Image default
ਤਾਜਾ ਖਬਰਾਂ

ਗੁੱਡ ਮੌਰਨਿੰਗ ਕਲੱਬ ਵੱਲੋਂ ਰਾਮਬਾਗ ਕਮੇਟੀ ਲਈ 15 ਹਜਾਰ ਦਾ ਚੈੱਕ ਭੇਂਟ

ਗੁੱਡ ਮੌਰਨਿੰਗ ਕਲੱਬ ਵੱਲੋਂ ਰਾਮਬਾਗ ਕਮੇਟੀ ਲਈ 15 ਹਜਾਰ ਦਾ ਚੈੱਕ ਭੇਂਟ

ਕੋਟਕਪੂਰਾ, 29 ਅਪ੍ਰੈਲ :- ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ’ਚ ਲਗਾਤਾਰ ਯਤਨਸ਼ੀਲ ਸੰਸਥਾ ‘ਗੁੱਡ ਮੌਰਨਿੰਗ ਵੈੱਲਫੇਅਰ ਕਲੱਬ’ ਨੇ ਰਾਮਬਾਗ ਕਮੇਟੀ ਦੀਆਂ ਸੇਵਾਵਾਂ ਅਤੇ ਜਰੂਰਤ ਨੂੰ ਦੇਖਦਿਆਂ 15,000 ਰੁਪਏ ਦੀ ਸਹਾਇਤਾ ਰਾਸ਼ੀ ਸੋਂਪੀ। ਕਲੱਬ ਦੇ ਮੰਚ ’ਤੇ ਸਥਾਨਕ ਮਿਉਸਪਲ ਪਾਰਕ ਵਿਖੇ ਕਲੱਬ ਦੇ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ ਨੇ ਰਾਮਬਾਗ ਕਮੇਟੀ ਦੇ ਆਗੂ ਵਿਨੋਦ ਕੁਮਾਰ ਬਾਂਸਲ (ਪੱਪੂ ਲਹੌਰੀਆ) ਨੂੰ ਕਲੱਬ ਵਲੋਂ 15 ਹਜਾਰ ਰੁਪਏ ਦਾ ਚੈੱਕ ਸੌਂਪਦਿਆਂ ਦੱਸਿਆ ਕਿ ਪੱਪੂ ਲਹੌਰੀਆ ਕਲੱਬ ਦੇ ਵੀ ਚੇਅਰਮੈਨ ਹਨ ਅਤੇ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ’ਚ ਅਕਸਰ ਵੱਧ ਚੜ ਕੇ ਹਿੱਸਾ ਪਾਉਂਦੇ ਹਨ। ਡਾ. ਢਿੱਲੋਂ ਮੁਤਾਬਿਕ ਕਲੱਬ ਵੱਲੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਗੁਰੂ ਨਾਨਕ ਮੋਦੀਖਾਨਾ ਵਿੱਚ ਵੀ ਆਰਥਿਕ ਸਹਾਇਤਾ ਭੇਜੀ ਜਾ ਚੁੱਕੀ ਹੈ, ਇਸ ਤੋਂ ਇਲਾਵਾ ਕਈ ਲੋੜਵੰਦ ਪਰਿਵਾਰਾਂ ਦੀ ਮੱਦਦ ਕਰਨ ਤੋਂ ਪਹਿਲਾਂ ਪੜਤਾਲ ਦੀ ਜਿੰਮੇਵਾਰੀ ਗੁਰੂ ਨਾਨਕ ਮੋਦੀਖਾਨਾ ਦੇ ਕੋਆਰਡੀਨੇਟਰ ਹਰਪ੍ਰੀਤ ਸਿੰਘ ਖਾਲਸਾ ਨੂੰ ਸੋਂਪੀ ਜਾਂਦੀ ਹੈ ਤੇ ਅਕਸਰ ਪੜਤਾਲ ਸਹੀ ਪਾਏ ਜਾਣ ’ਤੇ ਮੱਦਦ ਲਈ ਸਹਾਇਤਾ ਰਾਸ਼ੀ ਵੀ ਮੋਦੀਖਾਨੇ ਰਾਹੀਂ ਹੀ ਲੋੜਵੰਦ ਨੂੰ ਦੇਣ ਦਾ ਫੈਸਲਾ ਕੀਤਾ ਜਾਂਦਾ ਹੈ। ਡਾ. ਢਿੱਲੋਂ ਨੇ ਦੱਸਿਆ ਕਿ ਕਲੱਬ ਵੱਲੋਂ ਭਵਿੱਖ ਵਿੱਚ ਹੋਰ ਵੀ ਅਜਿਹੇ ਸੇਵਾ ਕਾਰਜ ਕਰਨ ਦੀ ਤਜਵੀਜ ਹੈ। ਉਹਨਾ ਦੱਸਿਆ ਕਿ ਕਲੱਬ ਦੇ ਮੁੱਖ ਸਲਾਹਕਾਰ ਕੁਲਤਾਰ ਸਿੰਘ ਸੰਧਵਾਂ ਸਪੀਕਰ ਵਿਧਾਨ ਸਭਾ ਪੰਜਾਬ ਦੀ ਸਲਾਹ ਅਤੇ ਸਹਿਮਤੀ ਨਾਲ ਅਗਲੇਰੇ ਸੇਵਾ ਕਾਰਜਾਂ ਲਈ ਰਣਨੀਤੀ ਤਿਆਰ ਕੀਤੀ ਜਾਵੇਗੀ। ਡਾ. ਢਿੱਲੋਂ ਨੇ ਇਸ ਉਪਰਾਲੇ ਲਈ ਕਲੱਬ ਦੇ ਖਜਾਨਚੀ ਜਸਕਰਨ ਸਿੰਘ ਭੱਟੀ ਦਾ ਵੀ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।

Related posts

Breaking- ਸੜਕ ਦੁਰਘਟਨਾ ਵਿਚ ਦੋ ਮੁੰਡਿਆ ਦੀ ਮੌਕੇ ਤੇ ਮੌਤ, ਦੋ ਗੰਭੀਰ ਰੂਪ ਜ਼ਖਮੀ ਹਸਪਤਾਲ ਵਿਚ ਭਰਤੀ

punjabdiary

ਐੱਸ. ਐੱਮ. ਡੀ. ਵਰਲਡ ਸਕੂਲ ’ਚ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ

punjabdiary

Breaking News- ਦਿੱਲੀ ਮੋਰਚੇ ਦੇ ਸ਼ਹੀਦਾਂ ਨੂੰ ਮੁਆਵਜ਼ਾ ਦਿਵਾਉਣ ਲਈ ਧਰਨਾ ਜਾਰੀ

punjabdiary

Leave a Comment