Image default
About us

ਗੋਲਡ ਮੈਡਲ ਜੇਤੂ ਸਿਫਤ ਕੌਰ ਸਮਰਾ ਨੂੰ ਵਾਇਸ ਚਾਂਸਲਰ ਨੇ ਦਿੱਤੀ ਵਧਾਈ

ਗੋਲਡ ਮੈਡਲ ਜੇਤੂ ਸਿਫਤ ਕੌਰ ਸਮਰਾ ਨੂੰ ਵਾਇਸ ਚਾਂਸਲਰ ਨੇ ਦਿੱਤੀ ਵਧਾਈ

 

 

ਫਰੀਦਕੋਟ, 2 ਅਗਸਤ (ਪੰਜਾਬ ਡਾਇਰੀ)- ਪ੍ਰੋਫੈਸਰ (ਡਾ.) ਰਾਜੀਵ ਸੂਦ, ਵਾਇਸ ਚਾਂਸਲਰ, ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ ਫਰੀਦਕੋਟ ਨੇ ਸਿਫਤ ਕੌਰ ਸਮਰਾ ਜਿਸ ਨੇ ਫੀਸੂ ਵਿਸ਼ਵ ਯੂਨੀਵਰਸਿਟੀ ਖੇਡਾਂ 2023 ਜੋ ਕਿ ਚੀਨ ਵਿੱਚ ਹੋਈਆਂ ਸਨ ਵਿੱਚ ਔਰਤਾਂ ਦੀ 50 ਮੀਟਰ ਰਾਇਫਲ ਮੁਕਾਬਲੇ ਵਿੱਚ ਦੋ ਗੋਲਡ ਮੈਡਲ ਜਿੱਤਣ ਤੇ ਵਧਾਈਆਂ ਦਿੱਤੀਆਂ ਅਤੇ ਅਤੇ ਇਹ ਕਾਮਨਾ ਪ੍ਰਗਟਾਈ ਕਿ ਭਵਿੱਖ ਵਿੱਚ ਸਿਫਤ ਕੌਰ ਹੋਰ ਵੱਡੀਆਂ ਜਿੱਤਾ ਹਾਸਲ ਕਰਕੇ ਭਾਰਤ ਦਾ ਨਾਂ ਪੂਰੀ ਦੁਨੀਆਂ ਵਿੱਚ ਰੌਸ਼ਨ ਕਰੇ।
ਵਾਈਸ ਚਾਂਸਲਰ ਡਾ: ਸੂਦ ਨੇ ਸਿਫ਼ਤਰ ਕੌਰ ਦੀ ਜਿੱਤ ਨੂੰ ਮੈਡੀਕਲ ਕਾਲਜ ਅਤੇ ਯੂਨੀਵਰਸਿਟੀ ਲਈ ਬਹੁਤ ਵੱਡੀ ਪ੍ਰਾਪਤੀ ਦੱਸਦਿਆਂ ਕਿਹਾ ਕਿ ਸਿਫਤ ਕੌਰ ਸਮਰਾ ਗੁਰੁ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਐੱਮ.ਬੀ.ਬੀ.ਐੱਸ. ਦੀ ਵਿਦਿਆਰਥਣ ਰਹਿ ਚੁੱਕੀ ਹੈ ਅਤੇ ਇਸ ਪ੍ਰਾਪਤੀ ਤੇ ਪੂਰੀ ਸੰਸਥਾ ਦੇ ਸਟਾਫ ਤੇ ਵਿਦਿਆਰਥੀਆਂ ਨੂੰ ਬਹੁਤ ਮਾਣ ਹੈ । ਉਨ੍ਹਾਂ ਕਿਹਾ ਕਿ ਸਿਫ਼ਤ ਕੌਰ ਦੀ ਜਿੱਤ ਬਾਕੀ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਖੇਡਾਂ ਵਿੱਚ ਮੱਲਾਂ ਮਾਰਨ ਦੀ ਪ੍ਰੇਰਰਾ ਦੇਵੇਗੀ। ਉਨ੍ਹਾਂ ਕਿਹਾ ਕਿ ਉਹ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਨੂੰ ਖੇਡਾਂ ਲਈ ਪ੍ਰੇਰਿਤ ਕਰਨ ਲਈ ਵਿਸੇਸ਼ ਯਤਨ ਕਰਨਗੇ ਅਤੇ ਆਉਣ ਵਾਲੇ ਸਮੇਂ ਵਿੱਚ ਵੱਖ-ਵੱਖ ਖੇਡਾਂ ਦੇ ਗਰਾਊਂਡ ਬਣਾਉਣ ਅਤੇ ਖੇਡ ਸਮਾਨ ਉਪਲਬਧ ਕਰਵਾਉਣ ਲਈ ਯਤਨ ਕਰਨਗੇ।

Advertisement

Related posts

ਆਯੁਸ਼ਮਾਨ ਐਪ ਜ਼ਰੀਏ 2 ਦਿਨ ਵਿਚ ਬਣੇ ਰਿਕਾਰਡ ਇਕ ਲੱਖ ਆਯੁਸ਼ਮਾਨ ਕਾਰਡ

punjabdiary

ਰਾਜਕੁਮਾਰ ਵੇਰਕਾ ਨੇ BJP ਛੱਡਣ ਦਾ ਕੀਤਾ ਐਲਾਨ, ਦਿੱਲੀ ਪਹੁੰਚ ਮੁੜ ਕਾਂਗਰਸ ‘ਚ ਹੋਣਗੇ ਸ਼ਾਮਿਲ

punjabdiary

ਵਧਣ ਲੱਗੇ ਕੋਰੋਨਾ ਦੇ ਮਾਮਲੇ, ਇਕ ਦਿਨ ਵਿਚ 312 ਮਾਮਲੇ ਦਰਜ

punjabdiary

Leave a Comment