ਚਾਲਾਨ ਕੱਟਣ ਤੋਂ ਬਚਾ ਸਕਦਾ ਹੈ Google Maps, ਹਰ ਕਾਰ ਡਰਾਈਵਰ ਨੂੰ ਪਤਾ ਹੋਣੇ ਚਾਹੀਦੈ ਇਹ ਖਾਸ ਫੀਚਰਸ
ਨਵੀਂ ਦਿੱਲੀ, 30 ਜਨਵਰੀ (ਡੇਲੀ ਪੋਸਟ ਪੰਜਾਬੀ)- ਗੂਗਲ ਮੈਪਸ ਇਕ ਲੋਕਪ੍ਰਿਯ ਨੇਵੀਗੇਸ਼ਨ ਐਪ ਹੈ ਜੋ ਤੁਹਾਨੂੰ ਆਪਣੇ ਡੈਸਟੀਨੇਸ਼ਨ ਤੱਕ ਬਹੁਤ ਆਰਾਮ ਨਾਲ ਪਹੁੰਚਣ ਵਿਚ ਮਦਦ ਕਰ ਸਕਦਾ ਹੈ। ਇਹ ਐਪ ਕਈ ਤਰ੍ਹਾਂ ਦੇ ਫੀਚਰ ਆਫਰ ਕਰਦਾ ਹੈ ਜਿਨ੍ਹਾਂ ਵਿਚੋਂ ਕੁਝ ਚਾਲਾਨ ਕੱਟਣ ਤੋਂ ਬਚਾਉਣ ਵਿਚ ਮਦਦ ਕਰ ਸਕਦੇ ਹਨ। ਇਨ੍ਹਾਂ ਫੀਚਰਸ ਬਾਰੇ ਅਸੀਂ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ-
ਸਪੀਡ ਲਿਮਟ ਵਾਰਨਿੰਗ : ਇਹ ਫੀਚਰ ਤੁਹਾਡੀ ਸਪੀਡ ਨੂੰ ਟਰੈਕ ਕਰਦਾ ਹੈ ਤੇ ਜੇਕਰ ਤੁਸੀਂ ਸਪੀਡ ਲਿਮਟ ਤੋਂ ਵੱਧ ਤੇਜ਼ੀ ਨਾਲ ਡਰਾਈਵ ਕਰ ਰਹੇ ਹੋ ਤਾਂ ਤੁਹਾਨੂੰ ਚੇਤਾਵਨੀ ਦਿੰਦਾ ਹੈ। ਇਹ ਫੀਚਰ ਤੁਹਾਨੂੰ ਚਾਲਾਨ ਕੱਟਣ ਤੋਂ ਬਚਾਉਣ ਵਿਚ ਮਦਦ ਕਰ ਸਕਦਾ ਹੈ।
ਸਪੀਡ ਕੈਮਰਾ ਅਲਰਟ : ਇਹ ਫੀਚਰ ਤੁਹਾਨੂੰ ਉਨ੍ਹਾਂ ਸਪੀਡ ਕੈਮਰਿਆਂ ਦੀ ਜਾਣਕਾਰੀ ਦਿੰਦੇ ਹਨ ਜੋ ਤੁਹਾਡੇ ਰਸਤੇ ਵਿਚ ਆ ਰਹੇ ਹਨ। ਇਹ ਫੀਚਰ ਤੁਹਾਨੂੰ ਸਪੀਡ ਕੈਮਰਿਆਂ ਤੋਂ ਬਚਣ ਵਿਚ ਮਦਦ ਕਰ ਸਕਦਾ ਹੈ।
ਟ੍ਰੈਫਿਕ ਅਲਰਟ : ਇਹ ਫੀਚਰ ਤੁਹਾਨੂੰ ਸੜਕ ‘ਤੇ ਹੋਣ ਵਾਲੀ ਭੀੜ ਤੇ ਹੋਰ ਰੁਕਾਵਟਾਂ ਬਾਰੇ ਜਾਣਕਾਰੀ ਦਿੰਦਾ ਹੈ। ਇਹ ਫੀਚਰ ਤੁਹਾਨੂੰ ਟ੍ਰੈਫਿਕ ਵਿਚ ਫਸਣ ਤੋਂ ਬਚਾਉਣ ਵਿਚ ਵੀ ਮਦਦ ਕਰ ਸਕਦਾ ਹੈ।
ਇਸ ਫੀਚਰਸ ਨੂੰ ਐਕਟੀਵੇਟ ਕਰਨ ਲਈ ਤੁਹਾਨੂੰ ਆਪਣੇ ਗੂਗਲ ਮੈਪਸ ਐਪਸ ਵਿਚ ਸੈਟਿੰਗਸ ‘ਚ ਜਾਣਾ ਹੋਵੇਗਾ। ਫਿਰ ਤੁਹਾਨੂੰ ‘ਨੇਵੀਗੇਸ਼ਨ’ ਟੈਬ ‘ਤੇ ਜਾਣਾ ਹੋਵੇਗਾ ਤੇ ‘ਡਰਾਈਵਿੰਗ ਵਿਕਲਪ’ ਨੂੰ ਚੁਣਨਾ ਹੋਵੇਗਾ। ਇਨ੍ਹਾਂ ਫੀਚਰਸ ਨੂੰ ਐਕਟੀਵੇਟ ਕਰਨ ਲਈ ਤੁਹਾਨੂੰ ਟਾਗਲ ਸਵਿਚ ਨੂੰ ਚਾਲੂ ਕਰਨਾ ਹੋਵੇਗਾ। ਇਨ੍ਹਾਂ ਫੀਚਰਸ ਦਾ ਇਸਤੇਮਾਲ ਕਰਕੇ ਤੁਸੀਂ ਚਾਲਾਨ ਕੱਟਣ ਤੋਂ ਬਚ ਸਕਦੇ ਹੋ ਤੇ ਸੁਰੱਖਿਅਤ ਡਰਾਈਵਰ ਕਰ ਸਕਦੇ ਹੋ।
ਹਮੇਸ਼ਾ ਸਪੀਡ ਲਿਮਟ ਦਾ ਪਾਲਣ ਕਰੋ।
ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ।
ਹਮੇਸ਼ਾ ਆਪਣੇ ਡਰਾਈਵਿੰਗ ਲਾਇਸੈਂਸ, ਬੀਮਾ ਤੇ ਹੋਰ ਜ਼ਰੂਰੀ ਦਸਤਾਵੇਜ਼ ਆਪਣੇ ਨਾਲ ਰੱਖੋ।
ਆਪਣੇ ਵਾਹਨ ਦੀ ਰੱਖ-ਰਖਾਅ ਚੰਗੀ ਤਰ੍ਹਾਂ ਕਰੋ।
ਰਸਤੇ ‘ਤੇ ਧਿਆਨ ਦਿਓ ਤੇ ਹੋਰ ਡਰਾਈਵਰਾਂ ਪ੍ਰਤੀ ਜਾਗਰੂਕ ਰਹੋ।ਵੀਡੀਓ ਲਈ ਕਲਿੱਕ ਕਰੋ –