘ਗੁੱਡ ਮੌਰਨਿੰਗ ਵੈਲਫ਼ੇਅਰ ਕਲੱਬ’ ਦੇ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ ਅਤੇ ਚੇਅਰਮੈਨ ਵਿਨੋਦ ਕੁਮਾਰ ਬਾਂਸਲ (ਪੱਪੂ ਲਹੌਰੀਆ) ਦੀ ਅਗਵਾਈ ਹੇਠ ਨਵੀਂ ਕਾਰਜਕਾਰਨੀ ਦੀ ਹੋਈ ਪਲੇਠੀ ਮੀਟਿੰਗ ਦੌਰਾਨ ਸਮਾਜਸੇਵਾ ਦੇ ਕਾਰਜ ਤੇਜ ਕਰਨ, ਬੀਤੇ ਸਮੇਂ ’ਚ ਕੀਤੇ ਸੇਵਾ ਕਾਰਜਾਂ ਦੀ ਸਵੈਪੜਚੋਲ ਅਤੇ ਭਵਿੱਖ ਵਿੱਚ ਕੀਤੇ ਜਾਣ ਵਾਲੇ ਕੰਮਾਂ ਸਬੰਧੀ ਵਿਚਾਰ ਵਟਾਂਦਰਾ ਕਰਨ ਦੇ ਨਾਲ-ਨਾਲ ਰਣਨੀਤੀ ਵੀ ਤਿਆਰ ਕੀਤੀ ਗਈ। ਕਲੱਬ ਦੇ ਜਨਰਲ ਸਕੱਤਰ ਪ੍ਰੋ. ਐੱਚ.ਐੱਸ. ਪਦਮ ਨੇ ਦੱਸਿਆ ਕਿ ਕਾਰਜਕਾਰਨੀ ਦੇ ਸਮੂਹ ਅਹੁਦੇਦਾਰਾਂ ਨੇ ਸਰਬਸੰਮਤੀ ਨਾਲ ਨਵੀਆਂ ਕਮੇਟੀਆਂ ਦਾ ਗਠਨ ਕਰਨ ਅਤੇ ਵੱਖੋ-ਵੱਖਰੇ ਕਾਰਜਾਂ ਲਈ ਵੱਖ-ਵੱਖ ਡਿਊਟੀਆਂ ਲਾਉਣ ਦੇ ਮਤੇ ਪਾਸ ਕੀਤੇ। ਉਹਨਾਂ ਦੱਸਿਆ ਕਿ ਕਲੱਬ ਦੇ ਮੁੱਖ ਸਰਪ੍ਰਸਤ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਦੀਆਂ ਹਦਾਇਤਾਂ ਮੁਤਾਬਿਕ ਅੱਜ ਤੋਂ ਬਾਅਦ ਕਲੱਬ ਦੇ ਸਮੂਹ ਅਹੁਦੇਦਾਰ ਤੇ ਮੈਂਬਰ ਕਲੱਬ ਦੀਆਂ ਸਾਰੀਆਂ ਕਾਰਵਾਈਆਂ ਦੌਰਾਨ ਮਾਂ ਬੋਲੀ ਪੰਜਾਬੀ ਦੀ ਵਰਤੋਂ ਕਰਨਗੇ ਅਤੇ ਦਸਤਖਤ ਵੀ ਪੰਜਾਬੀ ਵਿੱਚ ਕਰਨ ਸਬੰਧੀ ਮਤਾ ਪਾਸ ਕੀਤਾ ਗਿਆ। ਉਹਨਾ ਦੱਸਿਆ ਕਿ ਗੁਰਦੀਪ ਸਿੰਘ ਮੈਨੇਜਰ ਨੂੰ ਆਡਿਟ ਅਫਸਰ ਅਤੇ ਮਾ ਸੋਮਨਾਥ ਅਰੋੜਾ ਨੂੰ ਪੀ.ਆਰ.ਓ. ਨਿਯੁਕਤ ਕਰਨ ਸਬੰਧੀ ਸਮੂਹ ਕਾਰਜਕਾਰਨੀ ਨੇ ਸਹਿਮਤੀ ਦਿੱਤੀ। ਇਸ ਮੌਕੇ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਦਾ ਪਰਿਵਾਰਾਂ ਸਮੇਤ ਕਰਤਾਰਪੁਰ ਸਾਹਿਬ ਵਿਖੇ ਲਿਜਾਣ ਸਬੰਧੀ ਵੀ ਵਿਚਾਰ ਚਰਚਾ ਹੋਈ ਤੇ ਇਸ ਦਾ ਪ੍ਰੋਜੈਕਟ ਇੰਚਾਰਜ ਪ੍ਰੋ. ਐੱਚ.ਐੱਸ. ਪਦਮ ਨੂੰ ਬਣਾਇਆ ਗਿਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਰਜਿੰਦਰ ਸਿੰਘ ਸਰਾਂ ਸੀਨੀਅਰ ਮੀਤ ਪ੍ਰਧਾਨ, ਸੁਨੀਲ ਕੁਮਾਰ ਬਿੱਟਾ ਗਰੋਵਰ ਜੂਨੀਅਰ ਮੀਤ ਪ੍ਰਧਾਨ, ਸੁਪ. ਸੁਰਿੰਦਰ ਸਿੰਘ ਸਦਿਉੜਾ ਉਪ ਚੇਅਰਮੈਨ, ਸੁਪ. ਜਸਕਰਨ ਸਿੰਘ ਭੱਟੀ ਖਜਾਨਚੀ, ਸੁਰਿੰਦਰ ਸਿੰਘ ਛਿੰਦਾ ਸਹਾਇਕ ਖਜਾਨਚੀ, ਨਛੱਤਰ ਸਿੰਘ ਇੰਚਾਰਜ ਐੱਨਆਈਆਰ ਵਿੰਗ, ਗੁਰਮੀਤ ਸਿੰਘ ਮੀਤਾ ਪੱੈ੍ਰਸ ਸਕੱਤਰ, ਸੁਨੀਲ ਸਿੰਘ ਕਪੂਰ ਸਹਾਇਕ ਪੈ੍ਰੱਸ ਸਕੱਤਰ, ਗੁਰਿੰਦਰ ਸਿੰਘ ਮਹਿੰਦੀਰੱਤਾ ਸਰਪ੍ਰਸਤ ਸਮੇਤ ਨਵ-ਨਿਯੁਕਤ ਗੁਰਦੀਪ ਸਿੰਘ ਮੈਨੇਜਰ ਆਡਿਟ ਅਫਸਰ ਅਤੇ ਮਾ ਸੋਮਨਾਥ ਅਰੋੜਾ ਪੀ.ਆਰ.ਓ. ਆਦਿ ਵੀ ਹਾਜਰ ਸਨ।