Image default
ਤਾਜਾ ਖਬਰਾਂ

ਘੁੰਮਣ-ਫਿਰਨ ਵਾਲਿਆਂ ਲਈ ਖੁਸ਼ਖਬਰੀ! ਸਿਰਫ 30 ਹਜ਼ਾਰ ‘ਚ ਭਾਰਤ ਦੀ ਗੇੜੀ, 17 ਜੁਲਾਈ ਨੂੰ ਚੱਲੇਗੀ ਸਪੈਸ਼ਟ ਟ੍ਰੇਨ

ਘੁੰਮਣ-ਫਿਰਨ ਵਾਲਿਆਂ ਲਈ ਖੁਸ਼ਖਬਰੀ! ਸਿਰਫ 30 ਹਜ਼ਾਰ ‘ਚ ਭਾਰਤ ਦੀ ਗੇੜੀ, 17 ਜੁਲਾਈ ਨੂੰ ਚੱਲੇਗੀ ਸਪੈਸ਼ਟ ਟ੍ਰੇਨ

 

 

ਦਿੱਲੀ, 25 ਜੂਨ (ਏਬੀਪੀ ਸਾਂਝਾ)- ਘੁੰਮਣ-ਫਿਰਨ ਵਾਲਿਆਂ ਲਈ ਖੁਸ਼ਖਬਰੀ ਹੈ। ਸਿਰਫ 30 ਹਜ਼ਾਰ ‘ਚ ਭਾਰਤ ਦੀ ਗੇੜੀ ਲਾਉਣ ਦਾ ਮੌਕਾ ਮਿਲ ਰਿਹਾ ਹੈ। ਇਸ ਲਈ 17 ਜੁਲਾਈ ਨੂੰ ਸਪੈਸ਼ਟ ਟ੍ਰੇਨ ਚੱਲੇਗੀ। ਇਹ ਸਪੈਸ਼ਲ ਟੂਰਿਸਟ ਟ੍ਰੇਨ 17 ਜੁਲਾਈ ਨੂੰ ਅੰਮ੍ਰਿਤਸਰ, ਲੁਧਿਆਣਾ ਵਾਇਆ ਚੰਡੀਗੜ੍ਹ ਚੱਲੇਗੀ। ਇਸ ਵਿੱਚ ਸੈਲਾਨੀਆਂ ਲਈ 12 ਰਾਤਾਂ ਤੇ 13 ਦਿਨਾਂ ਦੀ ਯਾਤਰਾ ਸ਼ਾਮਲ ਹੈ। ਇਸ ਵਿੱਚ 5 ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਏ ਜਾਣਗੇ।

Advertisement

ਦਰਅਸਲ ਇਸ ਲਈ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (IRCTC) ਨੇ ਦੱਖਣੀ ਭਾਰਤ ਯਾਤਰਾ ਭਾਰਤ ਗੌਰਵ ਸਪੈਸ਼ਲ ਟੂਰਿਸਟ ਟ੍ਰੇਨ ਚਲਾਉਣ ਦਾ ਫੈਸਲਾ ਕੀਤਾ ਹੈ। ਇਸ ਰਾਹੀਂ ਦੱਖਣੀ ਭਾਰਤ ਦੀ ਯਾਤਰਾ ਕਰਵਾਈ ਜਾਏਗੀ।

ਭਾਰਤ ਦਰਸ਼ਨ ਟ੍ਰੇਨ ਵਿੱਚ ਸਫਰ ਕਰਨ ਦੇ ਫਾਇਦੇ
1. ਯਾਤਰਾ ਦੌਰਾਨ ਆਵਾਜਾਈ ਦੀ ਸਹੂਲਤ ਉਪਲਬਧ ਹੈ।
2. ਕਈ ਛੋਟੇ ਸਟੇਸ਼ਨਾਂ ਤੋਂ ਚੜ੍ਹਨ ਤੇ ਉਤਰਨ ਦੀਆਂ ਸਹੂਲਤਾਂ ਪ੍ਰਦਾਨ ਹਨ।
3. ਭਾਰਤ ਦਰਸ਼ਨ ਟ੍ਰੇਨ ਵਿੱਚ ਥਰਡ ਏਸੀ ਦਾ ਕਨਫਰਮਡ ਟਿਕਟ ਮਿਲਦਾ ਹੈ।
4. ਟ੍ਰੇਨ ਯਾਤਰਾ ਦੌਰਾਨ ਯਾਤਰੀਆਂ ਲਈ ਰਿਹਾਇਸ਼ ਦਾ ਵੀ ਪ੍ਰਬੰਧ ਹੈ।

ਦੋ ਕਿਸਮ ਦੇ ਪੈਕੇਜ ਮਿਲਦੇ
ਟ੍ਰੇਨ ਦੇ ਸਾਰੇ ਡੱਬੇ ਥਰਡ ਏਸੀ ਹੋਣਗੇ ਜਿਸ ਵਿੱਚ ਦੋ ਤਰ੍ਹਾਂ ਦੀਆਂ ਸ਼੍ਰੇਣੀਆਂ ਰੱਖੀਆਂ ਗਈਆਂ ਹਨ। ਇਸ ‘ਚ ਕੰਫਰਟ ਸ਼੍ਰੇਣੀ ‘ਚ ਸਫਰ ਕਰਨ ਵਾਲੇ ਇੱਕ ਯਾਤਰੀ ਨੂੰ 35810 ਰੁਪਏ ਦੇਣੇ ਹੋਣਗੇ, ਜਦਕਿ ਸਟੈਂਡਰਡ ਸ਼੍ਰੇਣੀ ‘ਚ ਯਾਤਰਾ ਕਰਨ ਵਾਲੇ ਯਾਤਰੀ ਨੂੰ 30500 ਰੁਪਏ ਦੇਣੇ ਹੋਣਗੇ।

ਇਹ ਰੇਲ ਗੱਡੀ 17 ਜੁਲਾਈ ਦੀ ਸਵੇਰ ਨੂੰ ਅੰਮ੍ਰਿਤਸਰ, ਲੁਧਿਆਣਾ, ਚੰਡੀਗੜ੍ਹ, ਅੰਬਾਲਾ ਕੈਂਟ, ਕੁਰੂਕਸ਼ੇਤਰ, ਪਾਣੀਪਤ, ਸੋਨੀਪਤ ਦੇ ਰਸਤੇ ਚੱਲੇਗੀ। ਇਸ ਵਿੱਚ ਰਾਮੇਸ਼ਵਰਮ, ਮਦੁਰਾਈ, ਕੰਨਿਆ ਕੁਮਾਰੀ, ਤ੍ਰਿਵੇਂਦਰਮ, ਮਾਰਕਾਪੁਰ ਤੇ ਤਿਰੂਪਤੀ ਦੇ ਵਿਸ਼ੇਸ਼ ਤੀਰਥ ਸਥਾਨ ਸ਼ਾਮਲ ਹਨ।

Advertisement

ਆਨਲਾਈਨ ਤੇ ਆਫਲਾਈਨ ਬੁਕਿੰਗ ਸ਼ੁਰੂ
IRCTC ਦੁਆਰਾ ਵਿਸ਼ੇਸ਼ ਦੂਰੀ ਪੈਕੇਜਾਂ ਲਈ ਔਨਲਾਈਨ ਤੇ ਆਫਲਾਈਨ ਬੁਕਿੰਗ ਸ਼ੁਰੂ ਕੀਤੀ ਗਈ ਹੈ। ਆਨਲਾਈਨ ਬੁਕਿੰਗ ਲਈ ਯਾਤਰੀ IRCTC ਦੀ ਵੈੱਬਸਾਈਟ ‘ਤੇ ਜਾ ਕੇ ਟਿਕਟ ਬੁੱਕ ਕਰ ਸਕਦੇ ਹਨ। ਇਸ ਤੋਂ ਇਲਾਵਾ ਆਫਲਾਈਨ ਬੁਕਿੰਗ ਲਈ ਯਾਤਰੀ ਨੇੜਲੇ ਰੇਲਵੇ ਸਟੇਸ਼ਨ ‘ਤੇ ਜਾ ਕੇ ਟਿਕਟ ਬੁੱਕ ਕਰਵਾ ਸਕਦੇ ਹਨ।

ਇਸ ਵਿੱਚ ਯਾਤਰੀਆਂ ਨੂੰ ਰੋਜ਼ਾਨਾ ਨਾਸ਼ਤਾ, ਦੁਪਹਿਰ ਦਾ ਖਾਣਾ ਤੇ ਰਾਤ ਦਾ ਖਾਣਾ ਮੁਹੱਈਆ ਕਰਵਾਇਆ ਜਾਵੇਗਾ। ਇਸ ਲਈ, IRCTC ਦੁਆਰਾ ਯਾਤਰੀ ਤੋਂ ਕਿਸੇ ਵੀ ਤਰ੍ਹਾਂ ਦੀ ਕੋਈ ਵਾਧੂ ਫੀਸ ਨਹੀਂ ਵਸੂਲੀ ਜਾਵੇਗੀ।

Related posts

Breaking News- CM ਮਾਨ ਨਾਲ ਹੋਈ ਮੀਟਿੰਗ ਮਗਰੋ ਡੀਜੀਪੀ ਦਾ ਬਿਆਨ, ਗੈਂਗਸਟਰਾਂ ਦੇ ਖਾਤਮੇ ਲਈ ਚੱਲਦੀ ਰਹੇਗੀ ਜੰਗ

punjabdiary

ਪੰਜਾਬ ਵਿਚ ਗਰਮੀ ਨੇ ਤੋੜੇ ਰਿਕਾਰਡ, ਇਸ ਸ਼ਹਿਰ ‘ਚ ਸਭ ਤੋਂ ਵੱਧ ਤਾਪਮਾਨ, 5 ਦਿਨਾਂ ਲਈ ਰੈੱਡ ਅਲਰਟ

punjabdiary

ਸਿੱਧੂ ਮੂਸੇਵਾਲਾ ਕਤਲ ਕੇਸ ਦੀ ਜ਼ਿੰਮੇਵਾਰੀ ਲੈਣ ਵਾਲਾ ਗੋਲਡੀ ਬਰਾੜ ਆਖਿਰ ਕੌਣ ਹੈ, ਕਿਉਂ ਕਰਵਾਇਆ ਮੂਸੇਵਾਲਾ ਦਾ ਕਤਲ

punjabdiary

Leave a Comment