Image default
ਤਾਜਾ ਖਬਰਾਂ

ਗੁੱਡ ਮੌਰਨਿੰਗ ਕਲੱਬ ਦੇ ਸਰਗਰਮ ਮੈਂਬਰ ਦੀ ਯਾਦ ’ਚ ਗੂੰਦ ਕਤੀਰੇ ਵਾਲੇ ਠੰਡੇ ਦੁੱਧ ਦੀ ਛਬੀਲ

ਗੁੱਡ ਮੌਰਨਿੰਗ ਕਲੱਬ ਦੇ ਸਰਗਰਮ ਮੈਂਬਰ ਦੀ ਯਾਦ ’ਚ ਗੂੰਦ ਕਤੀਰੇ ਵਾਲੇ ਠੰਡੇ ਦੁੱਧ ਦੀ ਛਬੀਲ

ਸੇਠੀ ਪਰਿਵਾਰ ਦਾ ਸਮਾਜਸੇਵਾ ਦੇ ਖੇਤਰ ’ਚ ਵੱਡਮੁੱਲਾ ਯੋਗਦਾਨ : ਢਿੱਲੋਂ/ਲਹੌਰੀਆ

ਕੋਟਕਪੂਰਾ, 17 ਮਈ :- ਗੁੱਡ ਮੌਰਨਿੰਗ ਕਲੱਬ ਦੇ ਸਰਗਰਮ ਮੈਂਬਰ ਤੇ ਉੱਘੇ ਸਮਾਜਸੇਵੀ ਮਰਹੂਮ ਕੰਵਰਜੀਤ ਸਿੰਘ ਸੇਠੀ ਦੀ ਯਾਦ ਵਿੱਚ ਸਥਾਨਕ ਫੇਰੂਮਾਨ ਚੋਂਕ ਵਿੱਚ ਜੈਤੋ ਸੜਕ ’ਤੇ ਸਥਿੱਤ ਉਹਨਾਂ ਦੀ ਦੁਕਾਨ ਮੂਹਰੇ ਗੂੰਦ ਕਤੀਰੇ ਵਾਲੀ ਠੰਡੇ ਦੁੱਧ ਦੀ ਛਬੀਲ ਲਾਈ ਗਈ। ਕਲੱਬ ਦੇ ਚੇਅਰਮੈਨ ਪੱਪੂ ਲਹੌਰੀਆ ਨੇ ਆਖਿਆ ਕਿ ਭਾਵੇਂ ਕੰਵਰਜੀਤ ਸਿੰਘ ਸੇਠੀ ਸਾਡੇ ਵਿੱਚੋਂ ਰੁਖਸਤ ਹੋ ਗਏ ਹਨ ਪਰ ਉਹਨਾ ਦੀ ਯਾਦ ਹਮੇਸ਼ਾਂ ਲਈ ਸਾਡੇ ਨਾਲ ਜੁੜੀ ਹੋਈ ਹੈ। ਉਹਨਾ ਦੱਸਿਆ ਕਿ ਸਖਤ ਗਰਮੀ ਅਤੇ ਪਿੰਡਾ ਲੂਹਣ ਵਾਲੀ ਲੋਅ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਉਣ ਦਾ ਵੀ ਇਹ ਜਰੀਆ ਹੈ। ਕੰਵਰਜੀਤ ਸਿੰਘ ਸੇਠੀ ਦੇ ਹੋਣਹਾਰ ਪੁੱਤਰਾਂ ਹਰਿੰਦਰ ਸਿੰਘ ਲੱਕੀ, ਨਵਨੀਤ ਸਿੰਘ ਸੋਨੂੰ, ਮਨਮੀਤ ਸਿੰਘ ਬੋਬੀ ਅਤੇ ਜਸਬੀਰ ਸਿੰਘ ਰਿੰਕੀ ਨੇ ਦੱਸਿਆ ਕਿ ਉਹਨਾਂ ਦੇ ਸਤਿਕਾਰਯੋਗ ਪਿਤਾ ਨੇ ਸਾਨੂੰ ਇਮਾਨਦਾਰੀ ਨਾਲ ਮਿਹਨਤ ਕਰਨ ਦਾ ਉਪਦੇਸ਼ ਦਿੱਤਾ ਅਤੇ ਅਸੀਂ ਆਪਣੇ ਪਿਤਾ ਜੀ ਦੇ ਬਚਨਾ ਨੂੰ ਪੁਗਾਉਂਦਿਆਂ ਇਮਾਨਦਾਰੀ ਦਾ ਪੱਲਾ ਫੜ ਕੇ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਵਿੱਚ ਯਤਨਸ਼ੀਲ ਰਹਿੰਦੇ ਹਾਂ। ਉਹਨਾ ਦੱਸਿਆ ਕਿ ਸਵੇਰ ਤੋਂ ਸ਼ਾਮ ਤੱਕ ਹਜਾਰਾਂ ਵਾਹਨ ਚਾਲਕਾਂ, ਰਾਹਗੀਰਾਂ, ਦੁਕਾਨਦਾਰਾਂ ਅਤੇ ਆਮ ਲੋਕਾਂ ਨੇ ਠੰਡਾ ਦੁੱਧ ਛੱਕ ਕੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ। ਕਲੱਬ ਦੇ ਪ੍ਰਧਾਨ ਡਾ ਮਨਜੀਤ ਸਿੰਘ ਢਿੱਲੋਂ ਨੇ ਸੇਠੀ ਪਰਿਵਾਰ ਦੇ ਉਕਤ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਆਖਿਆ ਕਿ ਸੇਠੀ ਪਰਿਵਾਰ ਦੇ ਪਿਛੋਕੜ ਮੁਤਾਬਿਕ ਉਕਤ ਪਰਿਵਾਰ ਵਲੋਂ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਵਿੱਚ ਪਾਇਆ ਯੋਗਦਾਨ ਹਮੇਸ਼ਾਂ ਯਾਦ ਰਹੇਗਾ।

Advertisement

Related posts

ਅਹਿਮ ਖ਼ਬਰ – 5 ਜ਼ਿਲ੍ਹਿਆ ਵਿੱਚ 5 ਨਵੇਂ ਬਾਗਬਾਨੀ ਅਸਟੇਟ ਸਥਾਪਤ ਕਰਨ ਲਈ 40 ਕਰੋੜ ਰੱਖੇ ਗਏ ਹਨ – ਮੰਤਰੀ ਚੇਤਨ ਸਿੰਘ ਜੋਰਾਮਾਜਰਾ

punjabdiary

ਕੇਵਲ ਕਿ੍ਰਸ਼ਨ ਚਾਵਲਾ ਵਰਗੀਆਂ ਸ਼ਖਸ਼ੀਅਤਾਂ ਨਵੀਂ ਪੀੜੀ ਲਈ ਪੇ੍ਰਰਨਾਸਰੋਤ : ਨਾਰੰਗ

punjabdiary

ਗੂੰਗੇ ਤੇ ਬੋਲਿਆਂ ਦੀ ਸੰਕੇਤਿਕ ਭਾਸ਼ਾ ਨੂੰ ਸਮਝਣ ਲਈ ਮੁੱਢਲੀ ਟ੍ਰੇਨਿੰਗ ਆਯੋਜਿਤ

punjabdiary

Leave a Comment