ਚਾਹ ਜਿਸ ਨੂੰ ਉਹ ਢਿੱਡ ਫੂਕਣੀ ਕਹਿੰਦਾ ਹੈ
ਚਾਹ ਕਦੋਂ ਪੰਜਾਬੀਆਂ ਦੇ ਜੀਵਨ ਦਾ ਹਿੱਸਾ ਹੋ ਗਈ, ਪਤਾ ਹੀ ਨਹੀਂ ਲੱਗਿਆ। ਹੁਣ ਤਾਂ ਪੀ ਲਓ ਚਾਹ, ਪਿਲਾਓ ਚਾਹ, ਧਰ ਲੋ ਚਾਹ,
ਚਾਹ ਕੀ, ਬੱਸ ਚਾਹ ਹੀ ਚਾਹ !
ਢਿੱਡ ਫੂਕਣੀ
ਇਹ ਵੀ ਪੜ੍ਹੋ- ਪੰਜਾਬ-ਚੰਡੀਗੜ੍ਹ ‘ਚ AQI ਦਾ ਅੰਕੜਾ 300 ਤੋਂ ਪਾਰ, ਯੈਲੋ ਅਲਰਟ ਜਾਰੀ, ਪਰਾਲੀ ਸਾੜਨ ਦੀਆਂ ਘਟਨਾਵਾਂ ਘਟੀਆਂ
ਮੈਂ ਚਾਹ ਦੀ ਕੋਈ ਬਹੁਤੀ ਸ਼ੁਕੀਨ ਨਹੀਂ, ਦਿਨ ‘ਚ ਇੱਕ ਵਾਰ ਪੀਂਦੀ ਹਾਂ ਜਾਂ ਕਦੇ ਸਹਿਕਰਮੀ ਦੋਸਤਾਂ ਨਾਲ।
ਪਰ ਚੰਗੀ ਚਾਹ ਦੀ ਖੁਸ਼ਬੂ ਮੈਨੂੰ ਅਕਸਰ ਆਨੰਦ ਦਿੰਦੀ ਹੈ। ਚਾਹ ਖ਼ਰੀਦਣੀ ਹੋਵੇ ਤਾਂ ਤਾਜ, ਬਾਘ ਬੱਕਰੀ ਜਾਂ ਕੋਈ ਗਰੀਨ ਟੀ।
ਮੇਰੀ ਇੱਕ ਦੋਸਤ ਬਹੁਤ ਸੁੱਕੇ ਮੇਵੇ ਪੁਦੀਨਾ ਹਲਦੀ ਤੁਲਸੀ ਅਦਰਕ ਲੈਮਨ ਗਰਾਸ ਸੌਂਫ਼ ਹੋਰ ਬੜਾ ਨਿੱਕ-ਸੁੱਕ ਪਾ ਕੇ ਇੱਕ ਚਾਹ ਬਣਾਉਂਦੀ ਹੈ ਇਸ ਕਾੜ੍ਹੇ ਨੂੰ ਤੁਸੀਂ ਪੰਜਾਬੀ ਕਾਹਵਾ ਕਹਿ ਸਕਦੇ ਹੋ
ਸੋ ਕਾਹਵੇ ਕਾੜ੍ਹੇ ਅਤੇ ਚਾਹ ਦੀ ਗੱਲ ਕਰਦਿਆਂ ਜਿਹੜੀ ਗੱਲ ਮੈਂ ਕਰਨੀ ਹੈ ਉਹ ਹੈ—
ਬਰਗਾੜੀ ਦੀ ਚਾਹ !
ਬਰਗਾੜੀ ਵੀਰ ਨੂੰ ਮੈਂ ਉਨ੍ਹਾਂ ਦਿਨਾਂ ਤੋਂ ਜਾਣਦੀ ਹਾਂ ਜਦੋਂ ਮੈਂ ਕਿਸਾਨਾਂ ਲਈ ਯੂਨੀਵਰਸਿਟੀ ਦਾ ‘ਖੇਤੀ ਸੰਦੇਸ਼’ ਸ਼ੁਰੂ ਕੀਤਾ ਸੀ। ਇੰਨਾਂ ਦੀ ਫੀਡਬੈਕ ਨੇ ਬਹੁਤ ਮੱਦਦ ਕੀਤੀ। ਅੱਜ ਇਹ ਡਿਜ਼ੀਟਲ ਖੇਤੀ ਬੁਲਿਟਿਨ ਦੱਸ ਲੱਖ ਤੋਂ ਵੱਧ ਕਿਸਾਨਾਂ ਤੱਕ ਪਹੁੰਚਦਾ ਹੈ।
ਗੁੜ ਦੇ ਕਾਰੋਬਾਰ ਸਦਕਾ ਬਰਗਾੜੀ ਸਵੈ-ਉੱਦਮੀਆਂ ਵਿੱਚੋਂ ਗਿਣੇ ਜਾਂਦੇ ਹਨ। ਅਨੇਕਾਂ ਮਾਨ-ਸਨਮਾਨ ਵੀ ਲੈ ਚੁੱਕੇ ਹਨ। ਦੋ ਕੁ ਮਹੀਨੇ ਪਹਿਲਾਂ ਮੈਂ ਗੁੜ ਮੰਗਵਾਇਆ। ਮੇਰੇ ਜਿਸ ਵੀ ਮਹਿਮਾਨ ਨੇ ਇਹ ਖਾਧਾ ਅਸ਼-ਅਸ਼ ਕਰ ਉੱਠਿਆ।
ਇਹ ਵੀ ਪੜ੍ਹੋ-SGPC ਬਾਰੇ ਭਾਜਪਾ ਆਗੂ ਦਾ ਵਿਵਾਦਤ ਬਿਆਨ, ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਤੁਰੰਤ ਗ੍ਰਿਫਤਾਰੀ ਦੀ ਮੰਗ, ਜਾਣੋ ਪੂਰਾ ਮਾਮਲਾ
ਮੈਂ ਫ਼ੋਨ ਕਰਕੇ ਧੰਨਵਾਦ ਵੀ ਕੀਤਾ ਅਤੇ ਚੰਗੀ ਫੀਡਬੈਕ ਵੀ ਦਿੱਤੀ। ਗੱਲਾਂ-ਗੱਲਾਂ ਵਿੱਚ ਪਤਾ ਲੱਗਿਆ ਕਿ ਉਹ ਗੁੜ ਦੇ ਨਾਲ-ਨਾਲ ਚੰਗੀ ਚਾਹ ਦੀ ਤਲਾਸ਼ ਵਿੱਚ ਵੀ ਰਹਿੰਦਾ ਹੈ ਅਤੇ ਦਿੱਲੀ-ਦੱਖਣ ਗਾਹ ਆਉਂਦਾ ਹੈ।
ਇਸ ਵਾਰ ਮੈਂ ਗੁੜ ਦੇ ਨਾਲ ਦੋ ਕਿੱਲੋ ਚਾਹ ਦਾ ਆਰਡਰ ਵੀ ਕਰ ਦਿੱਤਾ। ਆਪ ਉਹ ਆਸਟਰੇਲੀਆ ਨਿਊਜੀਲੈਂਡ ਦੇ ਟੂਅਰ ਤੇ ਸੀ ਫਿਰ ਵੀ ਮੈਨੂੰ ਤਿੰਨ ਦਿਨਾਂ ਵਿੱਚ ਇਹ ਕੋਰੀਅਰ ਰਾਹੀਂ ਪਹੁੰਚ ਗਿਆ।
ਅਗਲੀ ਸਵੇਰ ਗੁੜ ਵਾਲੀ ਚਾਹ ਧਰ ਲਈ। ਵੱਖਰੇ ਕਿਸਮ ਦੀ ਬਹੁਤ ਲੰਮੀ ਪੱਤੀ ਵਾਲੀ ਇਹ ਆਰਗੈਨਿਕ ਚਾਹ ਹੌਲੀ-ਹੌਲੀ ਰੰਗ ਛੱਡਦੀ ਹੈ ਇਹਦੀ ਖੁਸ਼ਬੂ, ਇਹਦਾ ਜ਼ਾਇਕਾ ਕਮਾਲ ਦਾ !
ਹੁਣ ਤੱਕ ਪਰਤਿਆਈਆਂ ਹੋਈਆਂ ਚਾਹਾਂ ਨਾਲ਼ੋਂ ਬਿਲਕੁਲ ਵੱਖਰੀ।
ਸ਼ੁਕਰਾਨੇ ਵਜੋਂ ਮੈਂ ਕਈ ਦਿਨਾਂ ਤੋਂ ਪੋਸਟ ਪਾਉਣਾ ਚਾਹੁੰਦੀ ਸੀ, ਬਰਗਾੜੀ ਵੀਰ ਨੂੰ ਇਹ ਕਹਿਣ ਲਈ ਕਿ ਗੁੜ ਵਾਂਗ, ਚਾਹ ਵੀ ਕਮਾਲ ਹੈ।
ਪੰਜਾਬੀਆਂ ਨੂੰ ਚੰਗੇ ਗੁੜ ਦੀ ਲੱਤ ਲਾਉਣਾ ਤੇ ਫਿਰ ਚੰਗੀ ਚਾਹ ਥਿਆ ਕੇ ਦੇਣੀ ਹੋਰ ਕੀ ਚਾਹੀਦਾ ਭਲਾ !
ਤੇਰੇ ਵਰਗੇ ਚੰਗੇ ਤੇ ਇਮਾਨਦਾਰ ਖੇਤੀ-ਕਾਰੋਬਾਰੀਆਂ ਦੀ ਪੰਜਾਬ ਨੂੰ ਲੋੜ ਹੈ।
ਅਜਿਹੇ ਉੱਦਮਾਂ ਲਈ ਬਹੁਤ ਮੁਬਾਰਕ
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਪੜੇ।