Image default
About us

ਚਾਹ ਬਣਾਉਂਦੇ ਫਟਿਆ ਗੈਸ ਸਿਲੰਡਰ, ਘਰ ਦੀ ਛੱਤ ਉੱਡੀ, ਮਾਂ-ਪੁੱਤਰ ਗੰਭੀਰ ਜ਼ਖਮੀ

ਚਾਹ ਬਣਾਉਂਦੇ ਫਟਿਆ ਗੈਸ ਸਿਲੰਡਰ, ਘਰ ਦੀ ਛੱਤ ਉੱਡੀ, ਮਾਂ-ਪੁੱਤਰ ਗੰਭੀਰ ਜ਼ਖਮੀ

 

 

 

Advertisement

 

ਫਰੀਦਕੋਟ, 24 ਅਕਤੂਬਰ (ਡੇਲੀ ਪੋਸਟ ਪੰਜਾਬੀ)- ਦੁਸਹਿਰਾ ਦੀ ਸਵੇਰੇ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕਾਸਮ ਭੱਟੀ ਵਿੱਚ ਚਾਹ ਬਣਾਉਣ ਵੇਲੇ ਇੱਕ ਘਰ ਵਿੱਚ ਗੈਸ ਸਿਲੰਡਰ ਫਟ ਗਿਆ। ਹਾਦਸੇ ਵਿੱਚ ਪੁੱਤਰ ਅਤੇ ਬਜ਼ੁਰਗ ਮਾਂ ਬੁਰੀ ਤਰ੍ਹਾਂ ਤੋਂ ਜ਼ਖਮੀ ਹੋਏ ਹਨ। ਦੂਜੇ ਪਾਸੇ ਘਰ ਦੇ ਅੰਦਰ ਰਖਿਆ ਸਮਾਨ ਵੀ ਸੜ ਕੇ ਸੁਆਹ ਹੋ ਗਿਆ। ਧਮਾਕੇ ਕਰਕੇ ਘਰ ਦੀ ਛੱਤ ਵੀ ਉੱਡ ਗਈ। ਜ਼ਖਮੀਆਂ ਨੂੰ ਜੈਤੋ ਦੇ ਇੱਕ ਸਮਾਜ ਸੇਵੀ ਸੰਸਥਾ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਪਹੁੰਚਾਇਆ ਗਿਆ ਹੈ। ਜਿਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਫਰੀਦਕੋਟ ਜ਼ਿਲ੍ਹੇ ਦੇ ਉਪਮੰਡਲ ਜੈਤੋ ਦੇ ਪਿੰਡ ਕਸਮ ਭੱਟੀ ਪਿੰਡ ਵਿੱਚ ਸਕੂਲ ਕੋਲ ਬਾਬੂ ਰਾਮ ਨਾਂ ਦੇ ਮਜ਼ਦੂਰ ਦਾ ਘਰ ਹੈ। ਮੰਗਲਵਾਰ ਸਵੇਰੇ ਬਾਬੂ ਰਾਮ ਦੀ 85 ਸਾਲਾਂ ਬਜ਼ੁਰਗ ਮਾਂ ਚਾਹ ਬਣਾਉਣ ਲੱਗੀ ਤਾਂ ਅਚਾਨਕ ਗੈਸ ਲੀਕ ਕਰਕੇ ਸਿਲੰਡਰ ਵਿੱਚ ਅੱਗ ਲੱਗ ਗਈ ਹੈ। ਕੁਝ ਹੀ ਦੇਰ ਵਿੱਚ ਜ਼ੋਰਦਾਰ ਧਮਾਕਾ ਹੋਇਆ। ਧਮਾਕੇ ਕਰਕੇ ਘਰ ਦਾ ਪੂਰਾ ਸਮਾਨ ਸੜ ਗਿਆ ਅਤੇ ਛੱਤ ਢਹਿ ਗਈ।

ਦੂਜੇ ਪਾਸੇ 55 ਸਾਲਾਂ ਬਾਬੂ ਰਾਮ ਅਤੇ ਉਨ੍ਹਾਂ ਦੀ ਬੁੱਢੀ ਮਾਂ ਨੂੰ ਗੰਭੀਰ ਸੱਟ ਆਈ ਹੈ। ਉਨ੍ਹਾਂ ਨੂੰ ਤੁਰੰਤ ਜੈਤੋ ਦੀ ਇੱਕ ਸਮਾਜਸੇਵੀ ਸੰਸਥਾ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ। ਬਾਬੂ ਰਾਮ ਅਤੇ ਉਨ੍ਹਾਂ ਦੇ ਪੁੱਤਰ ਨੇ ਦੱਸਿਆ ਕਿ ਜਦੋਂ ਉਹ ਚਾਹ ਬਣਾਉਣ ਲੱਗੀ ਤਾਂ ਸਿਲੰਡਰ ਤੋਂ ਗੈਸ ਲੀਕ ਹੋਣ ਕਰਕੇ ਅੱਗ ਲੱਗ ਗਈ।

Advertisement

ਉਨ੍ਹਾਂ ਨੇ ਦੱਸਿਆ ਕਿ ਉਹ ਦਿਹਾੜੀ ਮਜ਼ਦੂਰੀ ਕਰਕੇ ਆਪਣੇ ਘਰ ਦਾ ਪਾਲਣ-ਪੋਸ਼ਣ ਕਰਦੇ ਹਨ ਅਤੇ ਵੱਡੀ ਮੁਸ਼ਕਿਲ ਨਾਲ ਘਰ ਦਾ ਫਰਨੀਚਰ ਖਰੀਦਿਆਂ ਸੀ। ਧਮਾਕੇ ਕਰਕੇ ਪੂਰੀ ਤਰ੍ਹਾਂ ਨਸ਼ਟ ਹੋ ਗਿਆ ਹੈ। ਹੁਣ ਉਨ੍ਹਾਂ ਦੇ ਸਿਰ ‘ਤੇ ਛੱਤ ਤੱਕ ਨਹੀਂ ਹੈ। ਆਲੇ-ਦੁਆਲੇ ਦੇ ਲੋਕਾਂ ਨੇ ਵੀ ਸਰਕਾਰ ਨੂੰ ਇਸ ਗਰੀਬ ਪਰਿਵਾਰ ਦੀ ਆਰਥਿਕ ਮਦਦ ਕਰਨ ਦੀ ਅਪੀਲ ਕੀਤੀ ਹੈ।

Related posts

ਨੂਹ ਜ਼ਿਲ੍ਹੇ ਵਿੱਚ ਵਾਪਰੀਆਂ ਮੰਦਭਾਗੀਆਂ ਘਟਨਾਵਾਂ ਨੇ ਲੋਕ ਮਨਾਂ ਨੂੰ ਭਾਰੀ ਠੇਸ ਪਹੁੰਚਾਈ: ਕੁਲਤਾਰ ਸਿੰਘ ਸੰਧਵਾਂ

punjabdiary

“ਬਹੁਤੇ ਗੌਂ ਦੇ ਯਾਰ ਨੇ ਇਥੇ”

punjabdiary

Breaking- ਵਾਰਸ ਪੰਜਾਬ ਜਥੇਬੰਦੀ ਦੇ ਆਗੂ ਭਾਈ ਅੰਮ੍ਰਿਤਪਾਲ ਸਿੰਘ ਦੀ ਸਿਹਤ ਵਿਗੜਣ ਕਾਰਨ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ

punjabdiary

Leave a Comment