Image default
About us

ਚੀਨ ‘ਚ ਅੱਧੀ ਰਾਤੀਂ ਮਚੀ ਤਬਾ.ਹੀ, ਭੂਚਾਲ ਨਾਲ 111 ਲੋਕਾਂ ਦੀ ਮੌ.ਤ, ਕਈ ਹੋਰ ਦੇਸ਼ਾਂ ‘ਚ ਵੀ ਕੰਬੀ ਧਰਤੀ

ਚੀਨ ‘ਚ ਅੱਧੀ ਰਾਤੀਂ ਮਚੀ ਤਬਾ.ਹੀ, ਭੂਚਾਲ ਨਾਲ 111 ਲੋਕਾਂ ਦੀ ਮੌ.ਤ, ਕਈ ਹੋਰ ਦੇਸ਼ਾਂ ‘ਚ ਵੀ ਕੰਬੀ ਧਰਤੀ

 

 

 

Advertisement

 

ਚੀਨ, 19 ਦਸੰਬਰ (ਡੇਲੀ ਪੋਸਟ ਪੰਜਾਬੀ)- ਚੀਨ ‘ਚ ਅੱਧੀ ਰਾਤੀਂ ਨੂੰ ਆਏ ਜ਼ਬਰਦਸਤ ਭੂਚਾਲ ਨੇ ਅਜਿਹੀ ਤਬਾਹੀ ਮਚਾਈ ਹੈ ਕਿ ਥਾਂ-ਥਾਂ ਲਾਸ਼ਾਂ ਦੇ ਢੇਰ ਲੱਗ ਗਏ ਹਨ। ਚੀਨ ‘ਚ ਅੱਜ ਯਾਨੀ ਮੰਗਲਵਾਰ ਸਵੇਰੇ ਵੀ ਜ਼ਬਰਦਸਤ ਭੂਚਾਲ ਆਇਆ, ਜਿਸ ‘ਚ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਅਤੇ 200 ਤੋਂ ਵੱਧ ਜ਼ਖਮੀ ਹੋ ਗਏ। ਚੀਨ ਦੇ ਸਰਕਾਰੀ ਮੀਡੀਆ ਦੀ ਰਿਪੋਰਟ ਮੁਤਾਬਕ ਉੱਤਰ-ਪੱਛਮੀ ਚੀਨ ਯਾਨੀ ਚੀਨ ਦੇ ਗਾਂਸੂ-ਕਿੰਘਾਈ ਸੂਬੇ ‘ਚ ਆਏ 6.2 ਤੀਬਰਤਾ ਦੇ ਸ਼ਕਤੀਸ਼ਾਲੀ ਭੂਚਾਲ ‘ਚ ਮਰਨ ਵਾਲਿਆਂ ਦੀ ਗਿਣਤੀ ਹੁਣ ਤੱਕ 110 ਨੂੰ ਪਾਰ ਕਰ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਭੂਚਾਲ ਇੰਨਾ ਜ਼ਬਰਦਸਤ ਸੀ ਕਿ ਕਈ ਇਮਾਰਤਾਂ ਢਹਿ ਗਈਆਂ ਅਤੇ ਚਾਰੇ ਪਾਸੇ ਚੀਕ-ਚਿਹਾੜਾ ਪੈ ਗਿਆ। ਸਿਰਫ ਚੀਨ ਹੀ ਨਹੀਂ ਬੀਤੀ ਰਾਤ ਤੋਂ ਅਫਗਾਨਿਸਤਾਨ, ਮਿਆਂਮਾਰ, ਲੱਦਾਖ ਦੇ ਕਾਰਗਿਲ ਅਤੇ ਅੰਡੇਮਾਨ ਸਾਗਰ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਹਰ ਥਾਂ ‘ਤੇ ਵੱਖ-ਵੱਖ ਤੀਬਰਤਾ ਦੇ ਭੂਚਾਲ ਆਏ ਹਨ।

ਨਿਊਜ਼ ਏਜੰਸੀ ਦੀਆਂ ਰਿਪੋਰਟਾਂ ਸੋਮਵਾਰ ਦੇਰ ਰਾਤ ਆਏ ਭੂਚਾਲ ਵਿਚ ਗਾਂਸੂ ਸੂਬੇ ਵਿਚ 100 ਅਤੇ ਗੁਆਂਢੀ ਕਿੰਗਹਾਈ ਸੂਬੇ ਵਿਚ 11 ਲੋਕਾਂ ਦੀ ਮੌਤ ਹੋ ਗਈ। ਰਿਪੋਰਟ ਮੁਤਾਬਕ ਭੂਚਾਲ ‘ਚ 200 ਤੋਂ ਵੱਧ ਲੋਕ ਜ਼ਖਮੀ ਹੋਏ ਹਨ, ਗਾਂਸੂ ‘ਚ 96 ਅਤੇ ਕਿੰਗਹਾਈ ‘ਚ 124 ਲੋਕ ਜ਼ਖਮੀ ਹੋਏ ਹਨ। ਭੂਚਾਲ ਗਾਂਸੂ ਦੀ ਜਿਸ਼ੀਸ਼ਾਨ ਕਾਉਂਟੀ ਵਿੱਚ, ਕਿੰਗਹਾਈ ਦੇ ਨਾਲ ਸੂਬਾਈ ਸਰਹੱਦ ਤੋਂ ਲਗਭਗ 5 ਕਿਲੋਮੀਟਰ (3 ਮੀਲ) ਵਿੱਚ ਆਇਆ।

ਹਾਲਾਂਕਿ ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਭੂਚਾਲ ਦੀ ਤੀਬਰਤਾ 5.9 ਦੱਸੀ ਹੈ। ਜਦੋਂ ਕਿ ਚੀਨੀ ਸੀਸੀਟੀਵੀ ਨੇ ਦੱਸਿਆ ਕਿ ਇਸ ਸ਼ਕਤੀਸ਼ਾਲੀ ਭੂਚਾਲ ਕਾਰਨ ਪਾਣੀ ਅਤੇ ਬਿਜਲੀ ਦੀਆਂ ਲਾਈਨਾਂ ਦੇ ਨਾਲ-ਨਾਲ ਆਵਾਜਾਈ ਅਤੇ ਸੰਚਾਰ ਬੁਨਿਆਦੀ ਢਾਂਚੇ ਨੂੰ ਵੀ ਨੁਕਸਾਨ ਪਹੁੰਚਿਆ ਹੈ। ਭੂਚਾਲ ਦੇ ਝਟਕੇ ਰਾਜਧਾਨੀ ਬੀਜਿੰਗ ਤੋਂ ਲਗਭਗ 1,450 ਕਿਲੋਮੀਟਰ (900 ਮੀਲ) ਦੱਖਣ-ਪੱਛਮ ਵਿਚ ਗਾਂਸੂ ਸੂਬਾਈ ਰਾਜਧਾਨੀ ਲਾਂਝੂ ਵਿਚ ਮਹਿਸੂਸ ਕੀਤੇ ਗਏ। ਭੂਚਾਲ ਕਾਰਨ ਲੋਕ ਡਰੇ ਹੋਏ ਦੇਖੇ ਗਏ।

Advertisement

ਚੀਨ ਵਿੱਚ ਪਹਿਲਾ ਭੂਚਾਲ ਅੱਧੀ ਰਾਤੀਂ 6.2 ਦੀ ਤੀਬਰਤਾ ਨਾਲ ਆਇਆ। ਭੂਚਾਲ ਇੰਨਾ ਜ਼ਬਰਦਸਤ ਸੀ ਕਿ ਇਮਾਰਤਾਂ ਢਹਿ-ਢੇਰੀ ਹੋ ਗਈਆਂ ਤੇ ਸੜਕਾਂ ‘ਤੇ ਤ੍ਰੇੜਾਂ ਆ ਗਈਆਂ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਭੂਚਾਲ ਨਾਲ ਮਚੀ ਤਬਾਹੀ ਨੂੰ ਵੇਖਦੇ ਹੋਏ ਸਰਚ ਆਪ੍ਰੇਸ਼ਨ ਚਲਾਉਣ ਦਾ ਨਿਰਦੇਸ਼ ਦਿੱਤਾ ਹੈ। ਉਥੇ ਹੀ ਦੂਜਾ ਭੂਚਾਲ ਮੰਗਲਵਾਰ ਸਵੇਰੇ-ਸਵੇਰੇ ਕਰੀਬ 7.16 ਵਜੇ ਆਇਆ।

ਇਸ ਤੋਂ ਇਲਾਵਾ ਅਫਗਾਨਿਸਤਾਨ ਦੇ ਹਿੰਦੂ ਕੁਸ਼ ‘ਚ ਅੱਜ ਸਵੇਰੇ 6.44 ਵਜੇ 3.8 ਤੀਬਰਤਾ ਵਾਲਾ ਭੂਚਾਲ ਆਇਆ, ਜਿਸ ਦੀ ਡੂੰਘਾਈ 161 ਕਿਮੀ ਸੀ। ਮਿਆਂਮਾਰ ‘ਚ 3.8 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਸਵੇਰੇ 5.13 ਵਜੇ ਮਹਿਸੂਸ ਕੀਤੇ ਗਏ। ਲੱਦਾਖ ਦੇ ਕਾਰਗਿਲ ਵਿੱਚ ਤੜਕੇ 3.57 ਵਜੇ 3 ਤੀਬਰਤਾ ਵਾਲਾ ਭੂਚਾਲ ਆਇਆ ਤੇ ਅੰਡਮਾਨ ਸਾਗਰ ਵਿੱਚ ਸਵੇਰੇ 3.51 ਮਿੰਟ ‘ਤੇ ਭੂਚਾਲ ਆਇਆ, ਜਿਸ ਦੀ ਤੀਬਰਤਾ 4.2 ਸੀ।

Related posts

Breaking- ਕੇਂਦਰੀ ਏਜੰਸੀਆਂ ਦਾ ਅਲਰਟ ਅੰਮ੍ਰਿਤਪਾਲ ਦੀ ਬਿਆਨਬਾਜ਼ੀ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਹੈ।

punjabdiary

ਪਦਮ ਸ਼੍ਰੀ ਸੁਰਜੀਤ ਪਾਤਰ ਵੱਲੋਂ ‘ਕਲਮਾਂ ਦੇ ਰੰਗ’ ਪੰਜਾਬੀ ਸਾਹਿਤਕ ਮੈਗਜ਼ੀਨ ਦਾ ਪਲੇਠਾ ਅੰਕ ਲੋਕ ਅਰਪਣ

punjabdiary

ਮਾਨ ਸਰਕਾਰ ਵੱਲੋਂ ਪਾਸ ਕੀਤੇ ਦੋ ਬਿੱਲ ਰਾਜਪਾਲ ਕੋਲ ਪਹੁੰਚੇ, ਕੀ ਵਿਵਾਦਤ ਬਿੱਲ ‘ਤੇ ਵੀ ਲਾਉਣਗੇ ਮੋਹਰ ?

punjabdiary

Leave a Comment